Book Appointment

ਕੀ IVF ਦੇ ਵਿੱਚ ਆਪਣੀ ਮਰਜੀ ਨਾਲ ਮੁੰਡਾ ਜਾਂ ਕੁੜੀ ਨੂੰ ਪੈਦਾ ਕਰ ਸਕਦੇ ਹਾਂ ?

can-we-choose-to-have-a-boy-or-a-girl-through-ivf

Loading

IVF ਇੱਕ ਸਧਾਰਨ ਅਤੇ ਉਪਜਾਊ ਇਲਾਜ ਹੈ। ਇਹ ਉਹਨਾਂ ਜੋੜਿਆਂ ਲਈ ਵਰਦਾਨ ਸਾਬਿਤ ਹੁੰਦਾ ਹੈ ਜਿਹੜਾ ਕਿ ਖੁਦ ਤੋਂ ਬੱਚੇ ਪੈਦਾ ਨਹੀਂ ਕਰ ਸਕਦੇ ਤਾਂ ਉਹ IVF ਵਿਧੀ ਦਾ ਉਪਯੋਗ ਕਰਦੇ ਹਨ ਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਦੇ ਹਨ ਅੱਜ ਦੇ ਵਕਤ ਵਿੱਚ ਜਦੋਂ ਕੋਈ ਜੋੜਾ ਕੁਦਰਤੀ ਰੂਪ ਨਾਲ ਮਾਤਾ ਪਿਤਾ ਨਹੀਂ ਬਣ ਪਾਉਂਦਾ ਤਾਂ ਉਹਨਾਂ ਵਾਸਤੇ  IVF ਇਕ ਨਵੀਂ ਉਮੀਦ ਲੈ ਕੇ ਆਉਂਦਾ ਹੈ ਪਰ ਇਸ ਤਕਨੀਕ ਨਾਲ ਜੁੜਿਆ `ਇਕ ਸਵਾਲ ਜੋ ਸਾਰੀਆਂ ਦੇ ਮੰਨ ਵਿਚ ਆਉਂਦਾ ਹੀ ਹੈ ਕਿ ,ਕਿ IVF ਵਿਧੀ ਦੇ ਵਿਚ ਆਪਣੀ ਮਰਜ਼ੀ ਨਾਲ ਲੜਕਾ ਜਾਂ ਲੜਕੀ ਨੂੰ ਅਸੀ ਚੁਣ ਸਕਦੇ ਹਾਂ ? ਇਹ ਸਿਰਫ ਇਕ ਤਕਨੀਕੀ ਸਵਾਲ ਨਹੀਂ ਹੈ , ਇਹ ਸਮਾਜਿਕ ਅਤੇ ਕਾਨੂੰਨੀ ਤੋਰ ਤੇ ਵੀ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਣ ਮੰਨਿਆ ਜਾਂਦਾ ਹੈ। 

ਜੇਕਰ ਅਸੀਂ ਇਕ ਵਾਕ ਜਾਂ ਇਕ ਲਾਇਨ ਵਿਚ ਕਹੀਏ ਕਿ ਕੀ IVF ਵਿਧੀ  ਦੇ ਵਿਚ ਆਪਣੀ ਮਰਜ਼ੀ ਅਸੀਂ ਨਾਲ ਮੁੰਡਾ ਜਾਂ ਕੁੜੀ ਪੈਦਾ ਕਰ ਸਕਦੇ ਹਾਂ ? ਤਾਂ ਇਸਦਾ ਸਹੀਉੱਤਰ ਹੋਵੇਗਾ -ਨਹੀਂ ,ਕਿਉਕਿ ਅਸੀਂ IVF ਵਿਧੀ  ਦੇ ਵਿੱਚ ਆਪਣੀ ਮਰਜ਼ੀ ਨਾਲ ਮੁੰਡਾ ਜਾਂ ਕੁੜੀ ਦੀ ਚੋਣ ਨਹੀਂ ਕਰ ਸਕਦੇ ਕਿਉਕਿ ਇਹ ਭਾਰਤ ਵਿਚ ਗੈਰ -ਕਾਨੂੰਨੀ ਅਤੇ ਨੈਤਿਕ ਰੂਪ ਵਿਚ ਜੁਰਮ ਮਨਿਯਾ ਜਾਂਦਾ ਹੈ ਤੇ ਇਸਦੀ ਸਜ਼ਾ ਵੀ ਹੋ ਸਕਦੀ ਹੈ। 

In Vitro Fertilization (IVF) & its Process

IVF ਕੀ ਹੁੰਦਾ ਹੈ।

IVF ਗਰੱਭਧਾਰਣ ਕਰਨ ਦੀ ਪ੍ਰਕਿਰਿਆ ਹੈ ਜਿੱਥੇ ਇੱਕ ਅੰਡੇ ਸਰੀਰ ਦੇ ਬਾਹਰ, ਪ੍ਰਯੋਗਸ਼ਾਲਾ ਵਿੱਚ ਸ਼ੁਕ੍ਰਾਣੂ ਦੇ ਨਾਲ ਜੋੜਦਾ ਹੈ। ਇਸ ਪ੍ਰਕਿਰਿਆ ਵਿੱਚ ਇੱਕ ਔਰਤ ਦੀ ਅੰਡਕੋਸ਼ ਪ੍ਰਕਿਰਿਆ ਦੀ ਨਿਗਰਾਨੀ ਅਤੇ ਉਤੇਜਨਾ, ਔਰਤ ਦੇ ਅੰਡਕੋਸ਼ ਵਿੱਚੋਂ ਇੱਕ ਅੰਡਕੋਸ਼ ਜਾਂ ਅੰਡੇ ਨੂੰ ਹਟਾਉਣਾ ਅਤੇ ਇੱਕ ਪ੍ਰਯੋਗਸ਼ਾਲਾ ਵਿੱਚ ਸ਼ੁਕਰਾਣੂਆਂ ਨੂੰ ਉਪਜਾਊ ਬਣਾਉਣ ਲਈ  ਦੇਣਾ ਸ਼ਾਮਲ ਹੁੰਦਾ ਹੈ। ਆਈ ਵੀ ਐਫ ( ਇਨ ਵਿਟਰੋ ਫਰਟੀਲਿਟੀ ) ਤਕਨੀਕ ਜਿੰਨਾ ਔਰਤਾਂ ਨੂੰ ਬਾਂਝਪਨ ਦੀ ਸੱਮਸਿਆ ਹੈ ਜਾਂ ਜਿੰਨਾ ਦਾ ਕਈ ਵਾਰ ਗਰਭਪਾਤ ਹੋਇਆ ਹੈ ਉਹਨਾਂ ਔਰਤਾਂ ਲਈ ਆਈ. ਵੀ. ਐਫ. ਤਕਨੀਕ ਇੱਕ ਵਰਦਾਨ ਤੋਂ ਘੱਟ ਨਹੀਂ ਹੁੰਦੀ। ਇਹ ਪ੍ਰਕਿਰਿਆ ਉਦੋਂ ਵਰਤੀ ਜਾਂਦੀ ਹੈ ਜਦੋਂ ਕੁਦਰਤੀ ਤੌਰ ‘ਤੇ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਉਦਾਹਰਣ ਵਜੋਂ – ਔਰਤ ਦੀ ਉਮਰ ਵੱਧ ਹੋਵੇ ,ਫੈਲੋਪੀਅਨ ਟਿਊਬ ਬੰਦ ਹੋਵੇ , ਜਾਂ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਵੇ IVF ਇੱਕ ਡਾਕਟਰੀ ਹੱਲ ਹੈ ਜੋ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਜੋੜਿਆਂ ਨੂੰ ਬੱਚਾ ਪੈਦਾ ਕਰਨ ਦੀ ਖੁਸ਼ੀ ਦਿੰਦਾ ਹੈ। 

See also  IVF: Who Need Treatment of In-Vitro-fertilization?

ਕੀ IVF ਵਿੱਚ ਬੱਚੇ ਦੇ ਲਿੰਗ ਦਾ ਫੈਸਲਾ ਕੀਤਾ ਜਾ ਸਕਦਾ ਹੈ?

ਲਿੰਗ ਚੋਣ ਕਿਸੇ ਵਿਅਕਤੀ ਜਾਂ ਜੋੜੇ ਦੀ ਗਰਭ ਅਵਸਥਾ ਦੌਰਾਨ, ਬੱਚੇ ਦੇ ਜਨਮ ਦੇ ਲਿੰਗ ਨੂੰ ਨਿਰਧਾਰਤ ਕਰਨ ਦੀ ਇੱਛਾ ਨੂੰ ਦਰਸਾਉਂਦੀ ਹੈ , ਪਰ ਇਹ ਸਵਾਲ ਬਹੁਤ ਆਮ ਹੈ – “ਕੀ ਕੋਈ IVF ਵਿੱਚ ਮੁੰਡਾ ਚੁਣ ਸਕਦਾ ਹੈ ਜਾਂ ਕੁੜੀ?” ਜਵਾਬ ਥੋੜ੍ਹਾ ਗੁੰਝਲਦਾਰ ਹੈ पर ਤਕਨੀਕੀ ਤੌਰ ‘ਤੇ, ਭਰੂਣ ਦੇ ਲਿੰਗ ਦੀ ਪਛਾਣ ਕਰਨਾ ਸੰਭਵ ਹੈ। ਇਹ ਪ੍ਰਕਿਰਿਆ ਆਮ ਤੌਰ ‘ਤੇ ਇਨ ਵਿਟਰੋ ਫਰਟੀਲਾਈਜ਼ੇਸ਼ਨ ਦੇ ਨਾਲ ਏਕੀਕ੍ਰਿਤ ਤਕਨੀਕਾਂ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਜਿਸਨੂੰ ਪ੍ਰੀਇਮਪਲਾਂਟੇਸ਼ਨ ਜੈਨੇਟਿਕ ਟੈਸਟਿੰਗ (PGT) ਕਿਹਾ ਜਾਂਦਾ ਹੈ। ਲਿੰਗ ਚੋਣ ਦੇ ਪਿੱਛੇ ਪ੍ਰੇਰਣਾਵਾਂ ਕਾਫ਼ੀ ਭਿੰਨ ਹਨ। ਇਸ ਟੈਸਟ ਵਿੱਚ, ਭਰੂਣ ਨੂੰ ਗਰਭ ਵਿੱਚ ਰੱਖਣ ਤੋਂ ਪਹਿਲਾਂ, ਇਹ ਦੇਖਿਆ ਜਾ ਸਕਦਾ ਹੈ ਕਿ ਉਸਨੂੰ ਕੋਈ ਜੈਨੇਟਿਕ ਬਿਮਾਰੀ ਹੈ ਜਾਂ ਨਹੀਂ ਅਤੇ ਇਸਦਾ ਲਿੰਗ ਵੀ ਜਾਣਿਆ ਜਾ ਸਕਦਾ ਹੈ। ਜਦੋਂ ਕਿ ਕੁਝ ਪਰਿਵਾਰ ਇਸ ਵਿਕਲਪ ਨੂੰ ਪਸੰਦ ਦਿੰਦੇ ਹਨ ਕਿਉਂਕਿ ਜੈਨੇਟਿਕ ਬਿਮਾਰੀਆਂ ਕੁਝ ਖਾਸ ਲਿੰਗਾਂ ਨਾਲ ਜੁੜੀਆਂ ਹੁੰਦੀਆਂ ਹਨ, ਕੁਝ ਪਰਿਵਾਰ -ਪਰਿਵਾਰਾਂ  ਵਿੱਚ ਮੌਜੂਦਾ ਲਿੰਗ ਨੂੰ ਬਣਾਈ ਰੱਖਣ ਲਈ ਲਿੰਗ ਚੋਣ ਦਾ ਸਹਾਰਾ ਲੈਂਦੇ ਹਨ। ਪਰ ਭਰੂਣ ਦੇ ਲਿੰਗ ਦਾ ਪਤਾ ਲਗਾਉਣਾ ਸਿਰਫ਼ ਇਸ ਲਈ ਕਿ ਤੁਹਾਨੂੰ ਮੁੰਡੇ ਜਾਂ ਕੁੜੀ ਵਿੱਚੋਂ ਇੱਕ ਦੀ ਚੋਣ ਕਰਨੀ ਪੈਂਦੀ ਹੈ, ਇਲਾਜ ਦੀ ਭਾਵਨਾ ਦੇ ਵਿਰੁੱਧ ਹੈ। ਲਿੰਗ ਚੋਣ ਡਾਕਟਰੀ ਅਤੇ ਨੈਤਿਕ ਚਰਚਾਵਾਂ ਪੈਦਾ ਕਰਦੀ ਹੈ ਅਤੇ ਕੁਝ ਦੇਸ਼ਾਂ ਵਿੱਚ ਕਾਨੂੰਨੀ ਨਿਯਮਾਂ ਦੇ ਅਧੀਨ ਹੈ। ਇਸ ਲਈ, ਵਿਅਕਤੀਆਂ ਅਤੇ ਪਰਿਵਾਰਾਂ ਲਈ ਲਿੰਗ ਚੋਣ ਦਾ ਫੈਸਲਾ ਕਰਨ ਤੋਂ ਪਹਿਲਾਂ ਸਾਰੇ ਕਾਰਕਾਂ ‘ਤੇ ਧਿਆਨ ਨਾਲ ਵਿਚਾਰ ਕਰਨਾ ਬਹੁਤ ਮਹੱਤਵਪੂਰਣ ਹੈ। 

ਭਾਰਤ ਵਿੱਚ ਲਿੰਗ ਚੋਣ ਸੰਬੰਧੀ ਕਾਨੂੰਨ ਕੀ ਕਹਿੰਦੇ ਹਨ?

IVF ਅਭਿਆਸਾਂ ਦੇ ਖੇਤਰ ਵਿੱਚ, ਲਿੰਗ ਚੋਣ, ਕਾਨੂੰਨੀ ਅਤੇ ਨੈਤਿਕ ਤੌਰ ‘ਤੇ, ਚਰਚਾ ਦਾ ਇੱਕ ਗੁੰਝਲਦਾਰ ਵਿਸ਼ਾ ਹੈ। ਕਾਨੂੰਨੀ ਨਿਯਮ ਹਰੇਕ ਦੇਸ਼ ਵਿਸ਼ ਵੱਖ -ਵੱਖ ਹੁੰਦੇ ਹਨ ,ਜਦੋਂ ਕਿ ਕੁਝ ਦੇਸ਼ਾਂ ਵਿੱਚ ਕੁਝ ਸ਼ਰਤਾਂ ਅਧੀਨ ਕਾਨੂੰਨੀ ਤੌਰ ‘ਤੇ ਲਿੰਗ ਚੋਣ ਕੀਤੀ ਜਾ ਸਕਦੀ ਹੈ, ਪਰ ਭਾਰਤ ਵਿੱਚ ਇਹ ਵਰਜਿਤ ਹੈ ਕਿਉਂਕਿ ਇਸ ਨਾਲ ਲਿੰਗ ਭੇਦਭਾਵ ਹੋ ਸਕਦਾ ਹੈ। ਭਾਰਤ ਵਿੱਚ ਲਿੰਗ ਚੋਣ ਬਾਰੇ ਸਖ਼ਤ ਕਾਨੂੰਨ ਹਨ। ਇਸਦਾ ਮੁੱਖ ਕਾਰਨ ਦੇਸ਼ ਵਿੱਚ ਮੁੰਡੇ-ਕੁੜੀ ਦੇ ਅਨੁਪਾਤ ਵਿੱਚ ਅਸੰਤੁਲਨ ਹੈ। ਇਸ ਲਈ ਜੇਕਰ  IVF ਇਲਾਜ ਕਰਵਾਉਣ ਵਾਲੇ ਪਰਿਵਾਰ ਲਿੰਗ ਦੀ ਚੋਣ ਕਰਦੇ ਹਨ ,ਤਾਂ ਉਹਨਾਂ ਲਈ ਕਾਨੂੰਨੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਭਾਰਤ ਵਿੱਚ,  PCPNDT Act ਐਕਟ (ਪ੍ਰੀ-ਕੰਸੈਪਸ਼ਨ ਅਤੇ ਪ੍ਰੀ-ਨੇਟਲ ਡਾਇਗਨੌਸਟਿਕ ਤਕਨੀਕ ਐਕਟ) ਲਾਗੂ ਹੈ, ਜੋ ਕਿਸੇ ਵੀ ਤਰ੍ਹਾਂ ਦੇ ਲਿੰਗ ਨਿਰਧਾਰਨ ਜਾਂ ਲਿੰਗ ਚੋਣ ‘ਤੇ ਪਾਬੰਦੀ ਲਗਾਉਂਦਾ ਹੈ। ਭਾਵੇਂ ਇਹ ਆਮ ਗਰਭ ਅਵਸਥਾ ਹੋਵੇ ਜਾਂ IVF ਰਾਹੀਂ – ਮੁੰਡਾ ਜਾਂ ਕੁੜੀ ਨੂੰ ਚੁਣਨਾ ਕਾਨੂੰਨ ਦੇ ਵਿਰੁੱਧ ਹੈ। ਜੇਕਰ ਕੋਈ IVF ਸੈਂਟਰ ਭਰੂਣ ਦੇ ਲਿੰਗ ਦਾ ਪਤਾ ਲਗਾਉਣ ਦੇ ਇੱਕੋ ਇੱਕ ਉਦੇਸ਼ ਲਈ ਲਿੰਗ ਨਿਰਧਾਰਨ ਟੈਸਟ ਕਰਵਾਉਂਦਾ ਹੈ, ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਉਸਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ, ਅਤੇ ਡਾਕਟਰ ਨੂੰ ਸਜ਼ਾ ਵੀ ਹੋ ਸਕਦੀ ਹੈ। 

See also  Why is it suggested by the fertility expert to undergo 3 full IVF cycles?

ਦੁਨੀਆਂ ਵਿੱਚ ਕਿੱਥੇ -ਕਿਥੇ ਲਿੰਗ ਚੋਣ ਕਰਨ ਦੀ ਇਜਾਜ਼ਤ ਹੈ?

ਅਮਰੀਕਾ (USA) ਵਿੱਚ :  ਜੇਕਰ ਜੋੜੇ (ਪਤੀ -ਪਤਨੀ ) ਚਾਹੁਣ ਤਾਂ IVF ਰਾਹੀਂ ਮੁੰਡਾ ਜਾਂ ਕੁੜੀ ਪੈਦਾ ਕਰ ਸਕਦੇ ਹਨ, ਪਰ ਅਮਰੀਕਾ ਦੀ ਕੁਛ ਕਾਨੂੰਨੀ ਸ਼ਰਤਾਂ ਨਾਲ ਅਜਿਹਾ ਹੋ ਸਕਦਾ ਹੈ।

ਯੂਕੇ (UK) ਵਿੱਚ : ਲਿੰਗ ਚੋਣ ਦੀ ਇਜਾਜ਼ਤ ਸਿਰਫ਼ ਤਾਂ ਹੀ ਹੁੰਦੀ ਹੈ ਜੇਕਰ ਇਹ ਕਿਸੇ ਖਾਸ ਬਿਮਾਰੀ ਨੂੰ ਰੋਕਣ ਲਈ ਹੋਵੇ, ਜਿਵੇਂ ਕਿ ਲਿੰਗ ਨਾਲ ਜੁੜੀ ਜੈਨੇਟਿਕ ਬਿਮਾਰੀਆਂ। 

ਕੀ ਲਿੰਗ ਚੋਣ ਸਹੀ ਹੈ? – ਸਮਾਜਿਕ ਅਤੇ ਨੈਤਿਕ ਦ੍ਰਿਸ਼ਟੀਕੋਣ 

IVF ਅਭਿਆਸਾਂ ਦੇ ਖੇਤਰ ਵਿੱਚ, ਲਿੰਗ ਚੋਣ, ਸਮਾਜਿਕ ਅਤੇ ਨੈਤਿਕ ਤੌਰ ‘ਤੇ, ਚਰਚਾ ਦਾ ਇੱਕ ਗੁੰਝਲਦਾਰ ਵਿਸ਼ਾ ਹੈ। ਲਿੰਗ ਦੀ ਚੋਣ ਕਰਨਾ ਸਿਰਫ਼ ਇਕ ਤਕਨੀਕੀ ਸਵਾਲ ਨਹੀਂ ਹੈ ,ਸਗੋਂ ਇਹ ਸਮਾਜਿਕ ਅਤੇ ਨੈਤਿਕ ਜਿੰਮੇਵਾਰੀਆਂ ਨਾਲ ਵੀ ਜੁੜਿਆ ਹੋਇਆ ਹੈ। ਜਿਹੜੇ ਪਰਿਵਾਰ ਦੇ ਮੈਂਬਰ IVF ਕਰਵਾਉਂਦੇ ਹਨ ਤੇ ਜੋਂ ਪਰਿਵਾਰ IVF ਨਹੀਂ ਵੀ ਕਰਵਾਂਉਦੇ ,ਜੇਕਰ ਲੋਕ ਸਿਰਫ਼ ਮੁੰਡਿਆਂ ਨੂੰ ਹੀ ਚੁਣਨਾ ਸ਼ੁਰੂ ਕਰ ਦੇਣ, ਤਾਂ ਸਮਾਜ ਵਿੱਚ ਕੁੜੀਆਂ ਦੀ ਗਿਣਤੀ ਘੱਟ ਜਾਵੇਗੀ। ਇਸਦਾ ਪ੍ਰਭਾਵ ਸਿਰਫ਼ ਪਰਿਵਾਰ ‘ਤੇ ਹੀ ਨਹੀਂ, ਸਗੋਂ ਪੂਰੀ ਪੀੜ੍ਹੀ ‘ਤੇ ਪੈ ਸਕਦਾ ਹੈ।

ਭਾਰਤ ਵਰਗੇ ਦੇਸ਼ ਵਿੱਚ, ਜਿੱਥੇ ਕੁੜੀਆਂ ਦੀ ਗਿਣਤੀ ਪਹਿਲਾਂ ਤੋਂ ਹੀ ਘੱਟ ਹੈ, ਉੱਥੇ IVF ਵਰਗੀਆਂ ਤਕਨੀਕਾਂ ਦੀ ਦੁਰਵਰਤੋਂ ਨਾਲ ਸਮਾਜ ਨੂੰ ਹੋਰ ਕਮਜ਼ੋਰ ਕਰ ਸਕਦੀ ਹੈ।

ਇਸ ਲਈ ਲਿੰਗ ਚੋਣ ਨੂੰ ਨੈਤਿਕ ਤੌਰ ‘ਤੇ ਗਲਤ ਮੰਨਿਆ ਜਾਂਦਾ ਹੈ। ਡਾਕਟਰ ਅਤੇ ਨੀਤੀ ਨਿਰਮਾਤਾ ਵੀ ਮੰਨਦੇ ਹਨ ਕਿ ਇਸਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। 

See also  Successful Management of Intrauterine Adhesions Followed by Hysteroscopy & PRP Treatment

IVF ਦੌਰਾਨ ਤੁਸੀਂ ਕਿਹੜੇ ਫੈਸਲੇ ਲੈ ਸਕਦੇ ਹੋ, ਅਤੇ ਕਿਹੜੇ ਫੈਸਲੇ ਨਹੀਂ ਲੈ ਸਕਦੇ?

  • IVF ਤੁਹਾਨੂੰ ਕੁਝ ਹੱਦ ਤੱਕ ਵਿਕਲਪ ਦਿੰਦਾ ਹੈ, ਪਰ ਇਹ ਸੀਮਤ ਹੀ ਹੁੰਦੇ ਹਨ।
  • ਤੁਸੀਂ ਇੱਕ ਸਿਹਤਮੰਦ ਭਰੂਣ ਚੁਣ ਸਕਦੇ ਹੋ ਜਿਸ ਵਿੱਚ ਕੋਈ ਜੈਨੇਟਿਕ ਬਿਮਾਰੀ ਨਹੀਂ ਹੁੰਦੀ।
  • ਤੁਸੀਂ ਇਹ ਫੈਸਲਾ ਵੀ ਕਰ ਸਕਦੇ ਹੋ ਕਿ ਇੱਕ ਜਾਂ ਫਿਰ ਦੋ ਭਰੂਣ ਗਰਭ ਵਿੱਚ ਰੱਖਣੇ ਹਨ।
  • ਤੁਸੀਂ ਪ੍ਰਕਿਰਿਆ ਦਾ ਸਮਾਂ ਅਤੇ ਡਾਕਟਰ ਵੀ ਚੁਣ ਸਕਦੇ ਹੋ।
  • ਤੁਸੀ ਕਿਹੜੀਆਂ ਚੀਜ਼ਾਂ ਨਹੀਂ ਚੁਣ ਸਕਦੇ
  • ਤੁਸੀਂ IVF दे ਵਿੱਚ ਬੱਚੇ ਦੇ ਲਿੰਗ ਨੂੰ  ਨਹੀਂ ਚੁਣ ਸਕਦੇ। ਭਾਰਤ ਵਿੱਚ ਇਸ ਉੱਤੇ ਸਖ਼ਤ ਪਾਬੰਦੀ ਹੈ।
  • IVF ਵਿਧੀ ਰਾਹੀਂ ਬੱਚੇ ਦੀਆਂ ਅੱਖਾਂ ਦਾ ਰੰਗ ਅਤੇ ਚਮੜੀ ਦਾ ਰੰਗ, ਜਾਂ ਕਿਸੇ ਹੋਰ ਕਾਸਮੈਟਿਕ ਵਿਸ਼ੇਸ਼ਤਾਵਾਂ ਦਾ ਪਤਾ ਲਗਾਉਣਾ ਵੀ ਅਸੰਭਵ ਅਤੇ ਗੈਰ-ਕਾਨੂੰਨੀ ਹੁੰਦਾ ਹੈ

 

ਇਸ ਲਈ,ਇਹ ਕਿਹਾ ਜਾਣਦਾ ਹੈ ਕਿ  IVF ਨੂੰ ਜ਼ਰੂਰਤਾਂ ਦੇ ਇਲਾਜ ਵਜੋਂ ਸੋਚੋ, ਇਛਾਵਾਂ ਦਾ ਨਹੀਂ।

ਸਿੱਟਾ

ਬੱਚਾ ਪੈਦਾ ਕਰਨਾ ਉਹ ਵੀ IVF ਵਿਧੀ ਦੀ ਚੋਣ ਕਰਕੇ ਇਕ ਬੋਹਤ ਹੀ ਵਧੀਆ ਫੈਸਲਾ ਹੁੰਦਾ ਹੈ, IVF ਵਿਧੀ ਇੱਕ ਲਾਭਦਾਇਕ ਅਤੇ ਚਮਤਕਾਰੀ ਤਕਨੀਕ ਹੈ ਜੋ ਬਹੁਤ ਸਾਰੇ ਜੋੜਿਆਂ ਨੂੰ ਮਾਪੇ ਬਣਨ ਦੀ ਖੁਸ਼ੀ ਦਿੰਦੀ ਹੈ। ਇਹ ਜਿਹੜੇ ਜੋੜੇ ਬੱਚੇ ਪੈਦਾ ਨਹੀਂ ਕਰ ਸਕਦੇ IVF ਉਹਨਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ ਪਰ ਇਸਨੂੰ ਸਮਝਦਾਰੀ ਨਾਲ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਅਪਣਾਇਆ ਜਾਏ ਤਾਂ ਇਹ ਹੋਰ ਵੀ ਮਹੱਤਵਪੂਰਨਹੋ ਜਾਣਦਾ ਹੈ। ਭਾਰਤ ਵਿਚ ਲਿੰਗ -ਚੋਣ ਨੂੰ ਪੂਰੇ ਤਰੀਕੇ ਨਾਲ ਗੈਰ ਕਾਨੂੰਨੀ ਮਨਿਯਾ ਜਾਂਦਾ ਹੈ ਭਾਵੇਂ ਇਹ ਆਮ ਗਰਭ ਅਵਸਥਾ ਵਿਚ ਹੋਵੇ ਭਾਵੇਂ IVF ਦੀ ਪ੍ਰਕਿਰਿਆ ਦਵਾਰਾ ਹੋਵੇ, ਤੁਹਨੂੰ IVF ਪ੍ਰਕ੍ਰਿਆ ਤੋਂ ਸੇਹਤਮੰਦ ਅਤੇ ਤੰਦਰੁਸਤ ਬੱਚੇ ਦੀ ਉਮੀਦ ਰੱਖਣੀ ਚਾਹੀਦੀ ਹੈ ਨਾ ਕਿ ਆਪਣੀ ਪਛਾਣ ਨੂੰ ਚੁਣਨ ਦੀ ਇੱਛਾ ਕਰਨੀ ਚਾਹੀਦੀ ਹੈ  ਇਹ ਸਿਰਫ ਇਕ ਵਿਗਿਆਨਿਕ ਹਲ ਹੈ ਨਾ ਕਿ ਨਾ ਕਿ ਤੁਹਾਡੀ ਕਿਸੇ ਵੀ ਤਰਾਹ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਤਰੀਕਾ ਹੈ। ਜੇਕਰ ਤੁਸੀਂ ਵੀ ਆਪਣੀ ਇਸ ਸਮੱਸਿਆ ਦਾ ਹਲ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਸੁਮਿਤਾ ਸੋਫਤ ਹੌਸਪੀਟਲ ਵਿੱਚ ਜਾਕੇ ਮਾਹਰ ਕਲਾਕਾਰਾਂ ਤੋਂ ਸਲਾਹ ਲੈ ਸਕਦੇ ਹੋ ਅਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹੋ |