IVF ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਇੱਕ ਸਫ਼ਲ ਉਪਜਾਊ ਸ਼ਕਤੀ ਵਾਲਾ ਇਲਾਜ਼ ਹੈ, ਜਿਸ ਨੇ ਕਈ ਜੋੜਿਆਂ ਦੇ ਬਾਂਝਪਨ ਨੂੰ ਦੂਰ ਕੀਤਾ ਹੈ ਅਤੇ ਉਹਨਾਂ ਨੂੰ ਮਾਂ ਬਾਪ ਬਣਨ ਦੀ ਖੁਸ਼ੀ ਪ੍ਰਦਾਨ ਕੀਤੀ ਹੈ। ਦਰਅਸਲ ਜਦੋਂ ਵੀ ਅਸੀਂ IVF ਇਲਾਜ਼ ਬਾਰੇ ਗੱਲ ਕਰਦੇ ਹਾਂ ਜਾਂ ਫਿਰ ਇਸ ਬਾਰੇ ਸੋਚਦੇ ਹਾਂ ਤਾਂ ਕਈ ਲੋਕਾਂ ਦੇ ਮਨ ਵਿੱਚ ਇੱਕ ਤਸਵੀਰ ਬਣਦੀ ਹੈ ਜਿਹੜੀ ਹੁੰਦੀ ਹੈ ਕਿ ਇਸ ਪ੍ਰਕਿਰਿਆ ਦੇ ਵਿੱਚ ਇੱਕ ਔਰਤ ਨੂੰ ਕਈ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉਸਨੂੰ ਇਸ ਪ੍ਰਕਿਰਿਆ ਦੌਰਾਨ ਕਈ ਤਰ੍ਹਾਂ ਦੇ ਹਾਰਮੋਨਲ ਟੀਕੇ ਲਗਾਏ ਜਾਂਦੇ ਹਨ।
ਦਰਅਸਲ IVF ਦੇ ਇਹ ਪੜਾਅ ਇੱਕ ਔਰਤ ਦੀ ਸਰੀਰਕ-ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੌਰਾਨ ਇੱਕ ਔਰਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ, ਇੱਕ ਗਰਭ ਅਵਸਥਾ ਦੀ ਖੁਸ਼ੀ ਦਾ ਆਨੰਦ ਮਾਣਦੀ ਹੈ। ਆਮ ਤੌਰ ਤੇ ਬਹੁਤ ਸਾਰੇ ਲੋਕ ਇਸ ਪ੍ਰਕਿਆ ਬਾਰੇ ਗੱਲ ਕਰਦੇ ਹਨ ਪਰ ਸਾਡੇ ਵਿੱਚੋਂ ਬਹੁਤ ਘੱਟ ਲੋਕ ਇਸ ਗੱਲ ਬਾਰੇ ਚਰਚਾ ਕਰਦੇ ਹਨ ਕਿ ਇੱਕ ਔਰਤ ਨੂੰ IVF ਇਲਾਜ਼ ਤੋਂ ਬਾਅਦ ਰਿਕਵਰ ਹੋਣ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ? ਇਸ ਪ੍ਰਕਿਰਿਆ ਦੇ ਵਿੱਚ ਭਾਗ ਲੈਣ ਵਾਲੀ ਔਰਤਾਂ ਦੀ ਯਾਤਰਾ ਕੀ ਉਨ੍ਹਾਂ ਔਰਤਾਂ ਵਰਗੀ ਹੁੰਦੀ ਹੈ ਜੋ ਕੁਦਰਤੀ ਤੌਰ ‘ਤੇ ਗਰਭ ਧਾਰਨ ਕਰਦੀਆਂ ਹਨ? ਜਾਂ ਫਿਰ ਜੋ ਔਰਤਾਂ IVF ਪ੍ਰਕਿਰਿਆ ਵਿੱਚ ਭਾਗ ਲੈਂਦੀਆਂ ਹਨ ਕੀ ਉਹਨਾਂ ਔਰਤਾਂ ਨੂੰ ਆਈਵੀਐਫ ਤੋਂ ਬਾਅਦ ਵਿਸ਼ੇਸ਼ ਇਲਾਜ ਦੀ ਲੋੜ ਹੁੰਦੀ ਹੈ। ਇਸ ਲੇਖ ਦੁਆਰਾ ਇਸਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ, ਤੇ ਜਾਣਾਂਗੇ ਕਿ ਇੱਕ ਔਰਤ ਨੂੰ ਭਰੂਣ ਟ੍ਰਾਂਸਫਰ ਤੋਂ ਲੈ ਕੇ ਇੱਕ ਬੱਚੇ ਦੇ ਜਨਮ ਤੱਕ ਉਸਨੂੰ ਕਦੋਂ ਆਰਾਮ ਕਰਨ ਦੀ ਲੋੜ ਹੁੰਦੀ ਹੈ।
IVF ਤੋਂ ਬਾਅਦ ਇੱਕ ਔਰਤ ਦੇ ਠੀਕ ਹੋਣ ਦਾ ਸਮਾਂ ਕਿੰਨਾ ਸਮਾਂ ਹੁੰਦਾ ਹੈ?
ਦਰਅਸਲ IVF ਪ੍ਰਕਿਰਿਆ ਬਹੁਤ ਜ਼ਿਆਦਾ ਗੁੰਝਲਦਾਰ ਹੁੰਦੀ ਹੈ। ਆਮ ਤੌਰ ਤੇ ਇਸ ਪ੍ਰਕਿਰਿਆ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਪੜਾਅ ਸ਼ਾਮਿਲ ਹੁੰਦੇ ਹਨ। ਇਸ ਦੌਰਾਨ ਇੱਕ ਔਰਤ ਨੂੰ ਕਈ ਤਰ੍ਹਾਂ ਦੇ ਟੀਕੇ ਲਗਾਏ ਜਾਂਦੇ ਹਨ। ਇਸਦੇ ਨਾਲ ਹੀ ਇਸ ਦੌਰਾਨ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੀ ਸਿਹਤ ਦੀ ਨਿਗਰਾਨੀ ਕੀਤੀ ਜਾਂਦੀ ਹੈ, ਤਾਂ ਜੋ ਦੋਨਾਂ ਵਿੱਚੋਂ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ। ਇਸ ਤੋਂ ਬਾਅਦ ਇੱਕ ਔਰਤ ਨੂੰ ਡਿਲੀਵਰੀ ਤੋਂ ਬਾਅਦ ਢੁਕਵਾਂ ਆਰਾਮ ਕਰਨ ਦੀ ਲੋੜ ਹੁੰਦੀ ਹੈ। ਦਰਅਸਲ IVF ਪ੍ਰਕਿਰਿਆ ਤੋਂ ਬਾਅਦ ਇੱਕ ਔਰਤ ਨੂੰ ਡਾਕਟਰ ਦੇ ਅਨੁਸਾਰ, ਘੱਟੋ-ਘੱਟ 2 ਹਫ਼ਤਿਆਂ ਤੱਕ ਬਿਸਤਰੇ ‘ਤੇ ਆਰਾਮ ਕਰਨ ਦੀ ਲੋੜ ਹੁੰਦੀ ਹੈ। ਉਸਨੂੰ ਇਹਨਾਂ 2 ਹਫ਼ਤਿਆਂ ਤੋਂ ਬਾਅਦ ਵੀ ਘਰਦਾ ਕੋਈ ਵੀ ਕੰਮ ਨਹੀ ਕਰਨਾ ਚਾਹੀਦਾ। ਆਮ ਤੌਰ ਤੇ ਉਸਨੂੰ IVF ਇਲਾਜ਼ ਤੋਂ ਬਾਅਦ ਘੱਟੋ-ਘੱਟ 40 ਦਿਨਾਂ ਤੱਕ ਇੱਕ ਚੰਗਾ ਅਰਾਮ ਕਰਨਾ ਚਾਹੀਦਾ ਹੈ। ਹਾਲਾਂਕਿ ਜਦੋਂ ਉਹ ਆਪਣੇ ਆਪ ਨੂੰ ਠੀਕ ਅਤੇ ਆਰਾਮਦਾਇਕ ਮਹਿਸੂਸ ਕਰੇ ਤਾਂ ਉਹ ਗੁਰਦੇ ਅੰਦਰ ਹਲਕੀ ਸੈਰ ਕਰ ਸਕਦੀ ਹੈ। ਪਰ ਉਸਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਉਹ ਡਿਲੀਵਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਭਾਰੀ ਚੀਜ਼ ਨਾ ਚੁਕੇ ਅਤੇ ਕਿਸੇ ਤਰ੍ਹਾਂ ਦੋ ਕੋਈ ਵੀ ਗਤੀਵਿਧੀ ਨਾ ਕਰੇ। ਇਸ ਤਰ੍ਹਾਂ ਕਰਨ ਦੇ ਨਾਲ ਉਸਦੀ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸਤੋਂ ਇਲਾਵਾ ਤੁਹਾਨੂੰ ਆਪਣੇ ਸਾਥੀ ਦੇ ਨਾਲ ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸਲਾਹ ਜਰੂਰ ਕਰਨੀ ਚਾਹੀਦੀ ਹੈ।
IVF ਪ੍ਰਕਿਰਿਆ ਦੌਰਾਨ ਆਰਾਮ ਵੀ ਜ਼ਰੂਰੀ ਹੈ।
ਦਰਅਸਲ ਇੱਕ ਔਰਤ ਨੂੰ IVF ਪ੍ਰਕਿਰਿਆ ਦੌਰਾਨ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ। ਮੁੱਖ ਰੂਪ ਤੋਂ ਭਰੂਣ ਟ੍ਰਾਂਸਫਰ ਅਤੇ ਡਿਲੀਵਰੀ ਤੋਂ ਬਾਅਦ ਔਰਤ ਨੂੰ ਆਪਣੇ ਸਰੀਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ।
ਭਰੂਣ ਟ੍ਰਾਂਸਫਰ ਤੋਂ ਬਾਅਦ
1.ਭਰੂਣ ਟ੍ਰਾਂਸਫਰ ਤੋਂ ਬਾਅਦ ਆਮ ਤੌਰ ਤੇ ਔਰਤਾਂ ਦੇ ਵਿੱਚ ਪੇਟ ਫੁੱਲਣਾ ਅਤੇ ਕੜਵੱਲ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਦਰਅਸਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਕੁੱਝ ਦਿਨਾਂ ਤੱਕ ਹੀ ਰਹਿੰਦੀਆਂ ਹਨ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਇੱਕ ਔਰਤ ਨੂੰ ਪੂਰਾ ਬੈੱਡ ਰੈਸਟ ਲੈਣ ਦੀ ਲੋੜ ਹੁੰਦੀ ਹੈ। ਇਹਨਾਂ ਦਿਨਾਂ ਵਿੱਚ ਜਿਹੜੀਆਂ ਔਰਤਾਂ IVF ਇਲਾਜ ਕਰਵਾ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਟੀਕੇ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸਦੀ ਵਜ੍ਹਾ ਨਾਲ ਉਹ ਲਗਾਤਾਰ ਬੇਆਰਾਮ ਮਹਿਸੂਸ ਕਰਦੀਆਂ ਹਨ। ਆਮ ਤੌਰ ਤੇ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਇੱਕ ਔਰਤ ਨੂੰ ਲੋੜੀਂਦਾ ਆਰਾਮ ਕਰਨਾ ਬਹੁਤ ਜ਼ਰੂਰੀ ਹੈ।
2. IVF ਇਲਾਜ਼ ਵਿੱਚ ਭਰੂਣ ਟ੍ਰਾਂਸਫਰ ਤੋਂ ਬਾਅਦ ਇੱਕ ਔਰਤ ਨੂੰ ਹਲਕੀ ਸੈਰ ਕਰਨੀ ਜਰੂਰੀ ਹੁੰਦੀ ਹੈ। ਇਹ ਇੱਕ ਔਰਤ ਦੇ ਸਰੀਰ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਆਰਾਮ ਦੇ ਨਾਲ ਸਵੀਕਾਰ ਕਰਨ ਦੇ ਵਿੱਚ ਮਦਦ ਕਰਦਾ ਹੈ। ਹਾਲਾਂਕਿ ਜੇਕਰ ਤੁਹਾਡਾ ਡਾਕਟਰ ਅਜਿਹਾ ਕੁੱਝ ਕਰਨ ਦੇ ਲਈ ਨਹੀਂ ਕਹਿੰਦਾ ਹੈ ਤਾਂ ਤੁਹਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਅਜਿਹਾ ਕਰਨਾ ਬਿਲਕੁਲ ਵੀ ਸਹੀ ਨਹੀਂ ਹੋਵੇਗਾ। ਜੇਕਰ ਤੁਹਾਡਾ ਡਾਕਟਰ ਤੁਹਾਨੂੰ ਸਿਰਫ ਬਿਸਤਰੇ ‘ਤੇ ਆਰਾਮ ਕਰਨ ਦੀ ਸਲਾਹ ਦਿੰਦਾ ਹੈ ਤਾਂ ਤੁਹਾਨੂੰ ਸਿਰਫ ਆਪਣੇ ਬਿਸਤਰੇ ਤੇ ਹੀ ਅਰਾਮ ਕਰਨਾ ਚਾਹੀਦਾ ਹੈ।
3. IVF ਪ੍ਰਕਿਰਿਆ ਦੌਰਾਨ ਔਰਤਾਂ ਵਿੱਚ ਹਾਰਮੋਨਲ ਬਦਲਾਅ ਹੋਣਾ ਕਾਫ਼ੀ ਆਮ ਗੱਲ ਹੈ। ਇਸ ਪ੍ਰਕਿਰਿਆ ਦੌਰਾਨ ਔਰਤਾਂ ਵਿੱਚ ਅਕਸਰ ਹਾਰਮੋਨਲ ਬਦਲਾਅ ਦੇਖੇ ਜਾਂਦੇ ਹਨ। ਜੇਕਰ ਭਰੂਣ ਟ੍ਰਾਂਸਫਰ ਤੋਂ ਬਾਅਦ ਇੱਕ ਔਰਤ ਢੁਕਵਾਂ ਆਰਾਮ ਕਰਦੀ ਹੈ, ਤਾਂ ਫਿਰ ਹਾਰਮੋਨਲ ਬਦਲਾਅ ਨੂੰ ਢੁਕਵਾਂ ਸਮਰਥਨ ਪ੍ਰਾਪਤ ਹੁੰਦਾ ਹੈ। ਦਰਅਸਲ ਇਹ ਭਰੂਣ ਦੇ ਕੁਦਰਤੀ ਵਿਕਾਸ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ। ਤੁਹਾਨੂੰ ਇਸ ਦੌਰਾਨ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਇੱਕ ਔਰਤ ਨੂੰ ਇਸ ਸਮੇਂ ਦੌਰਾਨ ਕਈ ਤਰ੍ਹਾਂ ਦੇ ਮੂਡ ਸਵਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
4. ਭਰੂਣ ਟ੍ਰਾਂਸਫਰ ਤੋਂ ਬਾਅਦ ਇੱਕ ਔਰਤ ਨੂੰ ਆਪਣਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਆਮ ਤੌਰ ਤੇ ਉਸ ਨੂੰ ਭਰੂਣ ਟ੍ਰਾਂਸਫਰ ਤੋਂ ਬਾਅਦ ਘੱਟੋ ਘੱਟ 14 ਦਿਨਾਂ ਤੱਕ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਇਹ ਸਮਾਂ ਉਸਦੇ ਲਈ ਬਹੁਤ ਜ਼ਿਆਦਾ ਨਾਜ਼ੁਕ ਹੁੰਦਾ ਹੈ। ਭਰੂਣ ਟ੍ਰਾਂਸਫਰ ਤੋਂ ਬਾਅਦ ਇੱਕ ਔਰਤ ਨੂੰ ਆਰਾਮ ਕਰਨ ਦੇ ਨਾਲ-ਨਾਲ ਉਸਦੇ ਸਰੀਰ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੁੰਦੀ ਹੈ। ਦਰਅਸਲ ਇਸ ਦੌਰਾਨ ਕਈ ਔਰਤਾਂ ਨੂੰ ਧੱਬੇ ਜਾਂ ਹਲਕਾ ਖੂਨ ਨਿਕਲਣਾ ਮਹਿਸੂਸ ਹੋ ਸਕਦਾ ਹੈ। ਇੱਕ ਔਰਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹਾ ਮਹਿਸੂਸ ਹੋਣ ਤੇ ਤੁਰੰਤ ਆਪਣੇ ਡਾਕਟਰ ਨੂੰ ਦੱਸਣਾ ਚਾਹੀਦਾ ਹੈ।
IVF ਪ੍ਰਕਿਰਿਆ ਤੋਂ ਬਾਅਦ
1. ਅਸਲ ਵਿੱਚ IVF ਪ੍ਰਕਿਰਿਆ ਤੋਂ ਬਾਅਦ ਇੱਕ ਔਰਤ ਨੂੰ ਰਿਕਵਰੀ ਵਿੱਚ ਲਗਭਗ 2 ਹਫ਼ਤੇ ਲੱਗਦੇ ਹਨ। ਇਸ ਦੌਰਾਨ ਔਰਤ ਨੂੰ ਚੰਗੀ ਨੀਂਦ ਲੈਣਾ ਬਹੁਤ ਜਰੂਰੀ ਹੁੰਦਾ ਹੈ। ਇਹ ਸਰੀਰ ਨੂੰ ਰਿਕਵਰ ਹੋਣ ਵਿੱਚ ਮਦਦ ਕਰਦਾ ਹੈ। ਵੈਸੇ ਵੀ ਇੱਕ ਔਰਤ ਨੂੰ IVF ਪ੍ਰਕਿਰਿਆ ਦੌਰਾਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਮਾਨਸਿਕ ਅਤੇ ਸਰੀਰਕ ਦੋਨਾਂ ਤਰੀਕਿਆਂ ਦੀ ਹੁੰਦੀ ਹੈ। ਇਸਦੇ ਕਾਰਣ ਹੀ ਇੱਕ ਔਰਤ ਦਾ ਸਰੀਰ IVF ਤੋਂ ਬਾਅਦ ਬਹੁਤ ਜ਼ਿਆਦਾ ਥੱਕਿਆ ਹੋਇਆ ਹੁੰਦਾ ਹੈ। ਪਰਿਵਾਰ ਨੂੰ ਚਾਹੀਦਾ ਹੈ ਕਿ ਇਸ ਦੌਰਾਨ ਉਹ ਔਰਤ ਨੂੰ ਪੂਰਾ ਅਰਾਮ ਕਰਨ ਦੇਣ ਅਤੇ ਨਾਲ ਦੇ ਨਾਲ ਉਸਨੂੰ ਇੱਕ ਚੰਗੀ ਖੁਰਾਕ ਖਿਲਾਉਣ। ਇਹ ਬੱਚੇ ਅਤੇ ਮਾਂ ਦੋਨਾਂ ਲਈ ਲਾਭਦਾਇਕ ਹੁੰਦਾ ਹੈ।
2. IVF ਇਲਾਜ਼ ਤੋਂ ਬਾਅਦ ਇੱਕ ਔਰਤ ਨੂੰ ਕਿਸੇ ਵੀ ਤਰ੍ਹਾਂ ਦਾ ਸਰੀਰਕ ਤਣਾਅ ਨਹੀਂ ਲੈਣਾ ਚਾਹੀਦਾ। ਔਰਤਾਂ ਨੂੰ ਕੁੱਝ ਸਮੇਂ ਵਾਸਤੇ ਸਰੀਰਕ ਗਤੀਵਿਧੀ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਦੌਰਾਨ ਕੋਈ ਵੀ ਭਾਰੀ ਸਾਮਾਨ ਨੂੰ ਚੁੱਕਣ ਤੋਂ ਬਚਣਾ ਚਾਹੀਦਾ ਹੈ। ਤੁਹਾਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੀ ਕਿ ਕਈ ਵਾਰ ਉਹਨਾਂ ਦੇ ਵਲੋਂ ਭਾਰੀ ਸਾਮਾਨ ਚੁੱਕਣ ਤੇ ਉਹਨਾਂ ਦੇ ਲੱਗੇ ਟਾਂਕੇ ਵੀ ਟੁੱਟ ਸਕਦੇ ਹਨ। ਇਸਦੇ ਨਾਲ ਉਹਨਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ।
3. IVF ਪ੍ਰਕਿਰਿਆ ਤੋਂ ਬਾਅਦ ਇੱਕ ਔਰਤ ਨੂੰ ਆਪਣੀ ਸਰੀਰਕ ਸਿਹਤ ਤੋਂ ਇਲਾਵਾ, ਮਾਨਸਿਕ ਸਿਹਤ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਕਈ ਵਾਰ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤਾਂ ਡਿਪਰੈਸ਼ਨ ਦਾ ਅਨੁਭਵ ਕਰਨ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਦੀ ਸਥਿਤੀ ਤੋਂ ਆਪਣਾ ਬਚਾਵ ਕਰਨ ਦੇ ਲਈ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਲੈਣੀ ਚਾਹੀਦੀ ਹੈ। ਜੇਕਰ ਔਰਤਾਂ ਕਿਸੀ ਵਜ੍ਹਾ ਨਾਲ ਉਦਾਸ ਜਾਂ ਚਿੰਤਤ ਮਹਿਸੂਸ ਕਰ ਰਹੀਆਂ ਹਨ ਤਾਂ ਇਹ ਪਰਿਵਾਰ ਦੇ ਮੈਂਬਰ ਨੂੰ ਵੀ ਚਾਹੀਦਾ ਹੈ ਕਿ ਉਹ ਔਰਤ ਦਾ ਸਾਥ ਦੇਣ। ਇਸਦੇ ਨਾਲ ਹੀ ਮਾਂ ਤੋਂ ਇਲਾਵਾ ਬੱਚੇ ਦੀ ਦੇਖਭਾਲ ਦੀ ਜ਼ਿੰਮੇਵਾਰੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਲੈਣੀ ਚਾਹੀਦੀ ਹੈ।
4. ਜੇਕਰ ਤੁਹਾਨੂੰ ਢੁਕਵਾਂ ਆਰਾਮ ਕਰਨ ਦੇ ਬਾਵਜੂਦ ਵੀ ਅਰਾਮ ਨਹੀਂ ਹੈ, ਤੁਹਾਨੂੰ ਆਪਣੀ ਮਾਨਸਿਕ ਸਿਹਤ ਵਿੱਚ ਕੋਈ ਸੁਧਾਰ ਨਹੀਂ ਦਿੱਖ ਰਿਹਾ ਹੈ ਤਾਂ ਤੁਹਾਨੂੰ ਤੁਰੰਤ ਕਿਸੇ ਮਨੋਵਿਗਿਆਨੀ ਨੂੰ ਮਿਲਣਾ ਚਾਹੀਦਾ ਹੈ। ਹਾਲਾਂਕਿ ਤੁਸੀਂ ਕਿਸੇ ਸਹਾਇਤਾ ਸਮੂਹ ਦੀ ਵੀ ਮਦਦ ਲੈ ਸਕਦੇ ਹੋਂ। ਜਦੋਂ ਤੁਸੀਂ ਆਪਣੇ ਵਰਗੀਆਂ ਔਰਤਾਂ ਨਾਲ ਮਿਲਦੇ ਹੋਂ ਤਾਂ ਇਸਦੇ ਨਾਲ ਤੁਸੀਂ ਤਣਾਅ ਤੋਂ ਰਾਹਤ ਪਾ ਸਕਦੇ ਹੋਂ।
ਸਿੱਟਾ :
IVF ਪ੍ਰਕਿਰਿਆ ਤੋਂ ਬਾਅਦ ਔਰਤਾਂ ਦੀ ਰਿਕਵਰੀ ਨੂੰ ਘੱਟੋ ਘੱਟ 2 ਹਫਤਿਆਂ ਦਾ ਸਮਾਂ ਲੱਗਦਾ ਹੈ। ਹਾਲਾਂਕਿ ਫਿਰ ਵੀ ਇੱਕ ਔਰਤ ਨੂੰ IVF ਇਲਾਜ਼ ਤੋਂ ਬਾਅਦ ਘੱਟੋ-ਘੱਟ 40 ਦਿਨਾਂ ਤੱਕ ਇੱਕ ਚੰਗਾ ਅਰਾਮ ਕਰਨਾ ਚਾਹੀਦਾ ਹੈ। IVF ਪ੍ਰਕਿਰਿਆ ਤੋਂ ਬਾਅਦ ਔਰਤ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਜਰੂਰਤ ਹੁੰਦੀ ਹੈ। ਭਾਰੀ ਸਾਮਾਨ ਚੁੱਕਣ ਤੋਂ ਬਚਣਾ ਚਾਹੀਦਾ ਹੈ। ਇਸਦੇ ਨਾਲ ਹੀ ਕੋਈ ਭਾਰੀ ਗਤੀਵਿਧੀ ਨਹੀਂ ਕਰਨੀ ਚਾਹੀਦੀ, ਅਜਿਹਾ ਕਰਨ ਤੇ ਉਹਨਾਂ ਦੇ ਟਾਂਕੇ ਵੀ ਟੁੱਟ ਸਕਦੇ ਹਨ। ਢੁਕਵਾਂ ਅਰਾਮ ਕਰਨ ਤੋਂ ਬਾਅਦ ਵੀ ਜੇਕਰ ਤੁਹਾਨੂੰ ਕੋਈ ਆਰਾਮ ਨਹੀਂ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਜੇਕਰ ਤੁਸੀਂ ਵੀ ਇਸਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋਂ ਅਤੇ IVF ਪ੍ਰਕਿਰਿਆ ਦੇ ਵਿੱਚ ਭਾਗ ਲੈਣ ਬਾਰੇ ਸੋਚ ਰਹੇ ਹੋਂ ਤਾਂ ਤੁਸੀਂ ਅੱਜ ਹੀ ਸੁਮਿਤਾ ਸੋਫ਼ਤ ਹਸਪਤਾਲ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।