ਸੁਮਿਤਾ ਸੋਫਤ ਹਸਪਤਾਲ ਸਦਕਾ, 50 ਸਾਲ ਦੀ ਔਰਤ ਬਣੀ ਜੁੜਵਾ ਬੱਚਿਆਂ ਦੀ ਮਾਂ

ਸੁਮਿਤਾ ਸੋਫਤ ਹਸਪਤਾਲ ਸਦਕਾ, 50 ਸਾਲ ਦੀ ਔਰਤ ਬਣੀ ਜੁੜਵਾ ਬੱਚਿਆਂ ਦੀ ਮਾਂ

50 ਸਾਲਾ ਔਰਤ ਬਣੀ ਮਾਂ ਨੇ ਸੋਫਤ ਹਸਪਤਾਲ ਨੂੰ ਕੀਤਾ ਧੰਨਵਾਦ  

ਲੁਧਿਆਣਾ: ਸੋਫਤ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿਖਾਇਆ ਹੈ| ਇਕ 50 ਸਾਲਾਂ ਮਹਿਲਾ ਜਿਸਦਾ ਨਾਮ ਸੁਖਵਿੰਦਰ ਕੌਰ ਹੈ , ਜਿਨ੍ਹਾਂ ਦਾ ਇੱਕੋ ਇੱਕ ਪੁੱਤ ਸੀ | ਜੋ ਕਿ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀ ਮਾਂ ਨੂੰ ਕੱਲਾ ਛੱਡ ਗਿਆ ਸੀ| ਉਸ ਮਹਿਲਾ ਨੂੰ ਦੋ ਜੁੜਵਾ ਬੱਚਿਆਂ ਦੀ ਮਾਂ ਬਣਾਕੇ ਸੋਫਤ ਹਸਪਤਾਲ ਨੇ ਨਵਾਂ ਜੀਵਨ ਦੇ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ|

ਸੁਮਿਤਾ ਸੋਫਤ ਹਸਪਤਾਲ ਸਦਕਾ, 50 ਸਾਲ ਦੀ ਔਰਤ ਬਣੀ ਜੁੜਵਾ ਬੱਚਿਆਂ ਦੀ ਮਾਂ (2)

ਮਾਹਿਰ ਡਾਕਟਰਾਂ ਵਲੋਂ ਦਿਤੇ ਗਏ ਇੰਟਰਵਿਊ ਵਿੱਚ ਇਹ ਸਾਹਮਣੇ ਆਇਆ ਹੈ ਕਿ ਮਹਿਲਾ ਦੇ ਪੀਰੀਅਡਸ ਵੀ ਬੰਦ ਹੋ ਚੁਕੇ ਸਨ ਪਾਰ ਫੇਰ ਵੀ ਅੱਸੀਸਟੇਡ ਰੇਪ੍ਰੋਡਕਟੀਵੇ ਤਕਨੀਕਾਂ ਦੀ ਸਹਾਇਤਾ ਨਾਲ ਮਹਿਲਾ ਨੂੰ ਗਰਭ ਧਾਰਨ ਕਰਵਾਉਣ ਵਿਚ ਕੋਈ ਕਮੀ ਨਹੀਂ ਛੱਡੀ ਗਈ| ਸੁਖਵਿੰਦਰ ਦੇ ਪਤੀ ਚ ਸ਼ੁਕਰਾਣੂਆਂ ਦੀ ਕਮੀ ਕਰਕੇ ‘ਇਕਸੀ‘ ਜਿਸਨੂੰ ਇੰਟਰਾ-ਸਾਈਟੋਪਲਾਸਮ ਸਪਰਮ ਇੰਜੈਕਸ਼ਨ intracytoplasmic sperm injection (ICSI) ਦੀ ਸਹਾਇਤਾ ਨਾਲ ਮਹਿਲਾ ਨੂੰ ਸਫ਼ਲਤਾਪੂਰਵਕ ਗਰਭ ਧਾਰਨ ਕਰਨ ਵਿਚ ਕੋਈ ਦਿਕਤ ਨਹੀਂ ਆਈ|