ਬਾਂਝਪਨ ਦੀ ਸਮੱਸਿਆ ਅਤੇ ਇਲਾਜ

infertility punjabi

ਬਾਂਝਪਨ ਇਕ ਅਜਿਹੀ ਸਥਿਤੀ ਹੈ ਜਦੋ ਕੋਈ ਵੀ ਜੋੜਾ ਕਿਸੇ ਇਕ ਜਾ ਵੱਧ ਕਾਰਨਾਂ ਕਰਕੇ ਬੱਚਾ ਪੈਦਾ ਕਰਨ ਤੋਂ ਅਸਮਰੱਥ ਹੁੰਦਾ ਹੈ | ਇਕ ਲਗਾਤਾਰ ਵੱਧ ਰਹੀ ਸਮਸਿਆ ਹੈ ਜੋ ਕਿ ਮਰਦ ਅਤੇ ਔਰਤ ਦੋਨਾਂ ਵਿਚ ਹੰਦੀ ਹੈ | ਅਗਰ ਤੁਸੀਂ ੧੨ ਮਹੀਨੇ ਜਾ ਇਸਤੋਂ ਵੱਧ ਸਮੇ ਤੋਂ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਸਫਲ ਨਹੀਂ ਹੋ ਰਹੇ ਤਾ ਤੁਹਾਨੂੰ ਅੱਜ ਹੀ ਡਾਕਟਰ ਨੂੰ ਮਿਲਣ ਦੀ ਜਰੂਰਤ ਹੈ | ਤੁਹਾਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ |

ਬਾਂਝਪਨ ਕਈ ਕਾਰਨਾਂ ਕਰਕੇ ਹੁੰਦਾ ਹੈ , ਜਿਵੇ ਕਿ ਨਸ਼ੇ, ਤਣਾਅ, ਸ਼ਰੀਰ ਦਾ ਵਜ਼ਨ ਅਤੇ ਉਮਰ | ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਣ ਹਨ ਜੋ ਕਿ ਬਾਂਝਪਨ ਦਾ ਕਰਨ ਬਣਦੇ ਹਨ, ਜਿਵੇ ਕਿ ਪਿਤਾ-ਪੁਰਖੀ ਕਾਰਣ, ਖਾਣ ਪੀਣ ਦੀਆ ਗ਼ਲਤ ਆਦਤਾਂ ਅਤੇ ਦਵਾਈਆਂ ਦੇ ਮਾੜੇ ਪ੍ਰਭਾਵ |

ਪੁਰੁਸ਼ ਬਾਂਝਪਨ ਦੀਆ ਸਮੱਸਿਆਵਾ

ਜੇ ਕੋਈ ਮਰਦ ਸ਼ਕਰਾਣੂਆਂ ਦੀ ਘਾਟ ਕਰਕੇ ਬੱਚਾ ਪੈਦਾ ਕਰਨ ਤੋਂ ਅਸਮਰੱਥ ਹੁੰਦਾ ਹੈ ਤਾ ਉਸਨੂੰ ਪੁਰੁਸ਼ ਬਾਂਝਪਨ ਕਿਹਾ ਜਾਂਦਾ ਹੈ | ਸ਼ਕਰਾਣੂਆਂ ਦੀ ਘਾਟ ਜਾ ਖਤਮ ਹੋਣ ਦੇ ਬਹੁਤ ਸਾਰੇ ਕਾਰਣ ਹਨ | ਕੁਝ ਰਿਪੋਰਟਾਂ ਦੇ ਅਧਾਰ ਤੇ ਕਿਹਾ ਜਾ ਸਕਦਾ ਹੈ ਕਿ ਅੱਜਕਲ ਮਹਿਲਾ ਬਾਂਝਪਨ ਦੇ ਮੁਕਾਬਲੇ ਪੁਰੁਸ਼ ਬਾਂਝਪਨ ਬਹੁਤ ਤੇਜੀ ਨਾਲ ਵੱਧ ਰਿਹਾ ਹੈ |

ਮਹਿਲਾ ਬਾਂਝਪਨ ਦੀਆਂ ਸਮੱਸਿਆਵਾ

ਬੱਚਾ ਪੈਦਾ ਕਰਨ ਵਿਚ ਬਹੁਤ ਵੱਡਾ ਯੋਗਦਾਨ ਔਰਤ ਦਾ ਹੁੰਦਾ ਹੈ ਅਤੇ ਇਸੇ ਕਰਕੇ ਬਾਂਝਪਨ ਦੀਆ ਸਮੱਸਿਆਵਾ ਵੀ ਔਰਤਾਂ ਵਿਚ ਜਿਆਦਾ ਹੁੰਦਿਆਂ ਹਨ |

– ਸਭ ਤੋਂ ਵੱਡੀ ਸਮਸਿਆ ਹੈ ਫਾਲੋਪੀਅਨ ਟਿਊਬਾਂ ਦਾ ਬੰਦ ਹੋਣਾ | ਇਹ ਟਿਊਬਾਂ ਸ਼ਕਰਾਣੂ ਨੂੰ ਅੰਡੇ ਤਕ ਲੈ ਕੇ ਜਾਂਦਿਆਂ ਹਨ | ਇਹਨਾਂ ਦੇ ਬੰਦ ਹੋਣ ਦੇ ਕਾਰਣ ਬਹੁਤ ਸਾਰੇ ਹੋ ਸਕਦੇ ਹਨ |
– ਮਾਹਵਾਰੀ ਦੇ ਦਿਨਾਂ ਵਿਚ ਬਦਲਾਵ ਹੋਣ ਦੇ ਕਾਰਣ ਵੀ ਬਾਂਝਪਨ ਦਾ ਸਾਮ੍ਹਣਾ ਕਰਨ ਪੈ ਸਕਦਾ ਹੈ | ਅੰਡਾ ਕਈ ਵਾਰ ਪੈਦਾ ਨਹੀਂ ਹੁੰਦਾ ਜਾਂ ਇਸਦੀ ਗੁਣਵੱਤਾ ਵਿਚ ਕਮੀ ਹੁੰਦੀ ਹੈ | ਜਿਸ ਕਾਰਣ ਔਰਤ ਮਾਂ ਬਣਨ ਤੋਂ ਅਸਮਰੱਥ ਹੋ ਜਾਂਦੀ ਹੈ |

ਬਾਂਝਪਨ ਦਾ ਇਲਾਜ

ਇਸਦੇ ਇਲਾਜ ਦੇ ਬਹੁਤ ਸਾਰੇ ਤਰੀਕੇ ਬਾਜ਼ਾਰ ਵਿਚ ਹਨ ਪਰ ਜੇਕਰ ਤੁਸੀਂ ਸਭ ਤੋਂ ਵਧੀਆ ਅਤੇ ਭਰੋਸੇਯੋਗ ਇਲਾਜ ਵਿਧੀ ਲੱਭ ਰਹੇ ਹੋ ਤਾ ਤੁਸੀਂ ਟੈਸਟ ਟਿਊਬ ਬੇਬੀ ਤਕਨੀਕ ਰਹਿਣ ਇਲਾਜ ਕਰਵਾ ਸਕਦੇ ਹੋ | ਇਸ ਵਿਧੀ ਰਾਹੀਂ ਡਾਕਟਰ ਤੁਹਾਡੇ ਬੱਚੇ ਨੂੰ ਤੁਹਾਡੇ ਸ਼ਰੀਰ ਤੋਂ ਬਾਹਰ ਇਕ ਪ੍ਰਖਣਾਲੀ ਵਿਚ ਤਿਆਰ ਕਰਦੇ ਹਨ ਅਤੇ ਭਰੂਣ ਤਿਆਰ ਹੋਣ ਤੇ ਉਸਨੂੰ ਕੁਝ ਜਰੂਰੀ ਟੈਸਟ ਕਰਨ ਤੋਂ ਬਾਅਦ ਮਹਿਲਾ ਦੀ ਬਚੇਦਾਨੀ ਵਿੱਚ ਰੱਖਿਆ ਜਾਂਦਾ ਹੈ | ਇਸ ਤਕਨੀਕ ਰਹਿਣ ਬੱਚੇ ਵਿਚ ਹੋਣ ਵਾਲੇ ਪਿਤਾ-ਪੁਰਖੀ ਦੋਸ਼ਾਂ ਨੂੰ ਵੀ ਰੋਕਿਆ ਜਾ ਸਕਦਾ ਹੈ |

ਜੇਕਰ ਪੁਰੁਸ਼ ਬਾਂਝਪਨ ਦਾ ਇਲਾਜ ਕੀਤਾ ਜਾ ਰਿਹਾ ਹੈ ਤਾ ਇਕ ਛੋਟੇ ਅਪਰੇਸ਼ਨ ਦੀ ਮਦਦ ਨਾਲ ਸ਼ਕਰਾਣੂ ਕੱਢ ਕੇ ਸਾਫ ਕਰਨ ਤੋਂ ਬਾਅਦ ਮਹਿਲਾ ਦੇ ਗਰਭ ਵਿਚ ਭੇਜੇ ਜਾਂਦੇ ਹਨ ਤਾ ਜੋ ਅੰਡੇ ਨਾਲ ਮਿਲ ਕੇ ਬੱਚਾ ਪੈਦਾ ਹੋ ਸਕੇ |

ਇਸ ਤਰੀਕੇ ਨਾਲ ਇਲਾਜ ਕਰਨ ਤੇ ਬਹੁਤ ਸਾਰੇ ਲੋਕਾਂ ਤੇ ਆਪਣੇ ਘਰਾਂ ਦੇ ਚਿਰਾਗ ਪ੍ਰਾਪਤ ਕੀਤੇ ਹਨ |