ਪੁੱਤਾਂ ਦੇ ਨਾਲ ਧੀਆਂ ਦੀ ਵੀ ਮਨਾਈ ਜਾਵੇ ਲੋਹੜੀ: ਡਾ ਸੁਮਿਤਾ ਸੋਫਤ (ਬਾਂਝਪਨ ਸਪੈਸ਼ਲਿਸਟ)

ਪੁੱਤਾਂ ਦੇ ਨਾਲ ਧੀਆਂ ਦੀ ਵੀ ਮਨਾਈ ਜਾਵੇ ਲੋਹੜੀ: ਡਾ ਸੁਮਿਤਾ ਸੋਫਤ (ਬਾਂਝਪਨ ਸਪੈਸ਼ਲਿਸਟ ਪੰਜਾਬ)

ਡਾ. ਸੁਮਿਤਾ ਸੋਫਤ (ਬਾਂਝਪਨ ਸਪੈਸ਼ਲਿਸਟ) ਨੇ ਲੋਹੜੀ ਵਿੱਚ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਲੋਕ ਸਿਰਫ ਮੁੰਡਿਆਂ ਦੀ ਲੋਹੜੀ ਮਨਾਉਂਦੇ ਹਨ ਜਦ ਕਿ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਣੀ ਚਾਹੀਦੀ ਹੈ।

ਸਮਾਜ ਵਿਚ ਅਜਿਹੀਆਂ ਅਣਗਿਣਤ ਉਦਾਹਰਣਾਂ ਹਨ, ਕਿ ਕੁੜੀਆਂ ਨੇ ਮੁੰਡਿਆਂ ਦੀ ਬਰਾਬਰੀ ਕੀਤੀ ਹੈ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ| ਮੁੰਡੇ ਦੀ ਚਾਹ ਵਿਚ ਲੋਕ ਕੁੜੀ ਨੂੰ ਜਨਮ ਦੇਣ ਤੋਂ ਝਿਜਕਦੇ ਹਨ| ਪੰਜਾਬ ਵਿਚ ਸੜਕਾਂ ‘ਤੇ ਲਾਵਾਰਿਸ ਬਚਿਓ ਦਾ ਮਿਲਣਾ ਸਮਾਜ ਦੀ ਵੱਡੀ ਬੁਰਾਈ ਹੈ। ਲੋਹੜੀ ਦਾ ਤਿਉਹਾਰ ਸਮਾਜ ਵਿਚ ਤਬਦੀਲੀ ਲਿਆਉਣ ਦਾ ਸਭ ਤੋਂ ਚੰਗਾ ਮੌਕਾ ਹੈ|