ਡਾ. ਸੁਮਿਤਾ ਸੋਫਤ ਵਲੋਂ ਸਿੱਧੂ ਮੂਸੇ ਵਾਲਾ ਦੇ ਮਾਂ ਬਾਪ ਨੂੰ ਲੱਖ ਲੱਖ ਵਧਾਈਆਂ।

ਡਾ. ਸੁਮਿਤਾ ਸੋਫਤ ਵਲੋਂ ਸਿੱਧੂ ਮੂਸੇ ਵਾਲਾ ਦੇ ਮਾਂ ਬਾਪ ਨੂੰ ਲੱਖ ਲੱਖ ਵਧਾਈਆਂ।

ਦੋ ਸਾਲ ਪਹਿਲਾ ਮੂਸਾ ਪਿੰਡ ਪੰਜਾਬ ਦਾ ਇੱਕ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਹੋਣ ਤੋਂ ਬਾਅਦ ਉਸਦੇ ਮਾਂ ਬਾਪ ਅਤੇ ਪਿੰਡ ਵਾਲਿਆਂ ਦੇ ਦਿਲ ਨੂੰ ਬਹੁਤ ਧੱਕਾ ਲਗਿਆ। ਸਿੱਧੂ ਉਸ ਪਿੰਡ ਦੀ ਸ਼ਾਨ ਅਤੇ ਆਪਣੇ ਮਾਂ ਬਾਪ ਦੀ ਇਕਲੌਤੀ ਸੰਤਾਨ ਸੀ। ਸਿੱਧੂ ਦੇ ਮਾਪਿਆਂ ਨੇ ਉਸਦੇ ਜਾਣ ਤੋਂ ਬਾਅਦ ਬਹੁਤ ਇਕੱਲਾ ਮਹਿਸੂਸ ਕੀਤਾ ਜਿਸ ਕਰਕੇ ਉਹਨਾਂ ਨੇ ਇਕ ਹੋਰ ਸੰਤਾਨ ਪੈਦਾ ਕਰਨ ਦਾ ਫੈਸਲਾ ਕੀਤਾ।ਕੁਝ ਮਹੀਨੇ ਪਹਿਲੇ ਇਹ ਖਬਰ ਵਾਇਰਲ ਵੀ ਹੋ ਰਹੀ ਸੀ ਕਿ ਸਿੱਧੂ ਦੇ ਮਾਂ ਬਾਪ ਆਈ ਵੀ ਐਫ ਦੇ ਦੁਆਰਾ ਬੱਚਾ ਕਰ ਰਹੇ ਹਨ ਜੋ ਕੇ ਜਨਤਾ ਲਈ ਹੈਰਾਨੀ ਅਤੇ ਨਾ ਯਕੀਨ ਵਾਲੀ ਗੱਲ ਸੀ। ਲੇਕਿਨ ਇਹ ਗੱਲ ਸੱਚ ਨਿਕਲੀ 17 ਮਾਰਚ 2024 ਨੂੰ ਸਿੱਧੂ ਦੀ ਮਾਂ ਚਰਨ ਕੌਰ ਜਿਸਨੇ 58 ਸਾਲ ਦੀ ਉਮਰ ਵਿਚ ਆਈ ਵੀ ਐਫ ਦੇ ਕ੍ਰਿਸ਼ਮੇ ਨਾਲ ਇੱਕ ਮੁੰਡੇ ਨੂੰ ਜਨਮ ਦਿੱਤਾ। ਉਸ ਪਰਿਵਾਰ ਲਈ ਇਹ  ਇੱਕ ਬਹੁਤ ਵੱਡੀ ਤੇ ਖੁਸ਼ੀ ਦੀ ਗੱਲ ਹੈ ਜਿਸ ਕਰਕੇ ਉਸਦੇ ਮਾਪਿਆਂ ਨੂੰ ਫਿਰ ਜਿਉਣ ਦੀ ਹਿੰਮਤ ਮਿਲੀ ਹੈ ।

ਲੁਧਿਆਣਾ ਦੇ ਪ੍ਰਸਿੱਧ ਡਾਕਟਰ ਸੁਮਿਤਾ ਸੋਫਤ ਹਸਪਤਾਲ ਦੇ ਤਰਫ਼ੋਂ ਸਿੱਧੂ ਦੇ ਪੂਰੇ ਪਰਿਵਾਰ ਨੂੰ ਬਹੁਤ – ਬਹੁਤ ਮੁਬਾਰਕਾਂ ਦਿੱਤੀਆਂ ਜਾਂਦੀਆਂ ਹਨ। ਇਸ ਉਮਰ ਵਿਚ ਬੱਚਾ ਹੋਣਾ, ਮਾਂ ਤੇ ਬੱਚੇ ਲਈ ਗੰਭੀਰਤਾ ਵਾਲਾ ਮਹੌਲ ਹੁੰਦਾ ਹੈ ਪਰ ਇਹ ਸਫਲਤਾ ਦੀ ਕਹਾਣੀ ਸੁਣਕੇ ਬਹੁਤ ਖੁਸ਼ੀ ਹੋਈ ਹੈ | ਅੱਜ ਦੀ ਇਹ ਖਬਰ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਲਿਆ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕੇ ਸਿੱਧੂ ਨੇ ਉਨਹਾਂ ਘਰੇ ਦੁਬਾਰਾ ਜਨਮ ਲੈ ਲਿਆ ਹੈ।