Hysteroscopy for Infertility: What is Hysteroscopy, need, procedure, benefits, and cost?
ਬਾਂਝਪਨ ਲਈ ਹਿਸਟਰੋਸਕੋਪੀ: ਹਿਸਟਰੋਸਕੋਪੀ ਕੀ ਹੈ, ਜਰੂਰਤ, ਪ੍ਰਕਿਰਿਆ, ਲਾਭ ਅਤੇ ਲਾਗਤ?
ਤਕਨੀਕ ਅਤੇ ਵਿਗਿਆਨ ਦੀ ਪ੍ਰਗਤੀ ਦੇ ਨਾਲ, ਲੁਧਿਆਣਾ ਪੰਜਾਬ ਦੇ ਵਿੱਚ ਸਥਿਤ ਡਾ. ਸੁਮਿਤਾ ਸੋਫਤ ਹਸਪਤਾਲ ਦੇ ਵਿੱਚ ਹਿਸਟਰੋਸਕੋਪੀ ਸਰਜਰੀ ਦੇ ਜਰੀਏ ਬਾਂਝਪਨ ਦੀ ਸਮੱਸਿਆ ਦੀ ਪਛਾਣ ਅਤੇ ਨਿਦਾਨ ਦੇ ਵਿੱਚ ਸਹਾਇਤਾ ਪ੍ਰਦਾਨ ਕਰਨ ਵਾਲੇ ਕਈ ਤਰ੍ਹਾਂ ਦੇ ਵੱਖ ਵੱਖ ਇਲਾਜ ਉਪਲੱਭਧ ਹਨ। ਆਮ ਤੌਰ ‘ਤੇ ਇਸ ਤਰ੍ਹਾਂ ਦੀ ਹੀ ਇੱਕ ਪ੍ਰਕ੍ਰਿਆ ਜਿਸ ਨੂੰ ਹਿਸਟਰੋਸਕੋਪੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸਲ ਦੇ ਵਿੱਚ, ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੈ, ਕਿ ਬਹੁਤ ਸਾਰੀਆਂ ਔਰਤਾਂ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੀਆਂ ਹੁੰਦੀਆਂ ਹਨ, ਜੋ ਆਮ ਤੌਰ ‘ਤੇ ਬਾਂਝਪਨ ਵਰਗੀ ਸਮੱਸਿਆ ਦਾ ਕਾਰਣ ਬਣ ਸਕਦੀਆਂ ਹਨ। ਦਰਅਸਲ ਇਸ ਦੇ ਕੁੱਝ ਮਾਮਲਿਆਂ ਦੇ ਵਿੱਚ, ਸਮੱਸਿਆ ਦਾ ਪਤਾ ਬਹੁਤ ਹੀ ਜਲਦੀ ਅਤੇ ਆਸਾਨੀ ਦੇ ਨਾਲ ਕੀਤਾ ਜਾ ਸਕਦਾ ਹੈ, ਪਰ ਕੁੱਝ ਸਥਿਤੀਆਂ ਦੇ ਵਿੱਚ ਸਮੱਸਿਆ ਦਾ ਪਤਾ ਕਰਨਾ ਇੰਨਾ ਆਸਾਨ ਨਹੀਂ ਹੁੰਦਾ ਹੈ, ਕਈ ਵਾਰ ਇਹ ਬਹੁਤ ਹੀ ਜਿਆਦਾ ਮੁਸ਼ਕਲ ਹੋ ਜਾਂਦਾ ਹੈ।
ਹਿਸਟਰੋਸਕੋਪੀ ਕੀ ਹੈ?
ਬਾਂਝਪਨ ਦੇ ਇਲਾਜ ਲਈ ਹਿਸਟਰੋਸਕੋਪੀ ਪ੍ਰਕਿਰਿਆ
ਇਹ ਪ੍ਰਕਿਰਿਆ ਇਕ ਡਾਕਟਰੀ ਪ੍ਰਕਿਰਿਆ ਹੈ, ਜਿਸ ਦੇ ਵਿੱਚ ਆਮ ਤੌਰ ਤੇ ਇੱਕ ਔਰਤ ਦੀ ਬੱਚੇਦਾਨੀ ਅਤੇ ਬੱਚੇਦਾਨੀ ਦੇ ਮੂੰਹ ਦਾ ਵਿਸ਼ਲੇਸ਼ਣ ਸ਼ਾਮਲ ਹੁੰਦਾ ਹੈ। ਸਮੱਸਿਆ ਦੇ ਨਿਦਾਨ ਦੇ ਲਈ ਵਰਤੇ ਜਾਣ ਵਾਲੇ ਇਸ ਡਾਕਟਰੀ ਉਪਕਰਣ ਨੂੰ ਹਿਸਟਰੋਸਕੋਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸਲ ਦੇ ਵਿੱਚ ਇਹ ਉਪਕਰਣ ਨਾ ਕੇਵਲ ਸਮੱਸਿਆ ਦੀ ਪਛਾਣ ਕਰਨ ਦੇ ਲਈ ਸਹਾਇਤਾ ਪ੍ਰਦਾਨ ਕਰਦਾ ਹੈ, ਬਲਕਿ ਇਹ ਇੱਕ ਔਰਤ ਦੀ ਬੱਚੇਦਾਨੀ ਦੀਆਂ ਕਈ ਪ੍ਰਕਾਰ ਦੀਆਂ ਜਟਿਲਤਾਵਾਂ ਨੂੰ ਵੀ ਸਹੀ ਕਰਦਾ ਹੈ।
ਹਿਸਟੀਰੋਸਕੋਪ ਦੀ ਸਹਾਇਤਾ ਦੇ ਨਾਲ ਇੱਕ ਸਰਜਨ ਸਮੱਸਿਆ ਦਾ ਸਹੀ ਤਰੀਕੇ ਦੇ ਨਾਲ ਵਿਸ਼ਲੇਸ਼ਣ ਕਰ ਸਕਦਾ ਹੈ, ਕਿਉਂਕਿ ਹਿਸਟੀਰੋਸਕੋਪ ਦੇ ਵਿੱਚ ਇੱਕ ਕੈਮਰਾ ਲੱਗਿਆ ਹੋਇਆ ਹੁੰਦਾ ਹੈ, ਅਤੇ ਇਸ ਦੇ ਨਾਲ ਹੀ, ਇਸ ਦੇ ਇੱਕ ਸਿਰੇ ‘ਤੇ ਰੌਸ਼ਨੀ ਦਾ ਸਰੋਤ ਵੀ ਉਪਲੱਬਧ ਹੁੰਦਾ ਹੈ। ਹਿਸਟੀਰੋਸਕੋਪ ਆਮ ਤੌਰ ਤੇ ਇੱਕ ਡਾਕਟਰੀ ਉਪਕਰਣ ਹੁੰਦਾ ਹੈ, ਜਿਸ ਨੂੰ ਸਰਜਨ ਇੱਕ ਔਰਤ ਦੀ ਯੋਨੀ ਦੇ ਵਿੱਚ ਪਾਉਂਦਾ ਹੈ, ਤਾਂ ਜੋ ਇੱਕ ਔਰਤ ਦੀ ਬੱਚੇਦਾਨੀ ਦੇ ਮੂੰਹ ਅਤੇ ਬੱਚੇਦਾਨੀ ਦੇ ਅੰਦਰਲੇ ਹਿੱਸੇ ਦੀ ਜਾਂਚ ਕੀਤੀ ਜਾ ਸਕੇ। ਉਪਕਰਣ ਦੇ ਵਿੱਚ ਲੱਗੇ ਕੈਮਰੇ ਦੀ ਸਹਾਇਤਾ ਦੇ ਨਾਲ ਬੱਚੇਦਾਨੀ ਦੇ ਮੂੰਹ ਅਤੇ ਬੱਚੇਦਾਨੀ ਦੇ ਅੰਦਰਲੇ ਹਿੱਸੇ ਦੀਆਂ ਤਸਵੀਰਾਂ ਨੂੰ ਲਿਆ ਜਾਂਦਾ ਹੈ, ਜੋ ਅਸਲ ਦੇ ਵਿੱਚ ਇੱਕ ਡਾਕਟਰ ਨੂੰ ਸਮੱਸਿਆ ਦੀ ਪਛਾਣ ਕਰਨ ਦੇ ਵਿੱਚ ਕਾਫੀ ਜਿਆਦਾ ਸਹਾਇਤਾ ਪ੍ਰਦਾਨ ਕਰਦੀਆਂ ਹਨ ਅਤੇ ਨਾਲ ਹੀ ਇਹ ਜਾਨਣ ਵਿੱਚ ਮਦਦ ਕਰਦੀਆਂ ਹਨ, ਕਿ ਸਮੱਸਿਆ ਕਿਥੇ ਮੌਜੂਦ ਹੈ, ਤਾਂ ਜੋ ਕੋਈ ਸੁਧਾਰਾਤਮਕ ਜਾਂਚ ਦੀ ਲੋੜ ਹੋਵੇ ਤਾਂ ਉਹ ਕੀਤੀ ਜਾ ਸਕੇ। ਆਮ ਤੌਰ ‘ਤੇ ਤੁਸੀਂ ਲੁਧਿਆਣਾ, ਪੰਜਾਬ ਦੇ ਵਿੱਚ ਹਿਸਟੀਰੋਸਕੋਪੀ ਦੀ ਸਰਜਰੀ ਨੂੰ ਕਰਵਾ ਸਕਦੇ ਹੋਂ, ਕਿਉਂਕਿ ਇੱਥੇ ਦੇ ਡਾਕਟਰ ਕਾਫ਼ੀ ਜ਼ਿਆਦਾ ਯੋਗਤਾ ਹਾਸਿਲ ਅਤੇ ਤਜਰਬੇਕਾਰ ਹੁੰਦੇ ਹਨ।
ਇਸ ਪ੍ਰਕਿਰਿਆ ਦੀ ਲੋੜ ਕਿਉ ਪੈਂਦੀ ਹੈ?

ਆਮ ਤੌਰ ‘ਤੇ ਤੁਹਾਡਾ ਡਾਕਟਰ ਤੁਹਾਨੂੰ ਹਿਸਟਰੋਸਕੋਪੀ ਪ੍ਰਕਿਰਿਆ ਵਿੱਚੋਂ ਲੰਘਣ ਦੀ ਸਲਾਹ ਪ੍ਰਦਾਨ ਕਰ ਸਕਦਾ ਹੈ, ਜੇਕਰ ਤੁਹਾਨੂੰ ਹੇਠ ਲਿਖੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ: ਜਿਵੇਂ ਕਿ,
- ਜੇਕਰ ਇੱਕ ਔਰਤਾਂ ਨੂੰ ਬੱਚੇਦਾਨੀ ਵਿੱਚੋਂ ਖੂਨ ਵਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਜੇਕਰ ਪੈਪ ਸਮੀਅਰ ਟੈਸਟ ਦੇ ਨਤੀਜੇ ਆਮ ਨਹੀਂ ਆਉਂਦੇ।
- ਜੇਕਰ ਮੀਨੋਪੌਜ਼ ਤੋਂ ਬਾਅਦ, ਤੁਹਾਨੂੰ ਅਜੇ ਵੀ ਖੂਨ ਵਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਜਦੋਂ ਬਾਇਓਪਸੀ (ਛੋਟੇ ਟਿਸ਼ੂ ਦੇ ਨਮੂਨਿਆਂ ਨੂੰ ਹਟਾਉਣਾ) ਦੀ ਲੋੜ ਹੁੰਦੀ ਹੈ।
- ਜੇਕਰ ਤੁਸੀਂ ਫੈਲੋਪੀਅਨ ਟਿਊਬਾਂ ਵਿੱਚ ਛੋਟੇ ਜਨਮ ਨਿਯੰਤਰਣ ਯੰਤਰ (ਇਨਸਰਟਸ) ਪਾਉਣਾ ਚਾਹੁੰਦੇ ਹੋ।
- ਬੱਚੇਦਾਨੀ ਦੇ ਅੰਦਰ ਫਾਈਬਰੋਇਡਜ਼, ਦਾਗ, ਜਾਂ ਪੌਲੀਪਸ ਦਾ ਨਿਦਾਨ ਅਤੇ ਹਟਾਉਣ ਲਈ।
ਹਿਸਟਰੋਸਕੋਪੀ ਉਪਜਾਊ ਸ਼ਕਤੀ ਨੂੰ ਸੁਧਾਰਨ ਵਿੱਚ ਕਿਵੇਂ ਮਦਦ ਕਰਦੀ ਹੈ?
ਅੱਜ ਦੇ ਸਮੇਂ ਵਿੱਚ, ਬਹੁਤ ਸਾਰੀਆਂ ਔਰਤਾਂ ਜੋ ਕਿ ਬਾਂਝਪਨ ਵਰਗੀ ਸਮੱਸਿਆ ਦੇ ਨਾਲ ਲੜ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਹਿਸਟਰੋਸਕੋਪੀ ਪ੍ਰਕਿਰਿਆ ਉਹਨਾਂ ਔਰਤਾਂ ਦੀ ਉਪਜਾਊ ਸ਼ਕਤੀ ਨੂੰ ਚੰਗਾ ਕਰਨ ਦੇ ਲਈ ਕਾਫੀ ਜਿਆਦਾ ਸਹਾਇਤਾ ਪ੍ਰਦਾਨ ਕਰਦੀ ਹੈ। ਆਮ ਤੌਰ ‘ਤੇ ਬਹੁਤ ਸਾਰੀਆਂ ਔਰਤਾਂ ਇਸ ਤਰ੍ਹਾਂ ਦੀਆਂ ਹਨ, ਜਿਨ੍ਹਾਂ ਨੂੰ ਅੱਜਕਲ੍ਹ, ਐਂਡੋਮੈਟਰੀਅਲ ਪੌਲੀਪਸ, ਸਬ-ਮਿਊਕਸ ਫਾਈਬਰੋਇਡ, ਐਡੈਸ਼ਨ, ਜਾਂ ਫਿਰ ਸੈਪਟਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਖੀਰ ਦੇ ਵਿੱਚ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਇੱਕ ਔਰਤ ਨੂੰ ਬਾਂਝਪਨ ਵਰਗੀ ਸਮੱਸਿਆ ਦੀ ਤਰਫ ਲੈ ਜਾਂਦੀਆਂ ਹਨ, ਅਤੇ ਜਿਸ ਦੇ ਕਾਰਣ ਔਰਤਾਂ ਨੂੰ ਗਰਭ ਧਾਰਣ ਕਰਨ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸਲ ਦੇ ਵਿੱਚ, ਇਸ ਦਾ ਮਤਲਬ ਇਹ ਵੀ ਹੈ, ਕਿ ਬਹੁਤ ਸਾਰੀਆਂ ਔਰਤਾਂ ਨੂੰ ਗਰੱਭ ਧਾਰਣ ਪ੍ਰਕਿਰਿਆ ਦੇ ਨਾਲ-ਨਾਲ ਅੰਡੇ ਦੇ ਇਮਪਲਾਂਟੇਸ਼ਨ ਦੇ ਵਿੱਚ ਵੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੱਝ ਸਥਿਤੀਆਂ ਦੇ ਵਿੱਚ, ਹਿਸਟਰੋਸਕੋਪੀ ਦੀ ਸਹਾਇਤਾ ਦੇ ਨਾਲ ਸਮੱਸਿਆ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਇੱਕ ਔਰਤ ਦੇ ਸਫਲਤਾ ਪੂਰਵਕ ਗਰਭ ਧਾਰਣ ਕਰਨ ਦੀ ਸੰਭਾਵਨਾ ਵੀ ਕਾਫੀ ਹੱਦ ਤੱਕ ਵੱਧ ਜਾਂਦੀ ਹੈ।
How the procedure is performed?
ਇਹ ਪ੍ਰਕਿਰਿਆ ਕਿਵੇਂ ਕੀਤੀ ਜਾਂਦੀ ਹੈ?
ਪ੍ਰਕਿਰਿਆ ਤੋਂ ਪਹਿਲਾਂ
ਹਿਸਟਰੋਸਕੋਪੀ ਪ੍ਰਕਿਰਿਆ ਤੋਂ ਪਹਿਲਾਂ, ਡਾਕਟਰ ਵਲੋਂ ਔਰਤਾਂ ਨੂੰ ਦਵਾਈ ਦਿੱਤੀ ਜਾਂਦੀ ਹੈ, ਜੋ ਉਹਨਾਂ ਨੂੰ ਆਰਾਮ ਪਹੁੰਚਾਉਣ ਦੇ ਵਿੱਚ ਕਾਫੀ ਜਿਆਦਾ ਮਦਦ ਪ੍ਰਦਾਨ ਕਰਦੀ ਹੈ। ਇਸ ਦੌਰਾਨ ਇਕ ਔਰਤ ਦੇ ਦਰਦ ਨੂੰ ਘੱਟ ਕਰਨ ਦੇ ਲਈ, ਜਨਰਲ ਜਾਂ ਫਿਰ ਸਥਾਨਕ ਅਨੱਸਥੀਸੀਆ ਨੂੰ ਦਿੱਤਾ ਜਾ ਸਕਦਾ ਹੈ, ਜਾਂ ਫਿਰ ਇਹ ਸਮੱਸਿਆ ਦੀ ਸਥਿਤੀ ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ, ਬੱਚੇਦਾਨੀ ਦੇ ਮੂੰਹ ਨੂੰ ਖੋਲ੍ਹਣਾ ਜਾਂ ਫਿਰ ਫੈਲਾਉਣ ਦੇ ਲਈ ਵੀ ਦਵਾਈਆਂ ਨੂੰ ਦਿਤਾ ਜਾਂਦਾ ਹੈ, ਕਿਉਂਕਿ ਇਹ ਪ੍ਰਕਿਰਿਆ ਨੀ ਕਾਫੀ ਜਿਆਦਾ ਆਸਾਨ ਕਰ ਦਿੰਦਿਆਂ ਹਨ।
ਪ੍ਰਕਿਰਿਆ ਦੇ ਦੌਰਾਨ
ਪ੍ਰਕਿਰਿਆ ਦੇ ਦੌਰਾਨ, ਇੱਕ ਔਰਤ ਦੀ ਯੋਨੀ ਦੇ ਵਿੱਚ ਇੱਕ ਉਪਕਰਣ ਨੂੰ ਪਾਇਆ ਜਾਂਦਾ ਹੈ, ਜਿਸ ਨੂੰ ਆਮ ਤੌਰ ਤੇ ਸਪੇਕੁਲਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਹੜਾ ਕਿ ਇਸ ਨੂੰ ਹੋਰ ਵੀ ਜਿਆਦਾ ਖੋਲ੍ਹਣ ਦੇ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਅਸਲ ਦੇ ਵਿੱਚ ਹਿਸਟਰੋਸਕੋਪ ਦੇ ਜਰੀਏ ਇੱਕ ਔਰਤ ਦੀ ਬੱਚੇਦਾਨੀ ਦੇ ਵਿੱਚ ਕਾਰਬਨ ਡਾਈਆਕਸਾਈਡ ਨੂੰ ਪੰਪ ਕੀਤਾ ਜਾਂਦਾ ਹੈ, ਤਾਂ ਜੋ ਇੱਕ ਔਰਤ ਦੀ ਬੱਚੇਦਾਨੀ ਦੀ ਪਰਤ ਨੂੰ ਦੇਖਿਆ ਜਾ ਸਕੇ। ਇਸ ਤੋਂ ਬਾਅਦ, ਪ੍ਰਕਿਰਿਆ ਦੇ ਵਿੱਚ ਹਿਸਟਰੋਸਕੋਪ ਨੂੰ ਹੌਲੀ-ਹੌਲੀ ਘੁਮਾਇਆ ਜਾਂਦਾ ਹੈ, ਤਾਂ ਜੋ ਇਸ ਪੂਰੀ ਪ੍ਰਕਿਰਿਆ ਨੂੰ ਇੱਕ ਸਕ੍ਰੀਨ ‘ਤੇ ਦਿਖਾਇਆ ਜਾ ਸਕੇ। ਹਿਸਟਰੋਸਕੋਪ ਦੀ ਮਦਦ ਨਾਲ ਸਕ੍ਰੀਨ ‘ਤੇ ਦਿਖਾਈ ਦੇਣ ਵਾਲੀਆਂ ਤਸਵੀਰਾਂ ਦੀ ਸਹਾਇਤਾ ਦੇ ਨਾਲ ਇੱਕ ਸਰਜਨ ਨੂੰ ਸਮੱਸਿਆ ਦਾ ਪਤਾ ਕਰਨ ਦੇ ਵਿੱਚ ਕਾਫੀ ਜਿਆਦਾ ਮਦਦ ਪ੍ਰਾਪਤ ਹੁੰਦੀ ਹੈ। ਆਮ ਤੌਰ ‘ਤੇ ਇਸ ਪ੍ਰਕ੍ਰਿਆ ਦੌਰਾਨ ਹਿਸਟਰੋਸਕੋਪ ਸਰਜੀਕਲ ਉਪਕਰਣ ਦਾ ਇਸਤੇਮਾਲ ਕਰਕੇ ਫਾਈਬਰੋਇਡਜ਼ ਨੂੰ ਹਟਾਇਆ ਜਾਂਦਾ ਹੈ। ਅਸਲ ਦੇ ਵਿੱਚ ਇਸ ਪ੍ਰਕਿਰਿਆ ਨੂੰ ਕਰਨ ਦੇ ਵਿੱਚ ਘਟੋ ਘੱਟ 30 ਮਿੰਟ ਦਾ ਸਮਾਂ ਲਗਦਾ ਹੈ, ਪਰ ਜੇਕਰ ਸਿਰਫ ਮੂਲ ਸਮੱਸਿਆ ਦੇ ਨਿਦਾਨ ਦੀ ਗੱਲ ਆਉਂਦੀ ਹੈ ਤਾਂ, ਇਸ ਦੇ ਵਿੱਚ ਸਿਰਫ 10 ਮਿੰਟ ਦਾ ਸਮਾਂ ਲੱਗਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ, ਔਰਤਾਂ ਨੂੰ ਕੜਵੱਲ ਦਾ ਅਹਿਸਾਸ ਵੀ ਹੋ ਸਕਦਾ ਹੈ।
ਪ੍ਰਕਿਰਿਆ ਦੇ ਫਾਇਦੇ
ਅਸਲ ਦੇ ਵਿੱਚ, ਇਸ ਪ੍ਰਕਿਰਿਆ ਦਾ ਸੱਭ ਤੋਂ ਵੱਡਾ ਫਾਇਦਾ ਇਹ ਹੈ, ਕਿ ਪ੍ਰਕਿਰਿਆ ਤੋਂ ਬਾਅਦ, ਮਰੀਜ ਦੇ ਹਸਪਤਾਲ ਦੇ ਵਿੱਚ ਰਹਿਣ ਦਾ ਸਮਾਂ ਬਹੁਤ ਹੀ ਜਿਆਦਾ ਘੱਟ ਹੁੰਦਾ ਹੈ, ਮਰੀਜ ਦੀ ਸਿਹਤ ਦੇ ਵਿੱਚ ਰਿਕਵਰੀ ਦਾ ਸਮਾਂ ਕਾਫੀ ਤੇਜ਼ ਹੁੰਦਾ ਹੈ, ਇਸ ਦੇ ਵਿੱਚ ਪੇਟ ਦੀ ਖੁੱਲ੍ਹੀ ਸਰਜਰੀ ਤੋਂ ਆਪਣਾ ਬਚਾਵ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਮਰੀਜ ਨੂੰ ਦਰਦ ਦੀਆਂ ਦਵਾਈਆਂ ਦੀ ਲੋੜ ਕਾਫੀ ਜਿਆਦਾ ਘੱਟ ਪੈਂਦੀ ਹੈ।
Latest Posts

Successful Management of Intrauterine Adhesions Followed by Hysteroscopy & PRP Treatment

Laparoscopy – Hysteroscopy for infertility- Purpose, Procedure and Cost India




