SOFAT NATURAL IVF CYCLE
ਸੋਫਤ ਕੁਦਰਤੀ IVF ਚੱਕਰ
ਇਨ-ਵਿਟਰੋ ਫਰਟੀਲਾਈਜ਼ੇਸ਼ਨ ਅਸਲ ਦੇ ਵਿੱਚ ਇੱਕ ਪ੍ਰਸਿੱਧ ਅਤੇ ਸਭ ਤੋਂ ਉੱਤਮ ਇਲਾਜ ਹੈ, ਜਿਸ ਨੇ ਬਹੁਤ ਸਾਰੇ ਬਾਂਝ ਜੋੜਿਆਂ ਨੂੰ ਲਾਭ ਪਹੁੰਚਾਇਆ ਹੈ। ਇਨ-ਵਿਟਰੋ ਫਰਟੀਲਾਈਜ਼ੇਸ਼ਨ ਇਲਾਜ ਆਮਤੌਰ ਤੇ ਉਹਨਾਂ ਜੋੜਿਆਂ ਦੇ ਲਈ ਇੱਕ ਵਰਦਾਨ ਸਾਬਿਤ ਹੋਇਆ ਹੈ, ਜਿਹੜੇ ਕਿ ਕੁਦਰਤੀ ਤੌਰ ਤੇ ਆਪਣਾ ਬੱਚਾ ਪੈਦਾ ਨਹੀਂ ਕਰ ਸਕਦੇ, ਜਾਂ ਫਿਰ ਜਿਹਨਾਂ ਨੂੰ ਵਿਆਹ ਤੋਂ ਬਾਅਦ ਖੁਦ ਦਾ ਬੱਚਾ ਪੈਦਾ ਕਰਨ ਦੇ ਵਿੱਚ ਕਾਫੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ ‘ਤੇ ਇਹ ਇੱਕ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ, ਜਿਸ ਦੇ ਵਿੱਚ ਮਰਦ ਦੇ ਸ਼ੁਕਰਾਣੂਆਂ ਨੂੰ ਇੱਕ ਲੈਬ ਦੇ ਵਿੱਚ ਨਿਯੰਤਰਿਤ ਸਥਿਤੀਆਂ ਦੇ ਵਿੱਚ ਸਰੀਰ ਦੇ ਬਾਹਰ ਇੱਕ ਔਰਤ ਦੇ ਅੰਡਿਆਂ ਦੇ ਨਾਲ ਮਿਲਾਇਆ ਜਾਂਦਾ ਹੈ ਅਤੇ ਫਿਰ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਇੱਕ ਕੁਦਰਤੀ ਚੱਕਰ IVF ਜਾਂ ਫਿਰ ਕੁਦਰਤੀ IVF ਵੀ ਇੱਕ ਆਮ IVF ਪ੍ਰਕਿਰਿਆ ਦੇ ਬਰਾਬਰ ਹੈ, ਪਰ ਇਹ ਪ੍ਰਕਿਰਿਆ ਉਪਜਾਊ ਸ਼ਕਤੀ ਦਵਾਈਆਂ ਦਾ ਇਸਤੇਮਾਲ ਕੀਤੇ ਬਿਨਾ ਹੀ ਕੀਤੀ ਜਾਂਦੀ ਹੈ।
NATURAL IVF PROCEDURE
ਕੁਦਰਤੀ IVF ਪ੍ਰਕਿਰਿਆ
ਇੱਕ ਔਰਤ ਦੇ ਮਾਹਵਾਰੀ ਚੱਕਰ ਦੀ ਨਿਗਰਾਨੀ ਇਸ ਪ੍ਰਕਿਰਿਆ ਦੇ ਵਿੱਚ ਲਗਾਤਾਰ ਹਰ ਮਹੀਨੇ ਦੇ ਵਿੱਚ ਅਲਟਰਾਸਾਊਂਡ ਦੇ ਜਰੀਏ ਕੀਤੀ ਜਾਂਦੀ ਹੈ। ਇਸ ਦੌਰਾਨ ਇੱਕ ਔਰਤ ਦਾ ਸਰੀਰ ਆਮ ਤੌਰ ਤੇ ਮਾਹਵਾਰੀ ਚੱਕਰ ਦੇ ਲਗਭਗ 10ਵੇਂ ਦਿਨ ਦੇ ਆਸਪਾਸ ਇੱਕ ਕੁਦਰਤੀ ਅੰਡੇ ਦਾ ਚੁਣਾਵ ਕਰਦਾ ਹੈ, ਇਸ ਤੋਂ ਬਾਅਦ ਫਿਰ ਇਸ ਅੰਡੇ ਨੂੰ ਕੱਢਿਆ ਜਾਂਦਾ ਹੈ ਅਤੇ ਮਰਦ ਦੇ ਸ਼ੁਕਰਾਣੂਆਂ ਦੇ ਨਾਲ ਮਿਲਾਇਆ ਜਾਂਦਾ ਹੈ, ਤਾਂ ਜੋ ਇਸ ਨੂੰ ਇੱਕ ਉੱਚ-ਗੁਣਵੱਤਾ ਵਾਲੇ ਬਰਤਨ ਦੇ ਵਿੱਚ ਨਿਸ਼ੇਚਿਤ ਕੀਤਾ ਜਾ ਸਕੇ।
ਇਸ ਪ੍ਰਕਿਰਿਆ ਦੇ ਵਿੱਚ, ਇੱਕ ਵਾਰ ਜਦੋਂ ਸਫ਼ਲਤਾ ਪੂਰਵਕ ਨਿਸ਼ੇਚਿਤ ਹੋ ਜਾਂਦਾ ਹੈ, ਤਾਂ ਉਸ ਤੋਂ ਬਾਅਦ, ਇਸ ਵਿਕਸਤ ਭਰੂਣ ਨੂੰ ਗਰਭ ਧਾਰਣ ਕਰਨ ਦੇ ਲਈ ਇੱਕ ਔਰਤ ਦੇ ਬੱਚੇਦਾਨੀ ਦੇ ਵਿੱਚ ਇਮਪਲਾਂਟ ਕੀਤਾ ਜਾਂਦਾ ਹੈ। ਇਸ ਦੇ ਵਿੱਚ ਇੱਕ ਕੁਦਰਤੀ IVF ਨੂੰ ਇੰਟਰਾ-ਸਾਈਟੋਪਲਾਸਮਿਕ ਸਪਰਮ ਇੰਜੈਕਸ਼ਨ (ICSI) ਪ੍ਰਕਿਰਿਆ ਦੇ ਨਾਲ ਵੀ ਜੋੜਿਆ ਜਾ ਸਕਦਾ ਹੈ, ਵਿਸ਼ੇਸ਼ ਤੌਰ ਤੇ ਉਹਨਾਂ ਮਰਦਾਂ ਦੇ ਲਈ, ਜਿਹਨਾਂ ਦੇ ਸ਼ੁਕਰਾਣੂਆਂ ਦੀ ਗੁਣਵੱਤਾ
ਕਾਫੀ ਜਿਆਦਾ ਘੱਟ ਜਾਂ ਫਿਰ ਖ਼ਰਾਬ ਹੁੰਦੀ ਹੈ ਅਤੇ ਜਿਹਨਾਂ ਦੇ ਵਿੱਚ ਓਵੂਲੇਸ਼ਨ ਇੰਡਕਸ਼ਨ ਪ੍ਰੇਰਿਤ ਨਹੀਂ ਹੁੰਦਾ ਹੈ।

HOW NATURAL IVF DIFFERS FROM CONVENTIONAL IVF
ਕੁਦਰਤੀ IVF ਰਵਾਇਤੀ IVF ਤੋਂ ਕਿਵੇਂ ਵੱਖਰਾ ਹੈ?
- ਅਸਲ ਦੇ ਵਿੱਚ ਕੁਦਰਤੀ IVF ਇੱਕ ਭਰੋਸੇਮੰਦ ਅਤੇ ਇੱਕ ਦਵਾਈ-ਮੁਕਤ ਬਾਂਝਪਨ ਇਲਾਜ ਪ੍ਰਕਿਰਿਆ ਹੈ, ਕਿਉਂਕਿ ਇਸ ਪ੍ਰਕਿਰਿਆ ਦੇ ਵਿੱਚ ਅੰਡਕੋਸ਼ ਦੇ ਜਰੀਏ, ਇੱਕ ਤੋਂ ਵੱਧ ਅੰਡਿਆਂ ਦਾ ਉਤਪਾਦਨ ਕਰਨ ਦੇ ਲਈ ਅੰਡਕੋਸ਼ ਨੂੰ ਪ੍ਰੇਰਿਤ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਹਾਲਾਂਕਿ, ਓਵੂਲੇਸ਼ਨ ਇੰਡਕਸ਼ਨ ਨੂੰ ਪ੍ਰੇਰਿਤ ਕਰਨਾ ਰਵਾਇਤੀ IVF ਪ੍ਰਕਿਰਿਆ ਦੇ ਵਿੱਚ ਇਸਦਾ ਪਹਿਲਾ ਕਦਮ ਹੈ, ਆਮ ਤੌਰ ‘ਤੇ ਜਿਸ ਦੇ ਵਿੱਚ ਡਾਕਟਰਾਂ ਦੁਆਰਾ, ਔਰਤਾਂ ਨੂੰ ਅੰਡਿਆਂ ਦਾ ਉਤਪਾਦਨ ਕਰਨ ਦੇ ਲਈ ਪ੍ਰਜਨਣ ਸ਼ਕਤੀ ਨੂੰ ਵਧਾਉਣ ਵਾਲੀਆਂ ਦਵਾਈਆਂ ਨੂੰ ਦਿਤਾ ਜਾਂਦਾ ਹੈ।
- ਕੁਦਰਤੀ IVF ਪ੍ਰਕਿਰਿਆ ਦੇ ਵਿੱਚ ਕੇਵਲ ਇੱਕ ਭਰੂਣ ਨੂੰ ਹੀ ਔਰਤ ਦੀ ਬੱਚੇਦਾਨੀ ਦੇ ਵਿੱਚ ਸਥਾਨਾਂਤਰਿਤ ਕੀਤਾ ਜਾਂਦਾ ਹੈ, ਜਦੋਂ ਕਿ ਰਵਾਇਤੀ IVF ਪ੍ਰਕਿਰਿਆ ਦੇ ਵਿੱਚ ਇੱਕ ਹੀ ਸਮੇਂ ਦੇ ਵਿੱਚ ਇੱਕ ਤੋਂ ਵੱਧ ਭਰੂਣਾਂ ਨੂੰ ਔਰਤ ਦੀ ਬੱਚੇਦਾਨੀ ਵਿੱਚ ਇਮਪਲਾਂਟ ਕੀਤਾ ਜਾ ਸਕਦਾ ਹੈ।
- ਆਮ ਤੌਰ ਤੇ ਉਤੇਜਿਤ ਜਾਂ ਫਿਰ ਰਵਾਇਤੀ IVF ਪ੍ਰਕਿਰਿਆ ਦੇ ਵਿੱਚ, 9 ਤੋਂ 10 ਦਿਨਾਂ ਤੱਕ ਦੇ ਲਈ ਔਰਤਾਂ ਨੂੰ ਪ੍ਰਜਨਣ ਸ਼ਕਤੀ ਨੂੰ ਵੱਧ ਕਰਨ ਵਾਲੀਆਂ ਦਵਾਈਆਂ ਨੂੰ ਲੈਣਾ ਪੈਂਦਾ ਹੈ। ਤਾਂ ਜੋ ਇਹ ਦੋਵੇਂ ਅੰਡਕੋਸ਼ ਕਈ ਅੰਡਿਆਂ ਦਾ ਉਤਪਾਦਨ ਕਰ ਸਕਣ, ਇਸ ਦੇ ਉਲਟ ਕੁਦਰਤੀ IVF ਪ੍ਰਕਿਰਿਆ ਦੇ ਵਿੱਚ ਇੰਨਾ ਸਮਾਂ ਨਹੀਂ ਲੱਗਦਾ ਹੈ।
- ਕੁਦਰਤੀ IVF ਪ੍ਰਕਿਰਿਆ ਦੇ ਵਿੱਚ, ਮਰੀਜਾਂ ਨੂੰ ਆਮ ਤੌਰ ‘ਤੇ ਬਾਂਝਪਨ ਕੇਂਦਰਾਂ ਦੇ ਵਿੱਚ ਕੇਵਲ 2 ਜਾਂ ਫਿਰ 3 ਵਾਰ ਹੀ ਜਾਣਾ ਪੈਂਦਾ ਹੈ ਅਤੇ ਇਸ ਤੋਂ ਉਲਟ ਹੋਰ ਪ੍ਰਕਿਰਿਆਵਾਂ ਦੇ ਵਿੱਚ ਇਹ ਸਫ਼ਰ 6 ਤੋਂ 7 ਵਾਰ ਹੋ ਸਕਦਾ ਹੈ।
ADVANTAGES OF NATURAL IVF
ਕੁਦਰਤੀ IVF ਪ੍ਰਕ੍ਰਿਆ ਦੇ ਫਾਇਦੇ
ਇਨ-ਵਿਟਰੋ ਫਰਟੀਲਾਈਜ਼ੇਸ਼ਨ ਦੀ ਇਹ ਪ੍ਰਕ੍ਰਿਆ ਆਮ ਤੌਰ ਤੇ, ਜੋ ਜੋੜੇ ਆਪਣੇ ਬੱਚੇ ਨੂੰ ਪੈਦਾ ਕਰ ਪਾਉਂਦੇ ਜਾਂ ਫਿਰ ਜਿਹੜੇ ਜੋੜੇ ਬੇਔਲਾਦ ਹੁੰਦੇ ਹਨ, ਉਹਨਾਂ ਜੋੜਿਆ ਦੇ ਲਈ ਇਹ ਪ੍ਰਕਿਰਿਆ ਹੇਠ ਲਿਖੇ ਅਨੁਸਾਰ ਕਈ ਲਾਭ ਪ੍ਰਦਾਨ ਕਰ ਸਕਦੀ ਹੈ, ਜਿਵੇਂ ਕਿ
- ਆਮ ਤੌਰ ‘ਤੇ ਕੁਦਰਤੀ IVF ਪ੍ਰਕਿਰਿਆ ਦੇ ਵਿੱਚ ਓਵੂਲੇਸ਼ਨ ਦੇ ਲਈ ਪ੍ਰਜਨਨ ਦਵਾਈਆਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ, ਇਸ ਲਈ ਓਵੈਰੀਅਨ ਹਾਈਪਰਸਟਿਮੂਲੇਸ਼ਨ ਸਿੰਡ੍ਰੋਮ (OHSS) ਦਾ ਕਿਸੇ ਵੀ ਤਰ੍ਹਾਂ ਦਾ ਕੋਈ ਜੋਖਮ ਨਹੀਂ ਹੁੰਦਾ ਹੈ।
- ਇੱਕ ਜਾਂ ਫਿਰ ਦੋ ਅਸਫਲ IVF ਚੱਕਰਾਂ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਲਗਾਤਾਰ ਮਹੀਨਿਆਂ ਦੇ ਵਿੱਚ ਦੁਬਾਰਾ ਤੋਂ ਕੀਤਾ ਜਾ ਸਕਦਾ ਹੈ।
- ਇਹ ਪ੍ਰਕਿਰਿਆ ਆਮ ਤੌਰ ‘ਤੇ ਘੱਟ ਖਰਚੀਲੀ ਹੁੰਦੀ ਹੈ, ਕਿਉਂਕਿ ਇਸ ਦੇ ਵਿੱਚ ਪ੍ਰਜਨਣ ਸ਼ਕਤੀ ਨੂੰ ਵੱਧ ਕਰਨ ਵਾਲਿਆਂ ਦਵਾਈਆਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਖਰਚ ਸ਼ਾਮਲ ਨਹੀਂ ਹੁੰਦਾ ਹੈ।
- ਇਹ ਪ੍ਰਕਿਰਿਆ ਅਸਲ ਦੇ ਵਿੱਚ ਵੱਡੀ ਉਮਰ ਵਾਲੀਆਂ ਔਰਤਾਂ ਦੇ ਲਈ ਵੀ ਕਾਰਗਾਰ ਸਾਬਿਤ ਹੋ ਸਕਤੀ ਹੈ।
- ਇਹ ਇੱਕ ਤੋਂ ਵੱਧ ਬੱਚਿਆਂ ਦੇ ਜਨਮ ਦੀ ਸੰਭਾਵਨਾ ਨੂੰ ਲਗਭਗ ਜ਼ੀਰੋ ਕਰ ਦਿੰਦੀ ਹੈ।

DISADVANTAGES OF NATURAL IVF
ਕੁਦਰਤੀ IVF ਪ੍ਰਕਿਰਿਆ ਦੇ ਨੁਕਸਾਨ
ਦਰਅਸਲ, ਇਸ ਪ੍ਰਕਿਰਿਆ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ, ਜਿਵੇਂ ਕਿ
- ਆਮ ਤੌਰ ਤੇ ਇਸ ਪ੍ਰਕਿਰਿਆ ਦੇ ਵਿੱਚ ਗਰੱਭ ਧਾਰਣ ਦੇ ਲਈ ਇੱਕ ਅੰਡੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਆਮ ਤੌਰ ਤੇ ਜਿਸ ਤੋਂ ਇੱਕ ਸਫਲ ਗਰੱਭ ਧਾਰਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
- ਖ਼ਰਾਬ ਗੁਣਵੱਤਾ ਵਾਲੇ ਅੰਡਿਆਂ ਦੀ ਪੈਦਾਵਾਰ ਦੀਆਂ ਸਥਿਤੀਆਂ ਦੇ ਵਿੱਚ ਇਹ ਪ੍ਰਕਿਰਿਆ ਅਸਫ਼ਲ ਹੋ ਸਕਦੀ ਹੈ।
SOFAT NATURAL IVF
ਸੋਫਤ ਕੁਦਰਤੀ ਆਈਵੀਐਫ
ਡਾ. ਸੁਮਿਤਾ ਸੋਫਤ ਆਈਵੀਐਫ ਹਸਪਤਾਲ ਅਕਸਰ ਮਰੀਜ ਦੀ ਤਸੱਲੀ ਅਤੇ ਉਹਨਾਂ ਦੀ ਸੁਰੱਖਿਆ ਨੂੰ ਸੱਭ ਤੋਂ ਉਪਰ ਰੱਖ ਕੇ ਅਤੇ ਸਭ ਤੋਂ ਉੱਤਮ ਅਤੇ ਗੁਣਵੱਤਾ ਵਾਲੇ ਇਲਾਜ ਨੂੰ ਪੱਕਾ ਕਰਦਾ ਹੈ। ਅਸਲ ਦੇ ਵਿੱਚ ਅਸੀਂ ਮਰੀਜ਼ਾਂ ਨੂੰ ਪ੍ਰਾਥਮਿਕ ਇਲਾਜ ਵਿਕਲਪ ਦੇ ਰੂਪ ਵਿੱਚ ਕੁਦਰਤੀ ਚੱਕਰ ਆਈਵੀਐਫ ਨੂੰ ਪ੍ਰਦਾਨ ਕਰਦੇ ਹਨ, ਕਿਉਂਕਿ ਇਸ ਦੇ ਨਾਲ ਉਹਨਾਂ ਦਾ ਸਮਾਂ ਅਤੇ ਪੈਸਾ ਦੋਨਾਂ ਦੀ ਬੱਚਤ ਹੁੰਦੀ ਹੈ ਅਤੇ ਇਸਦੇ ਨਾਲ ਸਫਲ IVF ਪਰਿਣਾਮ ਵੀ ਦੇਖਣ ਨੂੰ ਮਿਲਦੇ ਹਨ।
ਸਾਡੇ ਆਈਵੀਐਫ ਮਾਹਿਰ ਡਾ. ਸੁਮਿਤਾ ਸੋਫਤ ਆਮ ਤੌਰ ਤੇ ਆਪਣੇ ਕਈ ਸਾਲਾਂ ਦੇ ਸਭ ਤੋਂ ਵਧੀਆ ਗਿਆਨ ਅਤੇ ਆਪਣੇ ਤਜ਼ਰਬੇ ਦਾ ਇਸਤੇਮਾਲ ਕਰ ਕੇ ਇੱਕ ਬਹੁਤ ਹੀ ਵਧੀਆ ਅਤੇ ਚੰਗੀ ਗੁਣਵੱਤਾ ਵਾਲੇ ਅੰਡੇ ਦੇ ਉਤਪਾਦਨ ਨੂੰ ਯਕੀਨੀ ਬਣਾਉਂਦੀ ਹੈ, ਜਿਸ ਦੀ ਸਹਾਇਤਾ ਦੇ ਨਾਲ ਇੱਕ ਚੰਗਾ ਭਰੂਣ ਬਣ ਕੇ ਇੱਕ ਸਿਹਤਮੰਦ ਬੱਚਾ ਪੈਦਾ ਹੁੰਦਾ ਹੈ।
Latest Posts
No posts found.


