ਆਈ. ਵੀ. ਐਫ. ਕੀ  ਹੈ ਅਤੇ ਇਸਦੀ ਕੀਮਤ ਕਿੰਨੀ ਹੈ ?

infertility punjabi

ਆਈ ਵੀ ਐਫ ( ਇਨ ਵਿਟਰੋ ਫਰਟੀਲਿਟੀ ) ਤਕਨੀਕ ਨੂੰ ਮਾਂ ਦੀ ਬੱਚੇਦਾਨੀ ਦੇ ਬਾਹਰ ਸ਼ੁਕਰਾਣੂ ਦੇ ਨਾਲ ਅੰਡੇ ਨੂੰ ਨਿਸ਼ੇਚਿਤ ਕਰਨ ਅਤੇ ਬੱਚੇਦਾਨੀ ਵਿਚ ਭਰੂਣ ਇਮਪਲਾਂਟ ਕਰਨ ਲਈ ਵਰਤਿਆ ਜਾਂਦਾ ਹੈ।  ਜਿੰਨਾ ਔਰਤਾਂ ਨੂੰ ਬਾਂਝਪਨ ਦੀ ਸੱਮਸਿਆ ਹੈ ਜਾਂ ਜਿੰਨਾ ਦਾ ਕਈ ਵਾਰ ਗਰਭਪਾਤ ਹੋਇਆ ਹੈ ਉਹਨਾਂ ਔਰਤਾਂ ਲਈ ਆਈ. ਵੀ. ਐਫ. ਤਕਨੀਕ ਇੱਕ ਵਰਦਾਨ ਹੈ।  

IVF-ICSI ਇਸੇ ਤਕਨੀਕ ਦਾ ਇੱਕ ਹੋਰ ਭਾਗ ਹੈ ਜਿਸ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਮਰਦਾਂ ਵਿੱਚ  ਜਣਨ ਸ਼ਕਤੀ ਦੀ ਸਮੱਸਿਆ ਹੁੰਦੀ ਹੈ ਜਾਂ ਜਦੋਂ ਮਾਂ ਦੀ ਉਮਰ ਬੱਚਾ ਪੈਦਾ ਕਰਨ ਦੀ ਸਹੀ ਉਮਰ ਤੋਂ ਵੱਧ ਹੁੰਦੀ ਹੈ। ICSI (ਇੰਟਰਾ ਸਾਇਟੋਪਲਾਜ਼ਮਿਕ ) ਇੱਕ ਸ਼ੁਕ੍ਰਾਣੂ ਇੰਜੈਕਸ਼ਨ ਹੁੰਦਾ ਹੈ ਜਿਸ ਵਿੱਚ ਸਭ ਤੋਂ ਵਧੀਆ ਸ਼ੁਕ੍ਰਾਣੂ ਅੰਡੇ ਵਿੱਚ ਇੰਜੈਕਟ ਕਰਨ  ਲਈ ਵਰਤਿਆ ਜਾਂਦਾ ਹੈ ਜਿਸ ਨੂੰ IVF ਲੈਬ ਵਿੱਚ ਭਰੂਣ ਵਿਗਿਆਨੀ ਦੁਆਰਾ ਚੁਣਿਆ ਜਾਂਦਾ ਹੈ।

ਜੋੜਿਆਂ ਨੂੰ ਗਰਭ ਧਾਰਨ ਕਰਨ ਵਿੱਚ ਮਦਦ ਕਰਨ ਤੋਂ ਇਲਾਵਾ ਭਰੂਣ ਵਿਗਿਆਨੀ ਜਣਨ ਸ਼ਕਤੀ ਦੇ ਮਾਹਿਰਾਂ ਨੂੰ ਉਹਨਾਂ ਜੋੜਿਆਂ ਦੀ ਮਦਦ ਕਰਨ ਦੀ ਵੀ  ਇਜਾਜ਼ਤ ਦਿੰਦੇ ਹਨ ਜੋ ਕਿ ਕਿਸੇ ਜੈਨੇਟਿਕ ਬਿਮਾਰੀ ਦੇ ਸ਼ਿਕਾਰ  ਹਨ ਅਤੇ ਚਾਹੁੰਦੇ ਹਨ ਕਿ ਔਲਾਦ ਉਸ ਜੈਨੇਟਿਕ  ਬਿਮਾਰੀ ਤੋਂ ਮੁਕਤ ਹੋਵੇ।  

ਆਈ. ਵੀ. ਐਫ. ਨੂੰ ਐਂਡੋਮੇਟ੍ਰੀਓਸਿਸ (ਇੱਕ ਵਿਕਾਰ ਜੋ ਬੱਚੇਦਾਨੀ ਦੀ ਅੰਦਰੂਨੀ ਪਰਤ ਦੇ ਅਸਧਾਰਨ ਵਿਕਾਸ ਦਾ ਕਾਰਨ ਬਣਦਾ ਹੈ), ਸ਼ੁਕਰਾਣੂ ਜਾਂ ਅੰਡਿਆਂ ਦਾ ਨਾਕਾਫ਼ੀ ਉਤਪਾਦਨ, ਘੱਟ ਜਾਂ ਅਨਿਯਮਿਤ ਓਵੂਲੇਸ਼ਨ, ਅਤੇ ਐਂਟੀਬਾਡੀਜ਼ ਦੀ ਮੌਜੂਦਗੀ ਜੋ ਅੰਡੇ ਜਾਂ ਸ਼ੁਕ੍ਰਾਣੂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਦੇ ਇਲਾਜ ਲਈ ਵਰਤਿਆ ਜਾ ਸਕਦਾ ਹੈ।  

ਇੱਕ ਜਨਣ ਸ਼ਕਤੀ ਮਾਹਿਰ ਹੀ ਤੁਹਾਨੂੰ ਦੱਸ ਸਕਦਾ ਹੈ ਕਿ ਤੁਸੀਂ ਆਈ. ਵੀ. ਐਫ. ਤਕਨੀਕ ਲਈ ਠੀਕ ਉਮੀਦਵਾਰ ਹੋ ਕਿ ਨਹੀਂ ਅਤੇ ਇਹ ਤੁਹਾਡੇ ਲਈ  ਸਹੀ ਵਿਕਲਪ ਹੈ ਕਿ ਨਹੀਂ।  

ਆਈ. ਵੀ. ਐਫ. ਇਲਾਜ਼ ਕਰਵਾਉਣਾ ਇੱਕ ਨਿਵੇਸ਼ ਕਰਨ ਵਾਂਗ ਹੈ। ਸਹੀ ਨਿਵੇਸ਼ ਸਹੀ ਨਤੀਜੇ ਦਿੰਦਾ ਹੈ।ਇਸ ਦੀ ਕੁੱਲ ਲਾਗਤ ਕਈ ਚੀਜ਼ਾਂ ਉੱਪਰ ਨਿਰਭਰ ਕਰਦੀ ਹੈ ਜਿਵੇਂ ਕਿ : ਜੋੜੇ ਦੀ ਉਮਰ, ਜੋੜੇ ਦੇ ਸਹਿ-ਰੋਗ ਕਾਰਕ, ਮਰਦ ਜਣਨ ਸਮੱਸਿਆਵਾਂ ਆਦਿ। ਕਈ  ਮਰੀਜ਼ਾਂ ਨੂੰ ਗਰਭ ਧਾਰਨ ਕਰਨ ਲਈ ਕਈ ਹੋਰ ਇਲਾਜਾਂ ਜਾਂ ਹੋਰ ਜਨਣ ਸ਼ਕਤੀ  ਥੈਰੇਪੀ ਦੀ ਲੋੜ ਹੁੰਦੀ ਹੈ ਜਿਸ ਦਾ ਖਰਚਾ ਅਲੱਗ ਤੋਂ ਹੁੰਦਾ ਹੈ।  

ਆਈ. ਵੀ. ਐਫ. ਅਤੇ ਆਈ. ਵੀ. ਐਫ.-ਆਈ. ਸੀ. ਐਸ. ਆਈ. (IVF , IVF-ICSI) ਦੀ ਕੀਮਤ 1.20 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ 1.60 ਲੱਖ ਤੱਕ ਜਾਂਦੀ ਹੈ। ਇਸ ਵਿੱਚ  ਸਲਾਹ-ਮਸ਼ਵਰੇ ਅਤੇ ਅਲਟਰਾਸਾਊਂਡ ਸਕੈਨ, ਪਰਿਕਿਰਿਆ ਦੇ ਖਰਚੇ, ਲੈਬ ਦੇ ਖਰਚੇ, ਮਾਹਿਰਾਂ ਦੇ ਖਰਚੇ, ਨਰਸਿੰਗ ਸਟਾਫ ਦੇ ਖਰਚੇ ਅਤੇ ਅੰਡਕੋਸ਼ ਲੈਣ ਅਤੇ ਟ੍ਰਾਂਸਫਰ ਦੌਰਾਨ ਦਾਖ਼ਲ ਹੋਣ ਦੇ ਖਰਚੇ ਸ਼ਾਮਲ ਹਨ। ਆਈ. ਵੀ. ਐਫ. ਦੀਆਂ  ਦਵਾਈਆਂ, ਉਪਜਾਊ ਸ਼ਕਤੀ ਵਧਾਉਣ ਵਾਲੀ ਸਰਜਰੀ, ERA (ਐਂਡੋਮੈਟਰੀਅਲ ਰੀਸੈਪਟੀਵਿਟੀ ਐਰੇ), PGT, ਪ੍ਰਜਨਨ ਮਾਹਿਰ ਦੁਆਰਾ ਤਜਵੀਜ਼ ਕੀਤੀਆਂ ਗੈਰ-ਆਈ. ਵੀ. ਐਫ. ਦਵਾਈਆਂ ਦੀ ਲਾਗਤ ਸ਼ਾਮਲ ਨਹੀਂ ਹੈ। ਇਸ ਦੇ ਨਾਲ ਹੀ, ਹਰ ਵਾਧੂ ਭਰੂਣ ਟ੍ਰਾਂਸਫਰ ਲਈ ਲੈਬ  ਅਤੇ ਓਪਰੇਸ਼ਨ ਥੀਏਟਰ ਦੀ ਵਰਤੋਂ ਲਈ ਲਾਗਤ ਹੋਵੇਗੀ। ਭਰੂਣ ਨੂੰ ਫਰੀਜ਼  ਕਰਨ ਦੀ ਲਾਗਤ ਅਲੱਗ ਤੋਂ ਹੁੰਦੀ  ਹੈ।

ਡਾ. ਸੁਮਿਤਾ ਸੋਫਤ ਆਈਵੀਐਫ ਹਸਪਤਾਲ ਉੱਤਰ ਭਾਰਤ ਦਾ ਇੱਕ ਪਰ੍ਮੁੱਖ  IVF ਕੇਂਦਰ ਹੈ, ਜੋ ਕੁਸ਼ਲ ਡਾਕਟਰਾਂ ਅਤੇ ਨਰਸਾਂ ਦੇ ਸਟਾਫ ਨਾਲ ਲੈਸ ਹੈ ਜੋ ਕਿ ਬਾਂਝਪਨ ਨਾਲ ਸਬੰਧਤ ਕਈ ਤਰਾਂ ਦੀਆਂ ਸੇਵਾਵਾਂ ਜਿਵੇਂ ਕਿ IVF, ICSI, IUI, Egg Freezing, TESA ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦੇਣ  ਲਈ ਸਮਰਪਿਤ ਹਨ। ਅਸੀਂ ਉਹਨਾਂ ਲੋਕਾਂ ਨੂੰ  ਸਭ ਤੋਂ ਵਧੀਆ ਬਾਂਝਪਨ ਦਾ ਇਲਾਜ਼  ਕਰਨ ਦੀ ਪੇਸ਼ਕਸ਼ ਕਰਦੇ ਹਾਂ। ਜਿੰਨਾ ਦੀ ਬੱਚਾ ਪੈਦਾ ਕਰਨ  ਦੀ ਤੀਬਰ ਇੱਛਾ ਹੈ।  ਸਾਡੇ ਅਣਥੱਕ  ਯਤਨਾਂ ਨਾਲ, ਅਸੀਂ ਪੰਜਾਬ ਵਿੱਚ ਸਰਵੋਤਮ ਟੈਸਟ ਟਿਊਬ ਬੇਬੀ ਸੈਂਟਰ ਅਤੇ ਭਾਰਤ ਵਿੱਚ ਚੋਟੀ ਦੇ ਜਣਨ ਕਲੀਨਿਕਾਂ ਵਜੋਂ ਜਾਣੇ ਜਾਂਦੇ ਹਾਂ।

ਅਪੋਇੰਟਮੈਂਟ ਅਤੇ ਹੋਰ ਜਾਣਕਾਰੀ ਲਈ ਇਸ ਲਿੰਕ ਤੇ ਕਲਿੱਕ ਕਰੋ https://sofatinfertility.com/