ਗਰ੍ਭਧਾਰਣ ਕਰਨਾ ਇਕ ਔਰਤ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ | ਨਵੇਂ ਬੱਚੇ ਦਾ ਦੁਨੀਆ ਵਿਚ ਆਉਣਾ ਮਾਣ ਵਾਲੀ ਗੱਲ ਹੈ ਪਾਰ ਕਈ ਵਾਰ ਬੱਚੇ ਨੂੰ ਦੁਨੀਆ ਵਿਚ ਲਈ ਕੇ ਆਉਣ ਲਈ ਵੱਧ ਮੇਹਨਤ ਕਰਨੀ ...
ਗਰ੍ਭਧਾਰਣ ਕਰਨਾ ਇਕ ਔਰਤ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ | ਨਵੇਂ ਬੱਚੇ ਦਾ ਦੁਨੀਆ ਵਿਚ ਆਉਣਾ ਮਾਣ ਵਾਲੀ ਗੱਲ ਹੈ ਪਾਰ ਕਈ ਵਾਰ ਬੱਚੇ ਨੂੰ ਦੁਨੀਆ ਵਿਚ ਲਈ ਕੇ ਆਉਣ ਲਈ ਵੱਧ ਮੇਹਨਤ ਕਰਨੀ ਪੈਂਦੀ ਹੈ | ਇਸ ਮੇਹਨਤ ਵਿਚ ਆਈਯੂਆਈ ਤਕਨੀਕ ਅਤੇ ਇਸਦੇ ਤਰੀਕੇ ਵਰਤੇ ਜਾਂਦੇ ਹਨ |
ਜਿਨ੍ਹਾਂ ਔਰਤਾਂ ਵਿਚ ਕਿਸੇ ਨਾ ਕਿਸੇ ਰੋਗ ਕਰਕੇ ਕੁਦਰਤੀ ਗਰ੍ਭਧਾਰਣ ਕਰਨ ਦੀ ਸ਼ਕਤੀ ਨਹੀਂ ਹੁੰਦੀ , ਉਹਨਾਂ ਨੂੰ ਇਕ ਵਿਧੀ ਨਾਲ ਨਕਲੀ ਗਰ੍ਭਧਾਰਣ ਕਰਵਾਇਆ ਜਾਂਦਾ ਹੈ | ਅਜਕਲ ਦੇ ਸਮੇ ਵਿਚ ਬਹੁਤ ਸਾਰੀਆਂ ਤਕਨੀਕਾਂ ਵਰਤੀਆਂ ਜਾਂਦਿਆਂ ਹਨ ਜਿਨ੍ਹਾਂ ਵਿੱਚੋ ਆਈ.ਯੂ.ਆਈ ਮੁਖ ਹੈ ਅਤੇ ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕਾਂ ਨੂੰ ਬੱਚੇ ਹੋਏ ਹਨ |
ਕੰਮ ਕਰਨ ਦਾ ਤਰੀਕਾ -
ਇਹ ਪ੍ਰਜਨਣ ਦੇ ਕੁਦਰਤੀ ਤਰੀਕੇ ਤੋਂ ਬਹੁਤੀ ਵੱਖਰੀ ਨਹੀਂ ਹੈ | ਇਸ ਵਿਚ ਸ਼ਕਰਾਣੂਆਂ ਨੂੰ ਔਰਤ ਦੀ ਬੱਚੇਦਾਨੀ ਦੇ ਅੰਦਰ ਅੰਡਿਆਂ ਦੇ ਬਹੁਤ ਨੇੜੇ ਰੱਖਿਆ ਜਾਂਦਾ ਹੈ | ਨੇੜੇ ਰੱਖਣ ਦਾ ਕਰਨ ਇਹ ਹੈ ਕਿ ਸ਼ਕਰਾਣੂ ਅਤੇ ਅੰਡੇ ਜਲਦੀ ਤੋਂ ਜਲਦੀ ਮਿਲਾਪ ਕਰ ਸਕਣ ਅਤੇ ਭਰੂਣ ਬਣ ਸਕੇ | ਜੇ ਦੂਰ ਰੱਖਿਆ ਜਾਵੇ ਤਾ ਹ ਸਮਾਂ ਬਹੁਤ ਵੱਧ ਜਾਂਦਾ ਹੈ |
ਮਹਿਲਾ ਦੇ ਅੰਦਰ ਬਾਕੀ ਸਾਰੇ ਕੰਮ ਕੁਦਰਤੀ ਤੌਰ ਤੇ ਹੁੰਦੇ ਹਨ , ਸਿਰਫ ਸ਼ਕਰਾਣੂ ਅੰਦਰ ਪਹੁੰਚਨ ਦੀ ਵਿਧੀ ਵਿਚ ਫਰਕ ਹੈ | ਡਾਕਟਰ ਆਪਣੇ ਔਜਾਰਾਂ ਨਾਲ ਸ਼ਕਰਾਣੂਆਂ ਨੂੰ ਬੱਚੇਦਾਨੀ ਦੇ ਅੰਦਰ ਰੱਖ ਦਿੰਦਾ ਹੈ |
ਫਾਇਦਾ -
ਜੇ ਪੁਰੁਸ਼ ਦੇ ਸ਼ਕਰਾਣੂ ਕਮਜ਼ੋਰ ਹਨ ਜਾ ਓਹਨਾ ਦੀ ਗੁਣਵੱਤਾ ਸਹੀ ਨਹੀਂ ਹੈ ਤਾ ਗਰ੍ਭਧਾਰਣ ਕਰਨ ਵਿਚ ਮੁਸ਼ਕਿਲ ਹੋ ਸਕਦੀ ਹੈ | ਇਸ ਤਕਨੀਕ ਦੇ ਦਵਾਰਾ ਸ਼ਕਰਾਣੂਆਂ ਦਾ ਇਲਾਜ ਕੀਤਾ ਜਾ ਸਕਦਾ ਹੈ | ਡਾਕਟਰ ਮਹਿਲਾ ਦੇ ਅੰਦਰ ਸ਼ਕਰਾਣੂ ਰੱਖਣ ਤੋਂ ਪਹਲਾਂ ਓਹਨਾ ਦੀ ਗੁਣਵੱਤਾ ਦੀ ਪੁਰਖ ਕਰਦੇ ਹਨ | ਪਰਖ ਤੋਂ ਬਾਅਦ ਇਲਾਜ ਅਤੇ ਉਸਤੋਂ ਬਾਦ ਮਹਿਲਾ ਦੀ ਬੱਚੇਦਾਨੀ ਦੇ ਅੰਦਰ ਰੱਖੇ ਜਾਂਦੇ ਹਨ |
- ਜੇ ਸ਼ਕਰਾਣੂਆਂ ਦੀ ਗਤੀਸ਼ਿਲਤਾ ਵਿਚ ਕਮੀ ਹੈ ਤਾ ਡਾਕਟਰ ਚੰਗੀ ਗਿਣਤੀ ਵਾਲੇ ਸ਼ਕਰਾਣੂ ਲੱਭ ਕੇ ਹੀ ਵਰਤੋਂ ਕਰਦੇ ਹਨ | ਗਰ੍ਭਧਾਰਣ ਵਿਚ ਮੁਸ਼ਕਿਲ ਪੈਦਾ ਕਰਨ ਵਾਲਿਆਂ ਸਾਰੀਆਂ ਚੀਜਾਂ ਦਾ ਇਲਾਜ ਕੀਤਾ ਜਾਂਦਾ ਹੈ |
ਆਈ.ਯੂ.ਆਈ ਗਰਭਾਵਸਥਾ -
੧. ਇਮਪਲਾਂਟੇਸ਼ਨ ਸਲੋਰਿੰਗ: - ਆਪਣੇ ਆਪ ਖੂਨ ਨਿਕਲਦਾ ਹੈ | ਇਸਦਾ ਮਤਲਬ ਹੈ ਕਿ ਭਰੂਣ ਆਪਣੇ ਆਪ ਨੂੰ ਬੱਚੇਦਾਨੀ ਅੰਦਰ ਸਹੀ ਕਰ ਰਰ੍ਹਾ ਹੈ ਅਤੇ ਉਸਦਾ ਵਿਕਾਸ ਹੋ ਰਿਹਾ ਹੈ |
ਕਈ ਮਾਮਲਿਆਂ ਵਿਚ ਖੂਨ ਨਹੀਂ ਵੀ ਨਿਕਲਦਾ , ਇਹ ਔਰਤ ਕਿ ਸਰੀਰਿਕ ਸਰੰਚਨਾ ਤੇ ਨਿਰਭਰ ਕਰਦਾ ਹੈ | ਜਾਇਦਾਤਾਰ ਮਾਮਲਿਆਂ ਵਿਚ ਪ੍ਰਕਿਰਿਆ ਪੂਰੀ ਹੋਣ ਤੋਂ ੬ ਤੋਂ ੮ ਹਫਤਿਆਂ ਬਾਦ ਕੂੰ ਆਉਣ ਲੱਗਦਾ ਹੈ |
੨. ਮਾਹਵਾਰੀ -
ਮਾਹਵਾਰੀ ਆਉਣ ਵਿਚ ਦੇਰੀ ਹੋ ਰਹੀ ਹੈ ਤਾ ਤੁਸੀਂ ਯਕੀਨੀ ਤੌਰ ਤੇ ਗਰਭਵਤੀ ਹੋ | ਇਸ ਬਾਰੇ ਤੁਸੀਂ ਆਪਣੇ ਡਾਕਟਰ ਨਾਲ ਸਲਾਹ ਕਰ ਸਕਦੇ ਹੋ |
੩. ਕਮਜ਼ੋਰੀ ਅਤੇ ਥਕਾਵਟ -
ਤੁਸੀਂ ਬਨਾਉਟੀ ਤੌਰ ਤੇ ਗਰ੍ਭਧਾਰਣ ਕਰ ਰਹੇ ਹੋ , ਇਸ ਬਾਰੇ ਤੁਹਾਡਾ ਸ਼ਰੀਰ ਵੱਖਰੀ ਪ੍ਰਤੀਕਿਰਿਆ ਕਰ ਸਕਦਾ ਹੈ ਤੁਸੀਂ ਕਮਜ਼ੋਰੀ , ਤਣਾਅ ਅਤੇ ਥਕਾਵਟ ਮਹਿਸੂਸ ਕਰ ਸਕਦੇ ਹੋ | ਸ਼ਰੀਰ ਵਿਚ ਬਹੁਤ ਸਾਰੀਆਂ ਹਾਰਮੋਨਸ ਦੀਆ ਤਬਦਿਲੀਆਂ ਹੁੰਦਿਆਂ ਹਨ | ਸ਼ਰੀਰ ਨੂੰ ਖੂਨ ਦੀ ਵੀ ਪਹਿਲਾਂ ਨਾਲੋਂ ਵੱਧ ਜਰੂਰਤ ਹੁੰਦੀ ਹੈਂ , ਜਿਸ ਕਰਕੇ ਸ਼ਰੀਰ ਵਿਚ ਹਿਲਜੁਲ ਹੋਣੀ ਲਾਜਮੀ ਹੈ |
✓
Medically Reviewed & Authored By
Dr. Sumita Sofat
Gynecologist & Fertility Specialist
Dr. Sumita Sofat is a leading gynecologist and fertility specialist with over 28 years of experience in reproductive healthcare. She is the Managing Director of Dr. Sumita Sofat IVF Hospital, dedicated to providing advanced fertility treatments to couples.