
ਲੇਜ਼ਰ ਹੈਚਿੰਗ
ਸਹਾਇਕ ਲੇਜ਼ਰ ਹੈਚਿੰਗ, ਆਮ ਤੌਰ ਤੇ, ਇੱਕ ਉੱਤਮ ਪ੍ਰਭਾਵ ਵਾਲੀ ਤਕਨੀਕ ਹੈ, ਜਿਸ ਦੇ ਵਿੱਚ ਭਰੂਣ ਨੂੰ ਗਰਭ ਦੇ ਵਿੱਚ ਟ੍ਰਾਂਸਫਰ ਕਰਨ ਤੋਂ ਪਹਿਲਾਂ, ਦਰਅਸਲ ਭਰੂਣ ‘ਤੇ ਇੱਕ ਪ੍ਰਯੋਗਸ਼ਾਲਾ ਪ੍ਰਕਿਰਿਆ ਕੀਤੀ ਜਾਂਦੀ ਹੈ, ਤਾਂ ਕਿ ਠੀਕ ਹੈਚਿੰਗ ਪ੍ਰਕਿਰਿਆ ਨੂੰ ਅੰਜਾਮ ਦਿਤਾ ਜਾ ਸਕੇ, ਜਿਸ ਦੇ ਅੰਤਰਗਤ ਭਰੂਣ ਨੂੰ ਗਰਭ ਦੇ ਵਿੱਚ ਸਹੀ ਤਰੀਕੇ ਦੇ ਨਾਲ ਇਮਪਲਾਂਟੇਸ਼ਨ ਕਰਨ ਦੇ ਲਈ ਖੋਲ ਦੇ ਵਿੱਚ ਇੱਕ ਛੋਟਾ ਜਿਹਾ ਛੇਦ ਬਣਾਇਆ ਜਾਂਦਾ ਹੈ। ਅਸਲ ਵਿੱਚ, ਇਹ ਸਧਾਰਨ ਅਤੇ ਵਿਸ਼ੇਸ਼ ਭਰੂਣ ਵਿਗਿਆਨ ਪ੍ਰਯੋਗਸ਼ਾਲਾ ਪ੍ਰਕਿਰਿਆ ਆਮਤੌਰ ਤੇ, ਮਰੀਜ ਨੂੰ ਇੱਕ ਸਧਾਰਨ ਤੌਰ ‘ਤੇ ਗਰਭ ਧਾਰਣ ਕਰਨ ਦੇ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ।
ਅਸਿਸਟੇਡ ਹੈਚਿੰਗ ਨੂੰ ਇੱਕ ਪ੍ਰਯੋਗਸ਼ਾਲਾ ਪ੍ਰਕਿਰਿਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਨੂੰ ਆਮ ਤੌਰ ਤੇ, ਘੱਟ ਵਿਕਸਿਤ ਹੋ ਰਹੇ, ਭਰੂਣਾਂ ਤੇ ਔਰਤ ਦੀ ਬੱਚੇਦਾਨੀ ਵਿੱਚ ਟ੍ਰਾਂਸਪਲਾਂਟ ਕਰਨ ਤੋਂ ਪਹਿਲਾਂ ਕੀਤਾ ਜਾਂਦਾ ਹੈ। ਦਰਅਸਲ ਭਰੂਣ ਦੀ ਬਾਹਰੀ ਦੀਵਾਰ ਦੇ ਵਿੱਚ, ਇੱਕ ਛੋਟਾ ਜਿਹਾ ਛੇਦ ਬਣਾਇਆ ਜਾਂਦਾ ਹੈ, ਤਾਂ ਜੋ ਇਮਪਲਾਂਟੇਸ਼ਨ ਪ੍ਰਕਿਰਿਆ ਦੇ ਦੌਰਾਨ ਭਰੂਣ ਨੂੰ ਬਾਹਰ ਕੱਢਣ ਦੇ ਵਿੱਚ ਮਦਦਪ੍ਰਾਪਤ ਹੋ ਸਕੇ।
ਲੇਜ਼ਰ ਹੈਚਿੰਗ, ਇੱਕ ਪ੍ਰਯੋਗਸ਼ਾਲਾ ਪ੍ਰਕਿਰਿਆ ਹੈ, ਆਮਤੌਰ ਤੇ, ਜਿਸ ਵਿੱਚ ਭਰੂਣ ਦੀ ਬਾਹਰੀ ਛਿੱਲੀ ਨੂੰ ਖੋਲਣ ਦੇ ਲਈ ਮਾਈਕ੍ਰੋਨੀਡਲ ਦੇ ਜਰੀਏ ਇੱਕ ਖ਼ਾਸ ਮੈਕੈਨਿਕਲ ਦਬਾਅ ਅਤੇ ਐਸਿਡ ਦੇ ਨਾਲ ਹਲਕੀ ਪਚਾਣ ਕੀਤੀ ਜਾਂਦੀ ਹੈ। ਆਮਤੌਰ ਤੇ, ਅਡਵਾਂਸ ਲੇਜ਼ਰ ਤਕਨੀਕ, IVF ਦੇ ਵਿੱਚ ਹੈਚਿੰਗ ਦੀ ਸਭ ਤੋਂ ਤੇਜ਼, ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਇਕਸਾਰ ਪ੍ਰਕਿਰਿਆ ਨੂੰ ਯਕੀਨੀ ਬਣਾਉਂਦੀ ਹੈ, ਜਿਸਨੂੰ ਅਸਲ ਦੇ ਵਿੱਚ ਲੇਜ਼ਰ ਅਸਿਸਟਡ ਹੈਚਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਦਰਅਸਲ ਜ੍ਹਿਨਾਂ ਮਰੀਜਾਂ ਦੇ ਉਤੇ, ਇਹ ਪ੍ਰਕਿਰਿਆ ਕੀਤੀ ਜਾ ਸਕਦੀ ਹੈ, ਉਹਨਾਂ ਦੀਆਂ ਸ਼੍ਰੇਣੀਆਂ ਇਸ ਪ੍ਰਕਾਰ ਹਨ:
- ਉਹ ਜੋ ਪੁਰਾਣੀ ਉਮਰ ਦੀ ਔਰਤਾਂ ਹਨ, ਜਿਹਨਾਂ ਦੀ ਉਮਰ 35 ਤੋਂ 40 ਸਾਲ ਤੋਂ ਉਪਰ ਦੀ ਹੈ।
- ਉਹ ਜੋੜੇ ਜੋ, ਆਪਣੇ ਪਿਛਲੇ IVF ਚੱਕਰਾਂ ਦੇ ਵਿੱਚ ਅਸਫਲ ਰਹੇ ਹਨ।
- ਆਮਤੌਰ ਤੇ ਜਿਹਨਾਂ ਦੇ ਭਰੂਣਾਂ ਦੀ ਬਾਹਰੀ ਛਿੱਲੀ ਮੋਤੀ ਜਾਂ ਫਿਰ ਘਣੀ ਹੁੰਦੀ ਹੈ।
- ਉਹ ਜੋੜੇ, ਜਿਹਨਾਂ ਦਾ ਪਹਿਲਾਂ ਅਸਫ਼ਲ ਗਰਭ ਧਾਰਣ ਜਾਂ ਫਿਰ ਇੱਕ ਤੋਂ ਵੱਧ ਮਿਸਕੈਰੇਜ ਦਾ ਇਤਿਹਾਸ ਰਿਹਾ ਹੈ।
- ਉਹ ਜੋੜੇ ਜਿਹਨਾਂ ਦੇ IVF ਮਾਮਲਿਆਂ ਦੇ ਵਿੱਚ ਛੋਟੇ ਭਰੂਣ ਹੋਣ ਦੀ ਸੰਭਾਵਨਾ ਹੈ।
ਹਾਲ ਹੀ ਦੇ, ਅਧਿਐਨਾਂ ਤੋਂ ਪਤਾ ਚਲਦਾ ਹੈ, ਕਿ ਪਾਰੰਪਰਿਕ IVF ਦੀ ਤੁਲਨਾ ਦੇ ਵਿੱਚ ਹੈਚਿੰਗ ਦੇ ਨਾਲ ਬੱਚੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਸਮਾਨਤਾਵਾਂ ਨਹੀਂ ਆਉਂਦੀ। ਆਮ ਤੌਰ ਤੇ, ਭਰੂਣ ਨੂੰ ਪ੍ਰਭਾਵਿਤ ਕੀਤੇ ਬਿਨਾਂ ਹੀ ਭਰੂਣ ਦੀ ਬਾਹਰੀ ਪਰਤ ਦਾ ਇਲਾਜ ਕੀਤਾ ਜਾ ਸਕਦਾ ਹੈ।
IVF ਹੈਚਿੰਗ ਦੇ ਲਈ ਲੇਜ਼ਰ ਦਾ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ?
ਆਮ ਤੌਰ ਤੇ, ਲੇਜ਼ਰ ਅੰਡੇ ਦੇ ਖੋਲ ‘ਤੇ ਇੱਕ ਖ਼ਾਸ ਸਥਾਨ ਨੂੰ ਨਿਸ਼ਾਨਾ ਬਣਾਉਂਦਾ ਹੈ, ਰੋਸ਼ਨੀ ਦੀ ਰੇਖਾ, ਲਗਭਗ ਅਦਿੱਖ ਹੁੰਦੀ ਹੈ, ਅਸਲ ਦੇ ਵਿੱਚ ਸਿਰਫ ਇਸਦੀ ਧੜਕਣ ਹੀ ਰੋਸ਼ਨੀ ਦੀ ਰੇਖਾ ਨੂੰ ਦਿਖਾਏ ਬਿਨਾਂ, ਪਰਿਣਾਮ ਪ੍ਰਦਾਨ ਕਰਦੀ ਹੈ। ਆਮ ਤੌਰ ਤੇ, ਲੇਜ਼ਰ ਭਰੂਣ ਦੇ ਖੋਲ ਵਿੱਚ, ਊਰਜਾ ਦੀ ਇੱਕ ਖ਼ਾਸ ਨਿਰੰਤਰਤਾ ਨੂੰ ਉਤਪੰਨ ਕਰਦਾ ਹੈ, ਜਿਸਦੇ ਕਾਰਣ ਇਹ ਭਾਫ਼ ਜਾ ਫਿਰ ਘੁਲ ਜਾਂਦਾ ਹੈ। ਸੈੱਲਾਂ ਦੀ ਬੇਲੋੜੀ ਗਰਮੀ ਨੂੰ ਰੋਕਣ ਦੇ ਲਈ, ਇਹ ਪ੍ਰਕਿਰਿਆ ਉੱਚ ਸਾਵਧਾਨੀ ਨਾਲ ਕੀਤੀ ਜਾਂਦੀ ਹੈ।
ਸਫਲਤਾ ਦਰ: IVF ਦੇ ਵਿੱਚ ਲੇਜ਼ਰ ਹੈਚਿੰਗ ਦੀ ਸਫ਼ਲਤਾ ਦਰ, ਆਮ IVF ਜਾਂ ਫਿਰ ਐਸਿਡ ਟਾਇਰੋਡ ਦੀ ਪ੍ਰਕਿਰਿਆ ਦੀ ਤੁਲਨਾ ਦੇ ਵਿੱਚ IVF ਦੀ ਸਫਲਤਾ ਦਰ ਦੇ ਵਿੱਚ ਮਹੱਤਵਪੂਰਨ ਵਿਕਾਸ ਕਰਦੀ ਹੈ। ਆਮ ਤੌਰ ਤੇ, ਹੈਚਿੰਗ ਦੇ ਵਿੱਚ ਲੇਜ਼ਰ ਦਾ ਇਸਤੇਮਾਲ ਕਰਨ ਦਾ ਕਰਣ, ਇਹ ਹੈ, ਕਿ ਟ੍ਰੋਫੈਕਟੋਡਰਮ ਬਾਇਓਪਸੀ ਦੇ ਲਈ IVF ਪ੍ਰਕਿਰਿਆ ਦੇ ਦੌਰਾਨ, ਹੈਚਿੰਗ ਪ੍ਰਕਿਰਿਆਵਾਂ ਦੇ ਵਿੱਚ ਲੇਜ਼ਰ ਦਾ ਇਸਤੇਮਾਲ ਕਰਨਾ ਕਾਫੀ ਜਿਆਦਾ ਅਨੁਕੂਲ ਹੈ। ਅਸਲ ਦੇ ਵਿੱਚ ਇਸ ਪ੍ਰਕਿਰਿਆ ਦੌਰਾਨ ਤੁਹਾਡੇ ਸਰਜਨ ਦੇ ਤਜਰਬੇ, ਪ੍ਰਯੋਗਸ਼ਾਲਾ ਦੀ ਗੁਣਵੱਤਾ ਅਤੇ ਪ੍ਰਕਿਰਿਆ ਦੌਰਾਨ ਦੇ ਦੌਰਾਨ ਇਸਤੇਮਾਲ ਕੀਤੇ ਜਾਣ ਵਾਲੇ ਉਪਕਰਣਾਂ ਦੀ ਗੁਣਵਤਾ ਤੇ, ਸਫਲਤਾ ਦਰ, ਨਿਰਭਰ ਕਰਦੀ ਹੈ।
Latest Posts

5 Reasons to Opt for Laser Hatching Treatment

How laser-assisted hatching is helpful in increasing the chances of pregnancy?



