Facebook

ਮਰਦਾਂ ਵਿੱਚ ਬਾਂਝਪਨ ਆਮਤੌਰ ਤੇ ਦੁਨੀਆਂ ਭਰ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਅਤੇ ਇਸਦੇ ਨਾਲ ਮਰਦਾਂ ਵਿੱਚ ਇੱਕ ਹੋਰ ਸਮੱਸਿਆ ਘੱਟ ਸ਼ੁਕਰਾਣੂਆਂ ਦੀ ਗਿਣਤੀ ਹੈ। ਆਮਤੌਰ ਤੇ ਵਿਗਿਆਨੀਆਂ ਨੇ ਦੱਸਿਆ ਕਿ ਲੋਕਾਂ ਦੀ ਬਦਲਦੀ ਜੀਵਨ ਸ਼ੈਲੀ ਅਤੇ ਜੀਵਨ ਢੰਗ ਦੇ ਕਾਰਣ ਬਹੁਤ ਸਾਰੇ ਪੁਰਸ਼ਾਂ ਦੇ ਵਿੱਚ ਸ਼ੁਕਰਾਣੂਆਂ ਦੀ ਸੰਖਿਆ ਦੇ ਵਿੱਚ ਬਹੁਤ ਵੱਡੀ ਗਿਰਾਵਟ ਦੇਖੀ ਗਈ ਹੈ। ਅਸਲ ਵਿੱਚ ਮੌਜੂਦਾ ਪੀੜ੍ਹੀ ਦੇ ਵਿੱਚ 10 ਵਿੱਚੋਂ 2 ਪੁਰਸ਼ਾਂ ਨੂੰ ਘੱਟ ਸ਼ੁਕਰਾਣੂਆਂ ਦੀ ਸੰਖਿਆ ਦੇ ਨਾਲ ਲੜਨਾ ਪੈ ਰਿਹਾ ਹੈ, ਆਮਤੌਰ ਤੇ, ਜਿਸ ਨੂੰ ਪਹਿਲਾਂ ਕਦੇ ਵੀ ਨਹੀਂ ਦੇਖਿਆ ਗਿਆ ਸੀ।

ਓਲੀਗੋਸਪਰਮੀਆ (Oligospermia) ਕੀ ਹੈ?

ਇੱਕ ਹੋਰ ਸ਼ਬਦ ਓਲੀਗੋਸਪਰਮੀਆ ਜੋ ਕਿ ਘੱਟ ਸ਼ੁਕਰਾਣੂਆਂ ਦੀ ਗਿਣਤੀ ਦੇ ਲਈ ਹੈ ਅਤੇ ਇਹ ਇੱਕ ਇਸ ਤਰ੍ਹਾਂ ਦੀ ਸਥਿਤੀ ਹੈ, ਜਿਥੇ ਇੱਕ ਮਰਦ ਦੇ ਸ਼ੁਕਰਾਣੂ ਆਮਤੌਰ ਤੇ 15 ਮਿਲੀਅਨ ਸ਼ੁਕਰਾਣੂ ਪ੍ਰਤੀ ਮਿਲੀਲੀਟਰ ਸਪਰਮ ਤੋਂ ਘੱਟ ਜਾਂ ਫਿਰ ਆਮ ਮਾਤਰਾ ਤੋਂ ਕਾਫੀ ਘੱਟ ਹੁੰਦੇ ਹਨ। ਅਸਲ ਦੇ ਵਿੱਚ ਸ਼ੁਕਰਾਣੂਆਂ ਦੀ ਮਾਤਰਾ ਭਾਰਤ ਦੇ ਮਰਦਾਂ ਵਿੱਚ 21 ਮਿਲੀਅਨ ਪ੍ਰਤੀ ਮਿਲੀਲੀਟਰ ਤੱਕ ਘੱਟ ਹੋ ਗਈ ਹੈ, ਜੋ ਕਿ ਸਾਰੀਆਂ ਦੇ ਲਈ ਇੱਕ ਚਿੰਤਾਜਨਕ ਸਥਿਤੀ ਹੈ।

ਵੀਰਜ ਦੇ ਵਿੱਚ ਸ਼ੁਕਰਾਣੂਆਂ ਦੀ ਠੀਕ ਮਾਤਰਾ ਹੋਣ ਦੇ ਨਾਲ, ਆਮਤੌਰ ਤੇ ਇੱਕ ਔਰਤ ਦੇ ਗਰਭ ਧਾਰਣ ਕਰਨ ਦੀ ਸੰਭਾਵਨਾ ਕਾਫੀ ਜਿਆਦਾ ਵੱਧ ਜਾਂਦੀ ਹੈ। ਦੂਜੇ ਪਾਸੇ ਜਿੱਥੇ ਮਰਦਾਂ ਦੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਮਾਤਰਾ ਘੱਟ ਜਾਂ ਫਿਰ ਬਿਲਕੁਲ ਵੀ ਨਹੀਂ ਹੁੰਦੀ ਹੈ, ਤਾਂ ਆਮਤੌਰ ਤੇ ਉੱਥੇ ਇੱਕ ਔਰਤ ਦੇ ਗਰਭ ਧਾਰਣ ਕਰਨ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ, ਜਾਂ ਫਿਰ ਖ਼ਤਰੇ ਵਿੱਚ ਪੈ ਜਾਂਦੀ ਹੈ। ਬਹੁਤ ਸਾਰੀਆਂ ਔਰਤਾਂ ਲਗਭਗ 39 ਪ੍ਰਤੀਸ਼ਤ ਮਾਮਲਿਆਂ ਦੇ ਵਿੱਚ ਗਰਭ ਧਾਰਣ ਕਰਨ ਵਿੱਚ ਸਫ਼ਲ ਨਹੀਂ ਹੋ ਪਾਉਂਦੀਆਂ ਹਨ ਕਿਉਂਕਿ ਉਹਨਾਂ ਦੇ ਸਾਥੀਆਂ ਦੇ ਵਿੱਚ ਸ਼ੁਕਰਾਣੂਆਂ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ ਅਤੇ ਇਸ ਲਈ ਸ਼ੁਕਰਾਣੂਆਂ ਦੀ ਸੰਖਿਆ ਨੂੰ ਵਧਾਉਣ ਦੇ ਲਈ ਸਹੀ ਇਲਾਜ ਦੀ ਬਹੁਤ ਜਿਆਦਾ ਲੋੜ ਹੁੰਦੀ ਹੈ।

ਹਰੇਕ ਆਦਮੀ ਦੇ ਵਿੱਚ ਪ੍ਰਜਨਨ ਦੀ ਸ਼ਕਤੀ ਅਲੱਗ- ਅਲੱਗ ਹੋ ਸਕਦੀ ਹੈ। ਆਮਤੌਰ ਤੇ ਕਈ ਪੁਰਸ਼ਾਂ ਦੇ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਉਹ ਇੱਕ ਔਰਤ ਨੂੰ ਗਰਭ ਧਾਰਣ ਕਰਵਾ ਸਕਦੇ ਹਨ, ਜਦੋਂ ਕਿ ਹੋਰ ਪੁਰਸ਼ ਬਾਰ-ਬਾਰ ਸਖਲਨ ਕਰਨ ਦੇ ਬਾਵਜੂਦ ਵੀ ਇੱਕ ਔਰਤ ਦਾ ਗਰਭ ਧਾਰਣ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਸਕਦੇ ਹਨ।

Normal vs Low Sperm Count Microscopic Comparison - ਸਧਾਰਨ ਬਨਾਮ ਘੱਟ ਸ਼ੁਕਰਾਣੂ ਗਿਣਤੀ
ਸਧਾਰਨ ਸ਼ੁਕਰਾਣੂ ਗਿਣਤੀ ਬਨਾਮ ਘੱਟ ਸ਼ੁਕਰਾਣੂ ਗਿਣਤੀ (Normal vs Oligospermia)
ਕਾਰਕ ਅਤੇ ਕਾਰਨ

Causes Of Low Sperm Count (ਘੱਟ ਸ਼ੁਕਰਾਣੂਆਂ ਦੀ ਸੰਖਿਆ ਦੇ ਕਾਰਣ)

ਮਰਦਾਂ ਵਿੱਚ ਸ਼ੁਕਰਾਣੂਆਂ ਦੀ ਘੱਟ ਸੰਖਿਆ ਆਮਤੌਰ ਤੇ ਬਹੁਤ ਸਾਰੇ ਕਾਰਕਾਂ ਕਰਕੇ ਹੋ ਸਕਦੀ ਹੈ, ਜੋ ਮਰਦਾਂ ਨੂੰ ਉਹਨਾਂ ਦੇ ਰੋਜ਼ਾਨਾ ਜੀਵਨ ਵਿੱਚ ਕਾਫੀ ਜਿਆਦਾ ਪ੍ਰਭਾਵਿਤ ਕਰਦੀ ਹੈ। ਕਾਰਣਾਂ ਨੂੰ ਵਾਤਾਵਰਣਕ ਕਾਰਕਾਂ, ਮਨੋਵਿਗਿਆਨਕ ਕਾਰਕਾਂ, ਸਿਹਤ ਕਾਰਕਾਂ ਅਤੇ ਸਰੀਰਕ ਕਾਰਕਾਂ ਵਿੱਚ ਵੰਡਿਆ ਜਾ ਸਕਦਾ ਹੈ:

1. ਮਨੋਵਿਗਿਆਨਕ ਕਾਰਕ

ਇਹ ਕਾਰਕ ਆਮਤੌਰ ਤੇ ਭਾਵਨਾਵਾਂ ਅਤੇ ਮਰਦਾਂ ਦੇ ਨਾਲ ਜਿਨਸੀ ਅਨੁਭਵਾਂ ਦੇ ਇਤਿਹਾਸ ਨਾਲ ਸਬੰਧਿਤ ਹੁੰਦੇ ਹਨ।

  • ਤਣਾਅ ਅਤੇ ਚਿੰਤਾ: ਆਪਣੇ ਜੀਵਨ ਦੇ ਵਿੱਚ ਬਹੁਤ ਸਾਰੇ ਮਰਦਾਂ ਨੂੰ ਕਦੇ ਨਾ ਕਦੇ ਤਣਾਅ ਜਾਂ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਨੂੰ ਆਮਤੌਰ ਤੇ ਉਹ ਕਾਬੂ ਵਿੱਚ ਨਹੀਂ ਕਰ ਪਾਉਂਦੇ ਹਨ। ਇਸ ਤਰ੍ਹਾਂ ਦੀ ਸਥਿਤੀ ਮਰਦਾਂ ਦੇ ਵਿੱਚ ਸ਼ੁਕਰਾਣੂ ਉਤਪਾਦਨ ਦੇ ਪੱਧਰ ਨੂੰ ਰੋਕ ਦਿੰਦੀ ਹੈ।
  • ਹਾਰਮੋਨ: ਇੱਕ ਸਥਿਰ ਮਨ ਦੀ ਸਹਾਇਤਾ ਦੇ ਨਾਲ ਸ਼ੁਕ੍ਰਾਣੂ ਉਤਪੰਨ ਹੁੰਦੇ ਹਨ। ਜਦੋਂ ਇੱਕ ਵਿਅਕਤੀ ਦਾ ਮਨ ਸ਼ਾਂਤ ਅਤੇ ਤਣਾਅ ਮੁਕਤ ਹੁੰਦਾ ਹੈ, ਤਾਂ ਉਸ ਦੌਰਾਨ ਵਿਅਕਤੀ ਦਾ ਦਿਮਾਗ ਸਰੀਰ ਵਿੱਚ ਹਾਰਮੋਨ ਵਧਾਉਣ ਦੇ ਯੋਗ ਹੁੰਦਾ ਹੈ, ਇਸ ਲਈ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਦਿਮਾਗ ਵਧੇਰੇ ਸ਼ੁਕਰਾਣੂ ਪੈਦਾ ਕਰਦਾ ਹੈ।

2. ਸਰੀਰਕ ਕਾਰਕ

ਮੁੱਖ ਤੌਰ ‘ਤੇ ਇਹ ਉਹ ਆਦਤਾਂ ਹੁੰਦੀਆਂ ਹਨ, ਜਿਹਨਾਂ ਦੇ ਵਿੱਚ ਆਮਤੌਰ ਤੇ ਇੱਕ ਆਦਮੀ ਸ਼ਾਮਿਲ ਹੁੰਦਾ ਹੈ:

  • ਜੀਵਨ ਸ਼ੈਲੀ ਅਤੇ ਦੇਰ ਨਾਲ ਵਿਆਹ: ਆਰਥਿਕ ਦੌੜ ਵਿੱਚ ਸਿਹਤਮੰਦ ਜੀਵਨ ਲਈ ਵਕਤ ਦੀ ਘਾਟ, ਨੀਂਦ ਦੀਆਂ ਬਿਮਾਰੀਆਂ, ਅਤੇ ਕੰਮਾਂ-ਕਾਰਾਂ ਕਰਕੇ ਕਾਫੀ ਦੇਰ ਨਾਲ ਵਿਆਹ ਕਰਨ ਨਾਲ ਸ਼ੁਕਰਾਣੂ ਉਤਪਾਦਨ ਪ੍ਰਭਾਵਿਤ ਹੁੰਦਾ ਹੈ।
  • ਮਾੜੀਆਂ ਆਦਤਾਂ: ਨਸ਼ੀਲੇ ਪਦਾਰਥਾਂ, ਸਿਗਰਟਨੋਸ਼ੀ ਅਤੇ ਸ਼ਰਾਬ ਦਾ ਕਾਫ਼ੀ ਜ਼ਿਆਦਾ ਸੇਵਨ ਅਜ਼ੂਸਪਰਮੀਆ ਅਤੇ ਸ਼ੁਕਰਾਣੂਆਂ ਦੀ ਮਾੜੀ ਗੁਣਵੱਤਾ ਦਾ ਕਾਰਣ ਬਣਦਾ ਹੈ।
  • ਵਾਰ-ਵਾਰ ਜਿਨਸੀ ਸੰਬੰਧ: ਵਾਰ-ਵਾਰ ਜਿਨਸੀ ਸੰਬੰਧ ਬਣਾਉਣ ਦੇ ਨਾਲ ਇੱਕ ਆਦਮੀ ਜਿੰਨਾ ਜ਼ਿਆਦਾ ਵੀਰਯ ਨਿਕਾਸ ਕਰਦਾ ਹੈ, ਓਨਾ ਹੀ ਜ਼ਿਆਦਾ ਉਹ ਸ਼ੁਕਰਾਣੂ ਛੱਡਦਾ ਹੈ।

3. ਸਿਹਤ ਕਾਰਕ ਅਤੇ ਜੈਨੇਟਿਕ ਮੁੱਦੇ

  • ਸਿਹਤ ਕਾਰਕ: ਟਿਊਮਰ, ਸੇਲੀਏਕ, ਵੈਰੀਕੋਸੀਲ, ਇਨਫੈਕਸ਼ਨ ਅਤੇ ਪਹਿਲਾਂ ਦੀਆਂ ਸਰਜਰੀਆਂ ਵਰਗੀਆਂ ਬਿਮਾਰੀਆਂ ਸ਼ੁਕਰਾਣੂ ਦੀ ਪੈਦਾਵਾਰ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ।
  • ਜੈਨੇਟਿਕ ਮੁੱਦੇ: ਅਸਲ ਦੇ ਵਿੱਚ ਵਿਅਕਤੀ ਵਿੱਚ ਸ਼ੁਕ੍ਰਾਣੂਆਂ ਦੀ ਘੱਟ ਗਿਣਤੀ ਵੀ ਇੱਕ ਖ਼ਾਨਦਾਨੀ ਸਮੱਸਿਆ ਹੋ ਸਕਦੀ ਹੈ।

4. ਵਾਤਾਵਰਣਕ ਕਾਰਕ

  • ਦੂਜੇ ਹੱਥੀਂ ਸਿਗਰਟਨੋਸ਼ੀ (Passive Smoking): ਸਿਗਰਟਨੋਸ਼ੀ ਕਰਨ ਵਾਲਿਆਂ ਦੇ ਧੂੰਏਂ ਵਿੱਚ ਸਾਹ ਲੈਣਾ ਵੀ ਸ਼ੁਕਰਾਣੂਆਂ ਦੀ ਘੱਟ ਗਿਣਤੀ ਦਾ ਕਾਰਣ ਬਣ ਸਕਦਾ ਹੈ।
  • ਉਦਯੋਗਾਂ ਤੋਂ ਰਸਾਇਣ: ਕੀਟਨਾਸ਼ਕ, ਰੇਡੀਏਸ਼ਨ, ਜ਼ਾਈਲੀਨ ਅਤੇ ਬੈਂਜੀਨ ਵਰਗੇ ਖਤਰਨਾਕ ਉਦਯੋਗਿਕ ਰਸਾਇਣ ਮਨੁੱਖੀ ਸੈੱਲਾਂ ਨੂੰ ਕਮਜ਼ੋਰ ਬਣਾਉਂਦੇ ਹਨ ਜਿਸ ਨਾਲ ਸ਼ੁਕਰਾਣੂਆਂ ਦਾ ਉਤਪਾਦਨ ਘੱਟ ਜਾਂਦਾ ਹੈ।
Causes of Low Sperm Count Overview Chart
ਘੱਟ ਸ਼ੁਕਰਾਣੂ ਗਿਣਤੀ ਦੇ ਸਾਰੇ ਪ੍ਰਮੁੱਖ ਕਾਰਨਾਂ ਦਾ ਚਾਰਟ

ਘੱਟ ਸ਼ੁਕਰਾਣੂਆਂ ਦੀ ਗਿਣਤੀ ਦੇ ਪ੍ਰਭਾਵਸ਼ਾਲੀ ਇਲਾਜ

IVF ਅਤੇ ICSI ਇਲਾਜ

IVF ਇਲਾਜ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਮਰਦਾਂ ਦੀ ਘੱਟ ਸ਼ੁਕਰਾਣੂਆਂ ਦੀ ਸੰਖਿਆ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਦਵਾਉਣ ਦੇ ਵਿੱਚ ਕਾਫੀ ਜਿਆਦਾ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਦੌਰਾਨ ਮਰਦਾਂ ਦੇ ਸ਼ੁਕਰਾਣੂਆਂ ਦੇ ਉਤਪਾਦਨ ਨੂੰ ਵੱਧ ਕਰਨ ਦੇ ਲਈ, ਡਾਕਟਰਾਂ ਦੁਆਰਾ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਾਂ ਫਿਰ ICSI ਇਲਾਜ ਇੱਕ ਹੋਰ ਵਿਕਲਪ ਪ੍ਰਦਾਨ ਕੀਤਾ ਜਾ ਸਕਦਾ ਹੈ।

ਸ਼ੁਕਰਾਣੂ ਦਾਨ (Donor Sperm)

ਇਲਾਜ ਦੇ ਬਾਵਜੂਦ ਜਿਨ੍ਹਾਂ ਮਾਮਲਿਆਂ ਦੇ ਵਿੱਚ ਕਿਸੇ ਮਰਦ ਦੇ ਸ਼ੁਕਰਾਣੂ ਆਂ ਦੀ ਸੰਖਿਆ ਨਹੀਂ ਹੁੰਦੀ, ਤਾਂ ਉਸਦੇ ਲਈ ਸ਼ੁਕਰਾਣੂ ਦਾਨ ਇੱਕ ਵਿਕਲਪ ਹੋ ਸਕਦਾ ਹੈ। ਇਸ ਦੌਰਾਨ ਸਭ ਤੋਂ ਵਧੀਆ ਸ਼ੁਕਰਾਣੂਆਂ ਨੂੰ ਚੁਣਿਆ ਜਾਂਦਾ ਹੈ ਅਤੇ ਗਰੱਭ ਧਾਰਣ ਕਰਨ ਦੇ ਲਈ ਮਾਦਾ ਦੇ ਅੰਡੇ ਵਿੱਚ ਸਿੱਧਾ ਟੀਕਾ ਲਗਾਇਆ ਜਾਂਦਾ ਹੈ।

ਭਾਰਤ ਦੇ ਵਿੱਚ ਬਹੁਤ ਸਾਰੇ ਗਾਇਨੀਕੋਲੋਜਿਸਟਸ ਅਤੇ ਬਾਂਝਪਨ ਅਨੁਭਾਵੀਆਂ ਦੁਆਰਾ ਘੱਟ ਸ਼ੁਕਰਾਣੂਆਂ ਦੀ ਗਿਣਤੀ ਦਾ ਇਲਾਜ ਪ੍ਰਦਾਨ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਵਾਲੇ ਵਿਅਕਤੀ ਲਈ ਸਲਾਹ-ਮਸ਼ਵਰਾ ਵੀ ਮਦਦਗਾਰ ਹੋ ਸਕਦਾ ਹੈ।

ਆਸਾਨ ਅਤੇ ਤੁਰੰਤ ਮੁਲਾਕਾਤ ਬੁਕਿੰਗ

ਡਾ. ਸੁਮਿਤਾ ਸੋਫਤ ਨਾਲ ਮੁਲਾਕਾਤ ਬੁੱਕ ਕਰੋ

29+ ਸਾਲਾਂ ਦੇ ਤਜਰਬੇ ਅਤੇ ਉੱਚ ਸਫਲਤਾ ਦਰ ਨਾਲ ਆਪਣੀ ਮਾਤਾ-ਪਿਤਾ ਬਣਨ ਦੀ ਯਾਤਰਾ ਅੱਜ ਹੀ ਸ਼ੁਰੂ ਕਰੋ।

ਵਟਸਐਪ ਕਾਲ ਕਰੋ ਲੋਕੇਸ਼ਨ