ਪੀਸੀਓਐਸ ਦਾ ਸ਼ੱਕੀ- AMH ਟੈਸਟ (ਐਂਟੀਮੁਲੇਰੀਅਨ ਹਾਰਮੋਨ) ਕਰਵਾਓ
ਔਰਤਾਂ ਦੇ ਅੰਡਕੋਸ਼ ਵਿੱਚ, ਐਂਟੀਮੂਲੇਰੀਅਨ ਹਾਰਮੋਨ (AMH) ਪ੍ਰੀਏਂਟ੍ਰਲ ਅਤੇ ਛੋਟੇ ਐਂਟਰਲ ਫੋਲੀਕਲ ਦੇ ਗ੍ਰੈਨਿਊਲੋਸਾ ਸੈੱਲਾਂ ਦਾ ਇੱਕ ਪਰਿਣਾਮ ਹੈ। ਇੱਕ ਔਰਤ ਦੇ ਪ੍ਰਜਨਨ ਸਾਲਾਂ ਦੌਰਾਨ ਇਹ ਹਾਰਮੋਨ ਆਮਤੌਰ ਤੇ ਵਕਤ ਦੇ ਨਾਲ ਘੱਟ ਹੁੰਦਾ ਜਾਂਦਾ ਹੈ, ਭਾਵ ਇਹ ਸਿਰਫ ਮੀਨੋਪੌਜ਼ ਤੱਕ ਮੌਜੂਦ ਰਹਿੰਦਾ ਹੈ। ਆਮਤੌਰ ਤੇ ਇਹ ਹਾਰਮੋਨ ਮੁੱਖ ਤਿੰਨ ਉਦੇਸ਼ਾਂ ਦੇ ਲਈ ਪਹਿਚਾਣਿਆਂ ਜਾਂਦਾ ਹੈ, ਜਿਸਦੇ ਵਿੱਚ ਸ਼ਾਮਿਲ ਹਨ:
- 1. ਅੰਡਕੋਸ਼ ਵਿੱਚ ਅੰਡਿਆਂ ਦਾ ਵਿਕਾਸ
- 2. ਉਨ੍ਹਾਂ ਨੂੰ ਤੰਦਰੁਸਤ ਬਣਾਉਣਾ
- 3. ਅੰਡਕੋਸ਼ ਭੰਡਾਰ ਦੇ ਤੁਲਨਾਤਮਕ ਆਕਾਰ ਲਈ ਇੱਕ ਅਣੂ ਬਾਇਓਮਾਰਕਰ ਵਜੋਂ ਕੰਮ ਕਰਦਾ ਹੈ।
ਇਹਨਾਂ ਦੇ ਨਾਲ, ਔਰਤ ਦੇ ਅੰਡਕੋਸ਼ ਭੰਡਾਰ ਵਿੱਚ ਅੰਡਿਆਂ ਦੀ ਸੰਖਿਆ ਅਤੇ ਐਂਟੀਮੂਲੇਰੀਅਨ ਹਾਰਮੋਨ ਦੀ ਮਾਤਰਾ ਵਿਚਕਾਰ ਸਿੱਧਾ ਸਬੰਧ ਹੈ। ਬਾਂਝਪਨ ਵਰਗੀ ਸਮੱਸਿਆ ਦੇ ਨਾਲ ਜੂਝ ਰਹੀਆਂ ਔਰਤਾਂ ਅਤੇ ਇਸੇ ਤਰ੍ਹਾਂ ਪੀਸੀਓਐਸ (PCOS) ਤੋਂ ਪੀੜਿਤ ਔਰਤਾਂ ਦੇ ਲਈ ਆਮਤੌਰ ਤੇ AMH ਟੈਸਟ ਕਾਫੀ ਜਿਆਦਾ ਮਹੱਤਵਪੂਰਨ ਹੁੰਦਾ ਹੈ।
ਜਿਹੜੀਆਂ ਔਰਤਾਂ ਪੀਸੀਓਐਸ ਤੋਂ ਪੀੜਿਤ ਹੁੰਦੀਆਂ ਹਨ, ਅਸਲ ਵਿੱਚ ਉਹਨਾਂ ਔਰਤਾਂ ਵਿੱਚ ਛੋਟੇ ਐਂਟਰਲ ਫੋਲੀਕਲਸ ਦੀ ਸੰਖਿਆ ਵਿੱਚ ਕਾਫੀ ਜਿਆਦਾ ਵਾਧਾ ਹੁੰਦਾ ਹੈ: ਫੋਲੀਕਲਸ ਵਿਕਸਤ ਹੁੰਦੇ ਹਨ ਅਤੇ ਫਿਰ ਓਵੂਲੇਟ ਹੋਣ ਤੋਂ ਪਹਿਲਾਂ ਹੀ ਰੁਕ ਜਾਂਦੇ ਹਨ। ਇਸਦੇ ਨਾਲ ਹੀ, ਵਰਤਮਾਨ ਖੋਜ ਦੇ ਨਤੀਜੇ ਦਰਸਾਉਂਦੇ ਹਨ, ਕਿ ਜਿਹੜੀਆਂ ਔਰਤਾਂ ਪੀਸੀਓਐਸ ਤੋਂ ਪੀੜਿਤ ਹੁੰਦੀਆਂ ਹਨ, ਉਹਨਾਂ ਔਰਤਾਂ ਦੇ ਵਿੱਚ ਛੋਟੇ ਐਂਟਰਲ ਫੋਲੀਕਲਸ ਦੀ ਸੰਖਿਆ ਵਿੱਚ ਵਾਧਾ ਹੋਣ ਤੋਂ ਇਲਾਵਾ, ਵਿਅਕਤੀਗਤ ਫੋਲੀਕਲ ਸੈੱਲਾਂ ਦੁਆਰਾ ਏਐਮਐਚ (AMH) ਦੀ ਪੈਦਾਵਾਰ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੁੰਦਾ ਹੈ।
ਇਸੇ ਤਰ੍ਹਾਂ, ਵਧਿਆ ਹੋਇਆ AMH ਆਮਤੌਰ ਤੇ ਓਵੂਲੇਸ਼ਨ ਨੂੰ ਰੋਕਣ ਦਾ ਕਾਰਣ ਬਣ ਸਕਦਾ ਹੈ, ਪਰ AMH ਦੀ ਪ੍ਰਮੁੱਖ ਭੂਮਿਕਾ ਮੂਲ ਅਰਥਾਂ ਦੇ ਵਿੱਚ ਫੋਲੀਕਲਸ ਦੇ ਪਰਿਪੱਕ ਹੋਣ ਤੋਂ ਪਹਿਲਾਂ, ਉਹਨਾਂ ਦੇ ਵਕਤ ਤੋਂ ਪਹਿਲਾਂ ਪ੍ਰਗਤੀ ਨੂੰ ਹੌਲੀ ਕਰਨਾ ਅਤੇ ਰੋਕਣਾ ਹੈ, ਇਸੇ ਤਰ੍ਹਾਂ ਅੰਡਕੋਸ਼ਾਂ ਨੂੰ ਵਕਤ ਤੋਂ ਪਹਿਲਾਂ ਅੰਡੇ ਵਿਕਸਤ ਕਰਨ ਤੋਂ ਰੋਕਣਾ ਹੈ। ਇਸ ਲਈ, AMH ਅੰਡਕੋਸ਼ ਦੇ ਰੀਸੈਪਟਰਾਂ ਨੂੰ FSH ਤੱਕ ਘਟਾ ਕੇ ਕੰਮ ਕਰਦਾ ਹੈ, ਜੋ ਕਿ ਅਸਲ ਵਿੱਚ ਮੁੱਖ ਪਿਟਿਊਟਰੀ ਗਲੈਂਡ ਹਾਰਮੋਨ ਹੈ, ਜੋ ਆਮਤੌਰ ਤੇ ਹਰੇਕ ਚੱਕਰ ਦੇ ਦੌਰਾਨ ਇੱਕ ਅੰਡੇ ਦੀ ਪ੍ਰਗਤੀ ਦਾ ਕਾਰਣ ਬਣਦਾ ਹੈ।
ਪੀਸੀਓਐਸ ਤੋਂ ਪੀੜਿਤ ਔਰਤਾਂ ਦੇ ਵਿੱਚ, ਏਐਮਐਚ ਕਾਫੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ ਅਤੇ ਇਹ ਅੰਡਿਆਂ ਦੀ ਪ੍ਰਗਤੀ ਅਤੇ ਪਰਿਪੱਕਤਾ ਵਿੱਚ ਕਾਫੀ ਜ਼ਿਆਦਾ ਰੁਕਾਵਟ ਪੈਦਾ ਕਰ ਸਕਦਾ ਹੈ। ਆਮਤੌਰ ਤੇ ਵਿਗਿਆਨੀ ਵੀ ਇਸ ਗੱਲ ਦੇ ਅਸਲ ਕਾਰਣ ਦੇ ਬਾਰੇ ਅਨਿਸ਼ਚਿਤ ਹਨ, ਕਿ ਪੀਸੀਓਐਸ ਤੋਂ ਪੀੜਿਤ ਔਰਤਾਂ ਦੇ ਵਿੱਚ ਅੰਡਕੋਸ਼ ਸੈੱਲਾਂ ਦੁਆਰਾ ਏਐਮਐਚ ਦਾ ਉੱਚ ਪੱਧਰ ਕਿਉ ਪੈਦਾ ਹੁੰਦਾ ਹੈ, ਪਰ ਐਲਐਚ ਹਾਰਮੋਨ ਦੇ ਵਧੇ ਹੋਏ ਪੱਧਰ ਨੂੰ ਇਸਦਾ ਕਾਰਣ ਮੰਨਿਆ ਜਾ ਸਕਦਾ ਹੈ।
ਇੱਕ ਆਮ ਚੱਕਰ ਦੇ ਦੌਰਾਨ, ਐਲਐਚ ਦਾ ਵਾਧਾ ਤੇਜੀ ਨਾਲ ਹੁੰਦਾ ਹੈ, ਜੋ ਆਮਤੌਰ ਤੇ ਓਵੂਲੇਸ਼ਨ ਨੂੰ ਚਾਲੂ ਕਰਦਾ ਹੈ। ਪਰ ਇਹ ਓਵੂਲੇਸ਼ਨ ਨੂੰ ਰੋਕ ਸਕਦਾ ਹੈ, ਜਦੋਂ ਇਹ ਲੋੜੀਂਦੇ ਪੱਧਰ ਤੋਂ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਇਸਦੇ ਨਾਲ ਇਹ ਟੈਸਟੋਸਟੀਰੋਨ ਹਾਰਮੋਨ ਦੇ ਉੱਚ ਪੈਦਾਵਾਰ ਦਾ ਕਾਰਣ ਵੀ ਬਣ ਸਕਦਾ ਹੈ।
ਪੀਸੀਓਐਸ (PCOS) ਦੀ ਜਾਂਚ ਲਈ ਮਿਆਰੀ ਆਧਾਰ
ਔਰਤਾਂ ਵਿੱਚ ਪੀਸੀਓਐਸ (PCOS) ਦਾ ਮੁਲਾਂਕਣ ਕਰਨ ਦੇ ਲਈ ਹੇਠਾਂ ਦਿੱਤੇ ਗਏ ਤਿੰਨ ਤਰੀਕਿਆਂ ਵਿੱਚੋਂ, ਕਿਸੇ ਵੀ ਦੋ ਤਰੀਕਿਆਂ ਤੋਂ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
- 1. ਅਲਟਰਾਸਾਊਂਡ ਦੇ ਜਰੀਏ ਦਰਸਾਏ ਗਏ ਪੋਲੀਸਿਸਟਿਕ ਅੰਡਾਸ਼ਯ
- 2. ਦੇਰੀ ਨਾਲ ਓਵੂਲੇਸ਼ਨ
- 3. ਕਲੀਨਿਕਲ ਮਾਪਦੰਡ ਜਿਵੇਂ ਕਿ ਮੁਹਾਂਸਿਆਂ ਵਿੱਚ ਵਾਧਾ, ਹਿਰਸੁਟਿਜ਼ਮ, ਅਤੇ ਵਾਲਾਂ ਦਾ ਝੜਨਾ (ਐਂਡਰੋਜਨ ਵਿੱਚ ਵਾਧਾ) ਦਰਸਾਇਆ ਗਿਆ ਹੈ।
AMH ਟੈਸਟ ਅਸਲ ਦੇ ਵਿੱਚ ਇੱਕ ਸੁਵਿਧਾਜਨਕ ਟੈਸਟ ਹੈ, ਜੋ ਆਮਤੌਰ ਤੇ ਮਾਸਿਕ ਚੱਕਰ ਦੇ ਦੌਰਾਨ ਕਿਸੇ ਵੀ ਦਿਨ ਕਿੱਤਾ ਜਾ ਸਕਦਾ ਹੈ। ਉਮਰ ਦੇ ਨਾਲ ਵਿਆਪਕ ਅਧਿਐਨ ਆਮਤੌਰ ਤੇ AMH ਦੀ ਹੇਠ ਲਿਖੀ ਮਾਤਰਾ ਨੂੰ ਦਰਸਾਉਂਦੇ ਹਨ।

| ਉਮਰ | ng/ml | Pmol/L | Pmol/L |
|---|---|---|---|
| 41 ਅਤੇ ਇਸ ਤੋਂ ਉੱਪਰ | 38 – 40 | 33- 37 | Below 33 |
| 0.5 – 2.5 | 1.1 – 3.0 | 1.7 – 3.5 | 2.1 – 6.8 |
| 3.57 – 17.85 | 7.8 – 21.42 | 12.14 – 32.13 | 15.0 – 48 |
ਰੀਡਿੰਗਾਂ ਤੋਂ ਪਤਾ ਚੱਲਦਾ ਹੈ, ਕਿ ਕਿਸੇ ਵੀ ਉਮਰ ਵਿੱਚ, 6.8 ng/ml (48 pmol/L) ਤੋਂ ਉੱਪਰ AMH ਨੂੰ ਉੱਚ ਮੰਨਿਆ ਜਾਂਦਾ ਹੈ, ਅਤੇ ਇਹ PCOS ਦਾ ਇੱਕ ਸੰਭਾਵਿਤ ਸੰਕੇਤ ਹੈ।
ਨੋਟ:
ਵਿਸ਼ੇਸ਼ ਤੌਰ ਤੇ ਉਪਰੋਕਤ ਦੱਸੇ ਗਏ ਪੱਧਰ 35 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਹਨ। ਅਸਲ ਦੇ ਵਿੱਚ ਵੱਖ-ਵੱਖ ਅਧਿਐਨਾਂ ਨੇ ਦਿਖਾਇਆ ਹੈ ਕਿ PCOS ਵਾਲੀਆਂ 97 ਪ੍ਰਤੀਸ਼ਤ ਔਰਤਾਂ ਵਿੱਚ ਬਹੁਤ ਜ਼ਿਆਦਾ ਉੱਚਾ ਪੱਧਰ (10ng/ml ਤੋਂ ਵੱਧ AMH, “71 pmol/L) ਪਾਇਆ ਗਿਆ ਹੈ।
Latest Posts
No posts found.



