ਇਨ ਵਿਟਰੋ ਫਰਟੀਲਾਈਜ਼ੇਸ਼ਨ ਤਕਨੀਕ, ਜਿਸ ਨੂੰ IVF ਵੀ ਕਿਹਾ ਜਾਂਦਾ ਹੈ, ਭਾਰਤ ਵਿੱਚ ਬਾਂਝ ਅਤੇ ਅਗਲੀ ਪੀੜੀ ਦੀ ਸ਼ੁਰੂਆਤ ਕਰਨ ਵਾਲੇ ਜੋੜਿਆਂ ਲਈ ਇੱਕ ਫਾਇਦੇਮੰਦ ਤਕਨੀਕ ਰਹੀ ਹੈ। IVF ਇੱਕ ਵਿਧੀ ਹੈ ਜਿੱਥੇ ਇੱਕ ਔਰਤ ਦੇ ਅੰਡੇ ਨੂੰ ਉਸਦੇ ਸਾਥੀ ਦੇ ਸ਼ੁਕਰਾਣੂ ਨਾਲ ਮਿਲਾ ਕੇ ਇੱਕ ਸਿਹਤਮੰਦ ਭਰੂਣ ਬਣਾਇਆ ਜਾਂਦਾ ਹੈ ਜੋ ਕਿ ਗਰਭ ਧਾਰਨ ਕਰਨ ਵਿਚ ਮਦਦ ਕਰਦਾ ਹੈ।
IVF ਤਕਨੀਕ ਦਾ ਇੱਕ ਮੁੱਖ ਫਾਇਦਾ ਇਹ ਹੁੰਦਾ ਹੈ ਕਿ ਇਕੱਠੇ ਕੀਤੇ ਭਰੂਣਾਂ ਨੂੰ ਉਹਨਾਂ ਦੀ ਗੁਣਵੱਤਾ ਦੇ ਅਧਾਰ ‘ਤੇ ਲੜੀਬੱਧ ਕੀਤਾ ਜਾ ਸਕਦਾ ਹੈ। ਸਿਰਫ ਚੰਗੀ ਗੁਣਵੱਤਾ ਵਾਲੇ ਭਰੂਣ ਨੂੰ ਜਣਨ ਪਰਕਿਰਿਆ ਲਈ ਵਰਤਿਆ ਜਾਂਦਾ ਹੈ। ਉੱਨਤ ਤਕਨੀਕ ਦੇ ਇਸਤੇਮਾਲ ਨਾਲ ਵਿਗਿਆਨਿਕ ਅਸਧਾਰਨਤਾਵਾਂ ਦਾ ਪਤਾ ਲੱਗਦਾ ਹੈ ਅਤੇ ਸਫਲ ਨਤੀਜੇ ਲਈ ਚੰਗੀ ਕੁਆਲਿਟੀ ਵਾਲੇ ਭਰੂਣ ਨੂੰ ਛਾਂਟਣ ਅਤੇ ਵਰਤਣ ਵਿੱਚ ਮਦਦ ਮਿਲਦੀ ਹੈ। ਇਹ ਜਾਣਕਾਰੀ ਜੋੜੇ ਦੇ ਗਰਭ ਦੀ ਸੰਭਾਵਨਾ ਦਾ ਅੰਦਾਜ਼ਾ ਲਗਾਉਣ ਵਿੱਚ ਬਹੁਤ ਸਹਾਇਕ ਹੋ ਸਕਦੀ ਹੈ।
IVF ਪਰਿਕਿਰਿਆ ਦੀ ਸਫਲਤਾ ਦੇ ਨਤੀਜੇ ਵੱਖੋ ਵੱਖ ਜੋੜਿਆਂ ਅਤੇ ਡਾਕਟਰਾਂ ਦੇ ਵੱਖ-ਵੱਖ ਹੁੰਦੇ ਹਨ। ਇਸ ਲਈ ਇਹ ਯਕੀਨੀ ਬਣਾਉਣਾ ਜਰੂਰੀ ਹੈ ਕਿ ਤੁਸੀਂ ਇੱਕ ਭਰੋਸੇਮੰਦ ਜਣਨ ਮਾਹਿਰ ਨੂੰ ਲੱਭ ਕੇ ਇਲਾਜ਼ ਕਰਵਾਓ।
IVF ਲਈ ਸਫਲਤਾ ਦੀ ਦਰ ਕਈ ਕਾਰਕਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਜਿਵੇਂ ਕਿ :
- ਔਰਤ ਦੀ ਉਮਰ
- ਕਦੋਂ ਤੋਂ ਬਾਂਝਪਨ ਹੈ
- ਬਾਂਝਪਨ ਦੇ ਰੂਪ
- ਬਾਂਝਪਨ ਦਾ ਕਾਰਨ
- ਅੰਡੇ, ਸ਼ੁਕਰਾਣੂ ਅਤੇ ਭਰੂਣ ਦੀ ਗੁਣਵੱਤਾ
- ਐਂਡੋਮੈਟਰੀਅਮ ਦਾ ਵਿਕਾਸ
- ਟਰਾਂਸਫਰ ਤੋਂ ਬਾਅਦ ਮਾਹਵਾਰੀ ਦੇ ਆਖਰੀ ਸਤਾਰ ਦੀ ਪਰਿਕਿਰਿਆ
ਭਾਰਤ ਵਿੱਚ, ਜਵਾਨ ਔਰਤਾਂ ਵਿੱਚ IVF ਦਾ ਨਤੀਜਾ ਲਗਭਗ 90% ਹੈ। 35 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਵੱਡੀ ਉਮਰ ਦੀਆਂ ਔਰਤਾਂ ਦੇ ਮੁਕਾਬਲੇ ਸਫਲਤਾ ਮਿਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।ਸਫਲਤਾ ਦੀ ਦਰ ਆਮ ਤੌਰ ‘ਤੇ ਹਰੇਕ ਭਰੂਣ ਟਰਾਂਸਫਰ ਦੇ ਲਾਈਵ ਜਨਮਾਂ ਦੀ ਗਿਣਤੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ।
ਜ਼ਿਆਦਾਤਰ ਕਲੀਨਿਕ “ਫਰੀਜ਼ ਆਲ” ਪਰਿਕਿਰਿਆ ਦੀ ਵਰਤੋਂ ਕਰਦੇ ਹਨ, ਜਿੱਥੇ IUI, ICSI, ਜਾਂ IVF ਦੀ ਵਰਤੋਂ ਕਰਕੇ ਪੈਦਾ ਕੀਤੇ ਭਰੂਣਾਂ ਨੂੰ ਫਰੀਜ਼ ਕੀਤਾ ਜਾਂਦਾ ਹੈ। ਭਾਰਤ ਵਿੱਚ IVF ਦੇ ਨਤੀਜਿਆਂ ਵਿੱਚ ਪ੍ਰਜਨਣ ਤਕਨੀਕ ਦੀ ਤਰੱਕੀ ਕਾਰਨ ਬਹੁਤ ਵਾਧਾ ਹੋਇਆ ਹੈ। ਐਂਡੋਮੈਟਰੀਅਲ ਰੀਸੈਪਟੀਵਿਟੀ ਐਨਾਲਿਸਿਸ (E R A) ਇੱਕ ਤਕਨੀਕ ਹੈ ਜੋ ਬਹੁਤ ਛੋਟੇ ਪੱਧਰ ‘ਤੇ ਐਂਡੋਮੈਟ੍ਰਿਅਮ ਦਾ ਵਿਸ਼ਲੇਸ਼ਣ ਕਰਦਾ ਹੈ।ਇਹ ਲਗਾਤਾਰ ਇਮਪਲਾਂਟੇਸ਼ਨ ਅਸਫਲਤਾ ਦੇ ਮਾਮਲਿਆਂ ਵਿੱਚ ਤੁਹਾਡੀ ਮਦਦ ਕਰਦਾ ਹੈ।
ਜ਼ਿਆਦਾਤਰ ਇਮਪਲਾਂਟੇਸ਼ਨ ਸਮੱਸਿਆਵਾਂ ਮਾਂ ਦੀ ਉਮਰ ਦੇ ਵਧਣ ਨਾਲ ਭਰੂਣ ਦੇ ਕ੍ਰੋਮੋਸੋਮ ਵਿੱਚ ਅਸਧਾਰਨਤਾਵਾਂ ਕਾਰਨ ਹੁੰਦੀਆਂ ਹਨ, ਇਮਪਲਾਂਟੇਸ਼ਨ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਇਮਪਲਾਂਟੇਸ਼ਨ ਤੋਂ ਪਹਿਲਾਂ ਇੱਕ ਜੈਨੇਟਿਕ ਸਕ੍ਰੀਨਿੰਗ (PGS) ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜੇਕਰ IVF ਇਲਾਜ ਮਦਦ ਨਹੀਂ ਕਰ ਰਿਹਾ ਹੈ ਤਾਂ ICSI ਦੀ ਚੋਣ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ICSI ਪ੍ਰਕਿਰਿਆ Intra Cytoplasmic Sperm Injection (ICSI) IVF ਦਾ ਇੱਕ ਭਾਗ ਹੈ। ਇਸ ਪਰਿਕਿਰਿਆ ਵਿੱਚ ਸ਼ੁਕਰਾਣੂ ਲਿਆ ਜਾਂਦਾ ਹੈ ਅਤੇ ਪਰਯੋਗਸ਼ਾਲਾ ਵਿੱਚ ਬਰੀਕ ਕੱਚ ਦੀ ਸੂਈ ਦੀ ਵਰਤੋਂ ਕਰਕੇ ਸਿੱਧੇ ਅੰਡੇ ਵਿੱਚ ਪਾਇਆ ਜਾਂਦਾ ਹੈ।
ਆਈਵੀਐਫ ਇਲਾਜ ਦੇ ਦੌਰਾਨ, ਬਹੁਤ ਸਾਰੀਆਂ ਚੁਣੌਤੀਆਂ ਹਨ ਜਿੰਨਾ ਨੂੰ ਤੁਹਾਨੂੰ ਪਾਰ ਕਰਨਾ ਪੈਂਦਾ ਹੈ। ਇਹ ਸੰਭਵ ਹੈ ਕਿ ਇਸ ਲਈ ਤੁਹਾਨੂੰ ਕਈ ਟੈਸਟ ਅਤੇ ਸਕਰੀਨਿੰਗ ਵਿੱਚੋਂ ਗੁਜ਼ਰਨਾ ਪਵੇਗਾ ਤਾਂ ਕਿ ਤੁਹਾਡੇ ਕੋਲ ਸਫਲਤਾ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੋਵੇ।
ਜੇਕਰ ਤੁਸੀਂ ਗਰਭਵਤੀ ਹੋਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਖੁਰਾਕ ਜੋ ਸਿਹਤਮੰਦ ਨਹੀਂ ਹੈ ਤੁਹਾਡੇ ਅੰਡੇ ਜਾਂ ਸ਼ੁਕਰਾਣੂ ਦੀ ਗੁਣਵੱਤਾ ‘ਤੇ ਅਸਰ ਪਾ ਸਕਦੀ ਹੈ। ਜੇਕਰ ਤੁਸੀਂ ਭਾਰੀ ਅਤੇ ਮਿੱਠਾ ਖਾਣ ਦੇ ਸ਼ੌਕੀਨ ਹੋ ਤਾਂ ਇਸ ਨੂੰ ਘੱਟ ਕਰਨ ਦਾ ਇਹ ਸਹੀ ਸਮਾਂ ਹੈ। ਇਸ ਦੀ ਬਜਾਏ, ਤੁਹਾਨੂੰ ਤਾਜ਼ੀਆਂ ਸਬਜ਼ੀਆਂ ਅਤੇ ਫਲ, ਅਨਾਜ, ਮੋਨੋਅਨਸੈਚੁਰੇਟਿਡ ਫੈਟ, ਘੱਟ ਚਰਬੀ ਵਾਲੇ ਪ੍ਰੋਟੀਨ, ਅਤੇ ਡੇਅਰੀ ਉਤਪਾਦ ਖਾਣਾ ਚਾਹੀਦਾ ਹੈ।
ਡਾ. ਸੁਮਿਤਾ ਸੋਫਤ ਆਈਵੀਐਫ ਹਸਪਤਾਲ ਉੱਤਰ ਭਾਰਤ ਦਾ ਇੱਕ ਪਰ੍ਮੁੱਖ IVF ਕੇਂਦਰ ਹੈ, ਜੋ ਕੁਸ਼ਲ ਡਾਕਟਰਾਂ ਅਤੇ ਨਰਸਾਂ ਦੇ ਸਟਾਫ ਨਾਲ ਲੈਸ ਹੈ ਜੋ ਕਿ ਬਾਂਝਪਨ ਨਾਲ ਸਬੰਧਤ ਕਈ ਤਰਾਂ ਦੀਆਂ ਸੇਵਾਵਾਂ ਜਿਵੇਂ ਕਿ IVF, ICSI, IUI, Egg Freezing, TESA ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦੇਣ ਲਈ ਸਮਰਪਿਤ ਹਨ। ਅਸੀਂ ਉਹਨਾਂ ਲੋਕਾਂ ਨੂੰ ਸਭ ਤੋਂ ਵਧੀਆ ਬਾਂਝਪਨ ਦਾ ਇਲਾਜ਼ ਕਰਨ ਦੀ ਪੇਸ਼ਕਸ਼ ਕਰਦੇ ਹਾਂ। ਜਿੰਨਾ ਦੀ ਬੱਚਾ ਪੈਦਾ ਕਰਨ ਦੀ ਤੀਬਰ ਇੱਛਾ ਹੈ। ਸਾਡੇ ਅਣਥੱਕ ਯਤਨਾਂ ਨਾਲ, ਅਸੀਂ ਪੰਜਾਬ ਵਿੱਚ ਸਰਵੋਤਮ ਟੈਸਟ ਟਿਊਬ ਬੇਬੀ ਸੈਂਟਰ ਅਤੇ ਭਾਰਤ ਵਿੱਚ ਚੋਟੀ ਦੇ ਜਣਨ ਕਲੀਨਿਕਾਂ ਵਜੋਂ ਜਾਣੇ ਜਾਂਦੇ ਹਾਂ।