Book Appointment

ਕਿੰਨਾ AMH ਜ਼ਰੂਰੀ ਹੈ? IVF ਵਿੱਚ ਗਰਭ ਅਵਸਥਾ ਲਈ, ਡਾਕਟਰ ਤੋਂ ਜਾਣੋ।

AMH and IVF: How important is it for pregnancy?

Loading

ਅੱਜ ਕੱਲ ਬਦਲ ਰਹੀ ਜੀਵਨ ਸ਼ੈਲੀ ਦੇ ਕਾਰਨ, ਨਾ ਸਿਰਫ ਹਾਰਮੋਨਲ ਦਾ ਅਸੰਤੁਲਨ ਵਧਿਆ ਹੈ, ਜਦਕਿ ਅੰਡਕੋਸ਼ ਰਿਜ਼ਰਵ ਵੀ ਤੇਜ਼ੀ ਨਾਲ ਘੱਟ ਹੋ ਰਿਹਾ ਹੈ। ਇਸ ਪ੍ਰਕਿਰਿਆ ਵਿਚ ਜਾਣੋ ਕਿ IVF ਵਿੱਚ ਗਰਭ ਅਵਸਥਾ ਲਈ ਕਿੰਨਾ AMH ਜਰੂਰੀ ਹੁੰਦਾ ਹੈ। 

AMH ਜਾ ਫਿਰ ਐਂਟੀ-ਮੁਲੇਰੀਅਨ ਹਾਰਮੋਨ ਔਰਤ ਦੇ ਅੰਡਕੋਸ਼ ਦੇ ਰੋਮਾਂ ਦੇ ਅੰਦਰ ਨਿਊਲੋਸਾ ਸੈੱਲਾਂ ਦੁਆਰਾ ਪੈਦਾ ਕੀਤਾ ਜਾਂਦਾ ਹੈ। 

ਅੱਜ ਦੇ ਸਮੇਂ ਵਿੱਚ ਕਈ ਔਰਤਾਂ ਕਰੀਅਰ ਅਤੇ ਨਿੱਜੀ ਤਰਜੀਹਾਂ ਆਪਣਾ ਦੇਰੀ ਨਾਲ ਵਿਆਹ ਕਰਦੀਆਂ ਹਨ ਅਤੇ ਦੇਰ ਨਾਲ ਪਰਿਵਾਰ ਨਿਯੋਜਨ ਕਰਦੀਆਂ ਹਨ, ਅੱਜ ਤੇ ਸਮੇਂ ਵਿੱਚ ਇਹ ਕਰਨਾ ਆਮ ਹੋ ਗਿਆ ਹੈ। ਇਸਦੇ ਹੀ ਨਤੀਜੇ ਵਜੋਂ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜਿਹੜੀਆਂ ਕੁਦਰਤੀ ਤੌਰ ‘ਤੇ ਗਰਭ ਧਾਰਨ ਕਰਨ ਦੇ ਵਿੱਚ ਅਸਮਰੱਥ ਹੁੰਦੀਆਂ ਹਨ ਤੇ ਫਿਰ ਉਹ IVF ਵਰਗੀਆਂ ਤਕਨੀਕਾਂ ਦਾ ਸਹਾਰਾ ਲੈਂਦੀਆਂ ਹਨ। 

ਇਸਦੇ ਨਾਲ ਹੀ ਔਰਤਾਂ ਆਪਣੇ ਖਾਣ ਪੀਣ ਤੇ ਵੀ ਧਿਆਨ ਨਹੀਂ ਦਿੰਦੀਆਂ ਹਨ, ਤੇ ਅੱਜ ਦੇ ਤੇਜ਼ ਰਫ਼ਤਾਰ ਜ਼ਿੰਦਗੀ, ਅਨਿਯਮਿਤ ਰੁਟੀਨ, ਤਣਾਅਪੂਰਨ ਕੰਮਕਾਜੀ ਸੱਭਿਆਚਾਰ ਅਤੇ ਅਸੰਤੁਲਿਤ ਖੁਰਾਕ ਉਨ੍ਹਾਂ ਦੀ ਸਹਿਤ ਤੇ ਖ਼ਾਸ ਕਰਕੇ ਇਹ ਚੀਜਾਂ ਉਨ੍ਹਾਂ ਦੀ ਪ੍ਰਜਨਨ ਸ਼ਕਤੀ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰ ਰਹੀਆਂ ਹਨ। 

IVF ਲਈ ਕਿਹੜਾ AMH ਪੱਧਰ ਚੰਗਾ ਹੈ?

ਜਿਹੜਾ ਵੀ ਜੋੜਾਂ IVF ਪ੍ਰਕਿਰਿਆ ਕਰਵਾਉਣਾ ਚਾਹੁੰਦਾ ਹੈ ਜਾਨ ਫ਼ਿਰ ਇਸਦੇ ਬਾਰੇ ਸੋਚ ਰਿਹਾ ਹੈ ਤਾਂ ਉਸਦੇ ਲਯੀ ਇਹ ਜਾਨਣਾ ਬਹੁਤ ਜਰੂਰੀ ਹੁੰਦਾ ਹੈ ਕਿ AMH ਇੱਕ ਮਹੱਤਵਪੂਰਨ ਹਾਰਮੋਨ ਹੁੰਦਾ ਹੈ ਜਿਹੜਾ ਕਿ ਇੱਕ ਔਰਤ ਨੂੰ ਦੱਸਦਾ ਹੈ, ਕਿ ਉਸਦੇ ਅੰਡਕੋਸ਼ ਵਿੱਚ ਕਿੰਨੇ ਅੰਡੇ ਬਚੇ ਹਨ, ਯਾਨੀ ਕਿ ਉਸਦੇਅੰਡਕੋਸ਼ ਰਿਜ਼ਰਵ ਇਹ ਕਿੰਨਾ ਹੈ। ਜਦੋ ਇੱਕ ਔਰਤ ਇਸ ਪ੍ਰਕਿਰਿਆਂ ਤੋਂ ਗੁਜਰਦੀ ਹੈ ਤਾਂ ਉਸਦੀ ਉਪਜਾਊ ਸ਼ਕਤੀ ਦਾ ਮੁਲਾਂਕਣ ਕਈ ਮਾਪਦੰਡਾਂ ਦੁਆਰਾ ਕੀਤਾ ਜਾਂਦਾ ਹੈ, ਅਤੇ ਉਹਨਾਂ ਵਿੱਚੋਂ ਹੀ ਇੱਕ ਐਂਟੀ-ਮਲੇਰੀਅਨ ਹਾਰਮੋਨ (ਏਐਮਐਚ) ਦਾ ਇੱਕ  ਪੱਧਰ ਹੁੰਦਾ ਹੈ। ਇਹ ਹਾਰਮੋਨ IVF ਪ੍ਰਕਿਰਿਆ ਦੀ ਯੋਜਨਾ ਬਣਾਉਣ ਅਤੇ ਸਫਲਤਾ ਦਰ ਦਾ ਅੰਦਾਜ਼ਾ ਲਗਾਉਣ ਵਿੱਚ ਮਦਦ ਕਰਦਾ ਹੈ।

AMH ਹਾਰਮੋਨ ਜੋ ਕਿ ਰੋਮਾਂ ਦੁਆਰਾ ਪੈਦਾ ਹੁੰਦਾ ਹੈ ਅਤੇ ਅੰਡੇ ਦੇ ਭੰਡਾਰ ਦੀ ਮਾਤਰਾ ਨੂੰ ਦੱਸਦਾ ਹੈ, IVF ਦਾ ਪੱਧਰ ਔਰਤ ਦੀ ਉਮਰ ਅਤੇ ਉਸਦੇ ਅੰਡੇ ਦੇ ਭੰਡਾਰ ਦੀ ਸਥਿਤੀ ਦੇ ਆਧਾਰ ਤੇ ਅਲੱਗ -ਅਲੱਗ ਹੁੰਦਾ ਹੈ। AMH ਲੈਵਲ ਇਹ ਦਰਸਾਉਂਦਾ ਹੈ ਕਿ  oocyte ਪ੍ਰਾਪਤੀ ਦੌਰਾਨ ਕਿੰਨੇ ਅੰਡੇ ਪ੍ਰਾਪਤ ਕੀਤੇ ਜਾ ਸਕਦੇ ਹਨ, ਇਹ ਇਲਾਜ ਦੀ ਸਫਾਲਤਾ ਦਰ ਨੂੰ ਵੀ ਪ੍ਰਭਾਵਿਤ ਕਰਦਾ ਹੈ।

IVF ਲਈ ਸਭ ਤੋਂ ਵਧੀਆ AMH ਪੱਧਰ ਕੀ ਹੈ?

  • AMH > 1.4 ng/ml: ਇਸ ਪੱਧਰ ‘ਤੇ, 35 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਵਿੱਚ ਗਰਭ  ਧਾਰਣ ਦੀ ਸਫਲਤਾ ਦਰ ਜ਼ਿਆਦਾ ਹੁੰਦੀ ਹੈ।
  • AMH 0.6–1.4 ng/ml: ਇਸ ਵਿੱਚ, ਸਫਲਤਾ ਦਰ ਘੱਟ ਹੋ ਜਾਂਦੀ ਹੈ, ਪਰ ਗਰਭ ਧਾਰਣ ਦੀ ਸੰਭਾਵਨਾ ਅਜੇ ਵੀ ਬਣੀ ਰਹਿੰਦੀ ਹੈ।
  • AMH < 0.6 ng/ml: ਇਸ ਪੜਾਅ ‘ਦੌਰਾਨ  ਗਰਭ ਧਾਰਣ ਦੀ ਸੰਭਾਵਨਾ ਘੱਟ ਹੁੰਦੀ ਹੈ, ਪਰ ਸਹੀ ਇਲਾਜ ਦੇ ਨਾਲ, ਕੁਝ ਮਾਮਲਿਆਂ ਵਿੱਚ ਸਫਲਤਾ ਅਜੇ ਵੀ ਸੰਭਵ ਹੋ ਸਕਦੀ ਹੈ। 

AMH ਪੱਧਰ ਦਾ ਟੈਸਟ ਇੱਕ ਖੂਨ ਦੀ ਜਾਂਚ ਨਾਲ ਹੁੰਦਾ ਹੈ, ਜੋ ਤੁਹਾਡੇ ਅੰਡਕੋਸ਼ ਵਿੱਚ ਅੰਡਿਆਂ ਦੀ ਗਿਣਤੀ ਨਿਰਧਾਰਤ ਕਰਦੀ ਹੈ। ਇੱਥੇ ਕੁਝ ਪੱਧਰ ਹਨ ਜੋ ਉਮਰ ਦੇ ਹਿਸਾਬ ਨਾਲ ਘੱਟ AMH ਪੱਧਰ ਦਿਖਾਉਂਦੇ ਹਨ :

  • 45 ਸਾਲ ਦੀ ਉਮਰ ਵਿੱਚ – 0.5 ਮਿਲੀਗ੍ਰਾਮ/ਮਿ.ਲੀ.
  • 40 ਸਾਲ ਦੀ ਉਮਰ ਵਿੱਚ – 1 ਐਨਜੀ/ਮਿ.ਲੀ.
  • 35 ਸਾਲ ਦੀ ਉਮਰ ਵਿੱਚ – 1.5 ਮਿਲੀਗ੍ਰਾਮ/ਮਿ.ਲੀ.
  • 30 ਸਾਲ ਦੀ ਉਮਰ ਵਿੱਚ – 2.5 ਮਿਲੀਗ੍ਰਾਮ/ਮਿ.ਲੀ.
  • 25 ਸਾਲ ਦੀ ਉਮਰ ਵਿੱਚ  – 3 ਐਨਜੀ/ਮਿ.ਲੀ.

AMH ਪੱਧਰ ਅਤੇ ਉਮਰ ਵਿਚਕਾਰ ਸਬੰਧ

ਇਸ ਪ੍ਰਕਿਰਿਆ ਵਿਚ AMH ਪੱਧਰ ਅਤੇ ਔਰਤ ਦੀ ਉਮਰ ਵਿਚਕਾਰ ਇੱਕ ਮਹੱਤਵਪੂਰਨ ਰੋਲ  ਹੈ। ਔਰਤ ਦੀ ਉਮਰ ਵੀਏ.ਐੱਮ.ਐੱਚ.ਪੱਧਰ ਅਤੇ IVF ਦੀ ਸਫਲਤਾ ਦਰ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਔਰਤਾਂ 35 ਸਾਲ ਤੋਂ ਘੱਟ ਉਮਰ ਵਾਲੀਆਂ ਹਨ ਤਾਂ ਉਹਨਾਂ ਵਿਚ AMH ਦਾ ਉਚਾ ਪੱਧਰ IVF ਦੀ ਸਫਲਤਾ ਦਰ ਨੂੰ ਵੱਧ ਕਰ ਦਿੰਦਾ ਹੈ। ਇਸਦੇ ਨਾਲ ਹੀ 35 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿਚ, ਉਮਰ ਦਾ ਪ੍ਰਭਾਵ AMH ਪੱਧਰਾਂ ਨਾਲੋਂ ਵੱਧ ਮਹੱਤਵਪੂਰਨ ਹੁੰਦਾ ਹੈ।

 AMH ਘੱਟ ਹੋਣ ਦਾ ਮੁੱਖ ਕਾਰਨ ਕੀ ਹੈ?

  • ਔਰਤਾਂ ਦੀ ਉਮਰ ਵਧੇਰੇ ਹੋਣ ਕਾਰਨ AMH ਦਾ ਪੱਧਰ ਕੁਦਰਤੀ ਤੋਰ ਤੇ ਆਪਣੇ ਆਪ ਘੱਟ ਹੋ ਜਾਂਦਾ ਹੈ। 
  • AMH ਦੇ ਪੱਧਰਾਂ ਨੂੰ ਥਾਇਰਾਇਡ, ਐਂਡੋਮੈਟ੍ਰੋਸਿਸ ਵਰਗੀਆਂ  ਸਥਿਤੀਆਂ ਭਾਵਿਤ ਕਰ ਸਕਦੀਆਂ ਹਨ।
  • ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ(PCOS) ਦੇ ਮਾਮਲੇ ਵਿੱਚ AMH ਪੱਧਰ ਆਮ ਨਾਲੋਂ ਕਈ ਗਣਾ ਵੱਧ ਹੋ ਸਕਦੇ ਹਨ।
  • ਸਿਗਰਟਨੋਸ਼ੀ ਕਰਨ ਨਾਲ ਅੰਡਕੋਸ਼ ਰਿਜ਼ਰਵ ਵਿੱਚ ਕਮੀ ਆ ਸਕਦੀ ਹੈ, ਅਤੇ ਇਸ ਨਾਲ AMH ਦਾ ਪੱਧਰ ਵੀ ਘੱਟ ਸਕਦਾ ਹੈ। 

ਸਿੱਟਾ : IVF ਦੀ ਪ੍ਰਕਿਰਿਆ ਬਹੁਤ ਸਾਰੇ ਜੋੜਿਆਂ ਲਈ ਇੱਕ ਵਰਦਾਨ ਹੈ, IVF ਵਿੱਚ ਗਰਭ ਧਾਰਣ ਦੀ ਸਫਲਤਾ ਕਈ ਕਾਰਕਾਂ ‘ਤੇ ਨਿਰਭਰ ਕਰਦੀ ਹੈ, ਜਿਨ੍ਹਾਂ ਵਿੱਚੋਂ AMH ਪੱਧਰ ਇੱਕ ਮਹੱਤਵਪੂਰਨ ਕਾਰਕ ਹੈ। IVF ਦੀ ਸਫਾਲਤਾ ਦਰ ਨੂੰ ਔਰਤ ਦੀ ਉਮਰ, ਅੰਡਿਆਂ ਦੀ ਗੁਣਵੱਤਾ, ਸ਼ੁਕਰਾਣੂ ਦੀ ਗੁਣਵੱਤਾ ਅਤੇ ਇਲਾਜ ਦੀ ਗੁਣਵੱਤਾ ਪ੍ਰਭਾਵਿਤ ਕਰਦੀ ਹੈ। ਤੁਸੀਂ ਵੀ IVF ਪ੍ਰਕਿਰਿਆ ਕਰਵਾਉਣਾ ਚਾਹੁੰਦੇ ਹੋਂ, ਪਰ ਇਸਦੀ ਜਾਣਕਰੀ ਤੋਂ ਅਣਜਾਣ ਹੋਂ ਅਤੇ ਇਹਨਾਂ ਚੀਜਾਂ ਬਾਰੇ ਡੂੰਘਾਈ ਤੱਕ ਜਾਨਣਾ ਚਾਹੁੰਦੇ ਹੋ ਤਾਂ ਅੱਜ ਹੀ ਸੁਮੀਤਾ ਸੋਫ਼ਤ ਹਸਪਤਾਲ਼ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾਓ ਅਤੇ ਇਸਦੇ ਮਾਹਿਰਾਂ ਤੋਂ ਇਸਦੀ ਜਾਣਕਾਰੀ ਪ੍ਰਾਪਤ ਕਰੋ।

Contact Us