ਬਾਂਝਪਨ ਦੇ ਇਲਾਜ ਵਿਚ ਕ੍ਰਾਂਤੀ – ਪੰਜਾਬ ਦਾ ਪਹਿਲਾ ਐਬੰਰੀਉ ਮੰਨੀਟਰਿੰਗ ਸਿਸਟਮ

0
1171
ਬਾਂਝਪਨ ਦੇ ਇਲਾਜ ਵਿਚ ਕ੍ਰਾਂਤੀ - ਪੰਜਾਬ ਦਾ ਪਹਿਲਾ ਐਬੰਰੀਉ ਮੰਨੀਟਰਿੰਗ ਸਿਸਟਮ

ਪੰਜਾਬ ਦੇ ਪਹਿਲੇ ਐਬੰਰੀਉ ਮੰਨੀਟਰਿੰਗ ਸਿਸਟਮ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਮਾਨਯੋਗ ਸ਼੍ਰੀ ਭਾਰਤ ਭੂਸ਼ਨ ਆਸ਼ੂ ਦੁਆਰਾ ਡਾ. ਸੁਮੀਤਾ ਸੋਫਤ ਹਸਪਤਾਲ ਵਿੱਚ ਕੀਤਾ|

ਬਾਂਝਪਨ ਦੇ ਪੂਰੇ ਇਲਾਜ ਦੀ ਜਿੰਮੇਵਾਰੀ ਭਰੂਣ ਦੀ ਕੁਆਲਟੀ ਤੇ ਨਿਰਭਰ ਕਰਦੀ ਹੈ, ਪਰ ਭਰੂਣ ਦੇ ਮਾਮਲੇ ਵਿੱਚ ਡਾਕਟਰ ਨੂੰ ਹਨੇਰੇ ਵਿੱਚ ਹੀ ਤੀਰ ਮਾਰਨਾ ਪੈਂਦਾ ਹੈ | ਕਿਓਂਕਿ ਉਸਨੂੰ ਪਤਾ ਨਹੀਂ ਹੁੰਦਾ ਕਿ ਉਸ ਸਪਰਮ ਦੇ ਅੰਡੇ ਦੇ ਮਿਸ਼ਰਣ ਨਾਲ ਜਿੰਨੇ ਭਰੂਣ ਬਣੇ ਹਨ, ਓਹਨਾ ਵਿਚੋਂ ਕਿਸ ਦੀ ਕੁਆਲਟੀ ਸਬ ਤੋਂ ਵਧੀਆ ਹੈ ਅਤੇ ਉਹ ਭਰੂਣ ਬੱਚਾ ਬਣਾ ਵੀ ਪਏਗਾ ਜਾ ਨਹੀਂ | ਪਰ ਹੁਣ ਬਾਂਝਪਨ ਮਾਹਿਰਾਂ ਨੂੰ ਹਨੇਰੇ ਵਿੱਚ ਤੀਰ ਨਹੀ ਮਾਰਨਾ ਪਵੇਗਾ, ਕਿਓਂਕਿ ਹੁਣ Time Laps Embryo Monitoring ਮਸ਼ੀਨ ਪਹਿਲੇ ਦਿਨ ਤੋਂ ਪੰਜਵੇਂ ਦਿਨ ਤੱਕਹਰ ਭਰੂਣ ਦੀ ਪਲ ਪਲ ਗ੍ਰੋਥ ਦੀ ਦੇਖਭਾਲ ਕਰੇਗੀ |  ਉਹ ਉਸਦੀ ਵੀਡਿਓਗ੍ਰਾਫੀ ਅਤੇ ਫੋਟੋ ਵੀ ਬਣਾਵੇਗੀ | ਬਾਅਦ ਵਿੱਚ ਮਸ਼ੀਨ ਹੀ ਡਾਕਟਰ ਨੂੰ ਦੱਸ ਦੇਵੇਗੀ, ਕਿ ਇਹਨਾਂ ਵਿਚੋਂ ਕਿਹੜਾ ਭਰੂਣ ਬੱਚਾ ਬਣਾਉਣ ਲਈ ਸਬ ਤੋਂ ਵਧੀਆ ਹੈ |

ਪੰਜਾਬ ਵਿੱਚ ਪਹਿਲੀ ਵਾਰ ਇਹ ਤਕਨੀਕ ਡਾ.  ਸੁਮੀਤਾ ਸੋਫਤ ਹਸਪਤਾਲ ਵਿੱਚ ਲਾਂਚ ਕੀਤੀ ਗਈ ਹੈ | ਇਹ ਮਸ਼ੀਨ ਖਾਸ ਤੌਰ ਤੇ Denmark ਤੋਂ ਮੰਗਵਾਈ ਗਈ ਹੈ | ਇਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੀ ਬਾਂਝਪਨ ਮਾਹਰ ਡਾ. ਸੁਮੀਤਾ ਸੋਫਤ ਨੇ ਦੱਸਿਆ ਕਿ ਆਈ.ਵੀ.ਐਫ. ਤਕਨੀਕ ਵਿੱਚ ਪਤੀ ਦੇ ਸਪਰਮ ਅਤੇ ਪਤਨੀ ਡਾ ਅੰਡਾ ਲੈ ਕਿ ਮਿਲਾਨ ਕੀਤਾ ਜਾਂਦਾ ਹੈ | ਫਿਰ ਕੁਝ ਕੁ ਭਰੂਣ ਨੂੰ ਇੰਨਕੂਬੇਟਰ ਵਿੱਚ ਪੰਜ ਦਿਨ ਤੱਕ ਡਵੈਲਪ ਕੀਤਾ ਜਾਂਦਾ ਹੈ | ਪਰ ਇਸ ਵਿੱਚ ਇਹ ਨਹੀਂ ਪਤਾ ਚੱਲ ਪਾਉਂਦਾ ਕਿ ਇਹਨਾਂ ਵਿਚੋਂ ਕਿਹੜਾ ਭਰੂਣ ਬੱਚਾ ਬਣਾਉਣ ਲਈ ਸਬ ਤੋਂ ਠੀਕ ਹੈ | ਕਈ ਵਾਰ ਭਰੂਣ ਦੀ ਸਹੀ ਕੁਆਲਟੀ ਨਾ ਹੋਣ ਕਰਕੇ ਇਲਾਜ ਦੀ ਪੂਰੀ ਮਿਹਨਤ ਬੇਕਾਰ ਚਲੀ ਜਾਂਦੀ ਹੈ, ਪਰ ਇਹ ਨਵੀਂ ਤਕਨੀਕ ਇਲਾਜ ਦੀ ਸਫਲਤਾ ਦੀ ਦਰ ਨੂੰ ਵਧਾਏਗੀ |

ਡਾ. ਸੁਮਿਤਾ ਸੋਫਤ ਨੇ ਦੱਸਿਆ ਕਿ ਆਈ. ਵੀ. ਐਫ.  ਲੇਜ਼ਰ ਹੈਚਿੰਗ, ਇਕਸੀ , ਬਲਾਸਟੋਸਿਸਟ ਕਲਚਰ ਸਮੇਤ ਸਾਰੀਆਂ ਤਕਨੀਕਾਂ ਨੂੰ ਮਿਲਾ ਕਿ ਸਫਲਤਾ ਦਰ ਕਾਫੀ ਵੱਧ ਗਈ ਹੈ | ਪਰ  Time Laps Embryo Monitoring ਮਸ਼ੀਨ ਨਾਲ ਬਾਂਝਪਨ ਦੇ ਇਲਾਜ ਦੀ ਸਫਲਤਾ ਦਰ ਨੂੰ ਹੋਰ ਵਧਾਉਣ ਵਿੱਚ ਕ੍ਰਾਂਤੀ ਆਵੇਗੀ | ਮਸ਼ੀਨ ਇਹ ਦੇਖਭਾਲ ਵੀ ਕਰੇਗੀ ਕਿ ਕਿਹੜਾ ਭਰੂਣ ਹੋਲੀ ਅਤੇ ਕਿਹੜਾ ਭਰੂਣ ਤੇਜੀ ਨਾਲ ਵੱਧ ਰਿਹਾ ਹੈ | ਜੇਕਰ ਬਾਂਝਪਨ ਦੇ ਇਲਾਜ ਵਿੱਚ ਹੋਲੀ ਵਧਣ ਵਾਲੇ ਭਰੂਣ ਡਾ ਇਸਤੇਮਾਲ ਕੀਤਾ ਜਾਏ ਤਾਂ ਕਈ ਵਾਰ ਬੱਚਾ ਠਹਿਰਨ ਦੇ ਬਾਵਜੂਦ ਵੀ ਗਰਭਪਾਤ ਦਾ ਖਤਰਾ ਰਹਿੰਦਾ ਹੈ | ਇਸ ਨਵੀਂ ਤਕਨੀਕ ਦੀ ਬਦੋਲਤ ਸਿਰਫ ਉਸ ਭਰੂਣ ਡਾ ਇਸਤੇਮਾਲ ਕੀਤਾ ਜਾਵੇਗਾ, ਜਿਹੜਾ ਤੇਜੀ ਨਾਲ ਵੱਧ ਰਿਹਾ ਹੋਵੇਗਾ | ਡਾਕਟਰ ਸੁਮਿਤਾ ਸੋਫਤ ਨੇ ਦੱਸਿਆ ਕਿ ਇਸ ਤਕਨੀਕ ਨੂੰ ਭਾਰਤ ਵਿੱਚ ਆਏ ਅਜੇ ਕੁਜ ਸਾਲ ਹੀ ਹੋਏ ਹਨ, ਪਰ ਪੰਜਾਬ ਵਿੱਚ ਇਹ ਤਕਨੀਕ ਨੂੰ ਪਹਿਲੀ ਵਾਰ ਡਾ. ਸੁਮੀਤਾ ਸੋਫਤ ਹਸਪਤਾਲ ਲੈ ਕੇ ਆਇਆ ਹੈ, ਜਿਹੜਾ ਬਾਂਝਪਨ ਦੀ ਸਮੱਸਿਆ ਤੋਂ ਪਤੀ ਪਤਨੀ ਨੂੰ ਘਰ ਵਿੱਚ ਖੁਸ਼ੀਆਂ ਲਿਆਉਣ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ |

ਡਾ. ਸੋਫਤ ਨੇ ਇਹ ਵੀ ਦੱਸਿਆ ਕਿ ਲੈਜ਼ਰ ਹੈਚਿੰਗ ਮਸ਼ੀਨ ਜਿਸ ਵਿੱਚ ਇਕ ਸ਼ੁਕਰਾਣੂ ਨੂੰ 6000 ਗੁਣਾ ਵੱਡਾ ਕਰਕੇ ਦੇਖਿਆ ਜਾ ਸਕਦਾ ਹੈ | ਪੰਜਾਬ ਵਿੱਚ ਪਹਿਲੀ ਵਾਰ ਇਹ ਮਸ਼ੀਨ ਉਹਨਾਂ ਦੇ ਹਸਪਤਾਲ ਵਿੱਚ ਲਗਾਈ ਗਈ ਸੀ | ਉਹਨਾਂ ਨੇ ਬਾਂਝਪਨ ਦੇ ਮਰੀਜ਼ਾਂ ਲਈ ਸੰਦੇਸ਼ ਦਿੱਤਾ ਕਿ ਉਹਨਾਂ ਨੂੰ ਹਾਤਾਸ਼ ਨਹੀਂ ਹੋਣਾ ਚਾਹੀਦਾ ਸਗੋਂ ਸਹੀ ਸਮੇ ਤੇ ਸਹੀ ਇਲਾਜ਼ ਕਰਵਾ ਲੈਣਾ ਚਾਹੀਦਾ ਹੈ |

Press release: Press Release Note 2019

NO COMMENTS

LEAVE A REPLY