ਗਰ੍ਭਧਾਰਣ ਕਰਨਾ ਇਕ ਔਰਤ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ | ਨਵੇਂ ਬੱਚੇ ਦਾ ਦੁਨੀਆ ਵਿਚ ਆਉਣਾ ਮਾਣ ਵਾਲੀ ਗੱਲ ਹੈ ਪਾਰ ਕਈ ਵਾਰ ਬੱਚੇ ਨੂੰ ਦੁਨੀਆ ਵਿਚ ਲਈ ਕੇ ਆਉਣ ਲਈ ਵੱਧ ਮੇਹਨਤ ਕਰਨੀ ਪੈਂਦੀ ਹੈ | ਇਸ ਮੇਹਨਤ ਵਿਚ ਆਈਯੂਆਈ ਤਕਨੀਕ ਅਤੇ ਇਸਦੇ ਤਰੀਕੇ ਵਰਤੇ ਜਾਂਦੇ ਹਨ |
ਜਿਨ੍ਹਾਂ ਔਰਤਾਂ ਵਿਚ ਕਿਸੇ ਨਾ ਕਿਸੇ ਰੋਗ ਕਰਕੇ ਕੁਦਰਤੀ ਗਰ੍ਭਧਾਰਣ ਕਰਨ ਦੀ ਸ਼ਕਤੀ ਨਹੀਂ ਹੁੰਦੀ , ਉਹਨਾਂ ਨੂੰ ਇਕ ਵਿਧੀ ਨਾਲ ਨਕਲੀ ਗਰ੍ਭਧਾਰਣ ਕਰਵਾਇਆ ਜਾਂਦਾ ਹੈ | ਅਜਕਲ ਦੇ ਸਮੇ ਵਿਚ ਬਹੁਤ ਸਾਰੀਆਂ ਤਕਨੀਕਾਂ ਵਰਤੀਆਂ ਜਾਂਦਿਆਂ ਹਨ ਜਿਨ੍ਹਾਂ ਵਿੱਚੋ ਆਈ.ਯੂ.ਆਈ ਮੁਖ ਹੈ ਅਤੇ ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਲੋਕਾਂ ਨੂੰ ਬੱਚੇ ਹੋਏ ਹਨ |
ਕੰਮ ਕਰਨ ਦਾ ਤਰੀਕਾ –
ਇਹ ਪ੍ਰਜਨਣ ਦੇ ਕੁਦਰਤੀ ਤਰੀਕੇ ਤੋਂ ਬਹੁਤੀ ਵੱਖਰੀ ਨਹੀਂ ਹੈ | ਇਸ ਵਿਚ ਸ਼ਕਰਾਣੂਆਂ ਨੂੰ ਔਰਤ ਦੀ ਬੱਚੇਦਾਨੀ ਦੇ ਅੰਦਰ ਅੰਡਿਆਂ ਦੇ ਬਹੁਤ ਨੇੜੇ ਰੱਖਿਆ ਜਾਂਦਾ ਹੈ | ਨੇੜੇ ਰੱਖਣ ਦਾ ਕਰਨ ਇਹ ਹੈ ਕਿ ਸ਼ਕਰਾਣੂ ਅਤੇ ਅੰਡੇ ਜਲਦੀ ਤੋਂ ਜਲਦੀ ਮਿਲਾਪ ਕਰ ਸਕਣ ਅਤੇ ਭਰੂਣ ਬਣ ਸਕੇ | ਜੇ ਦੂਰ ਰੱਖਿਆ ਜਾਵੇ ਤਾ ਹ ਸਮਾਂ ਬਹੁਤ ਵੱਧ ਜਾਂਦਾ ਹੈ |
ਮਹਿਲਾ ਦੇ ਅੰਦਰ ਬਾਕੀ ਸਾਰੇ ਕੰਮ ਕੁਦਰਤੀ ਤੌਰ ਤੇ ਹੁੰਦੇ ਹਨ , ਸਿਰਫ ਸ਼ਕਰਾਣੂ ਅੰਦਰ ਪਹੁੰਚਨ ਦੀ ਵਿਧੀ ਵਿਚ ਫਰਕ ਹੈ | ਡਾਕਟਰ ਆਪਣੇ ਔਜਾਰਾਂ ਨਾਲ ਸ਼ਕਰਾਣੂਆਂ ਨੂੰ ਬੱਚੇਦਾਨੀ ਦੇ ਅੰਦਰ ਰੱਖ ਦਿੰਦਾ ਹੈ |
ਫਾਇਦਾ –
ਜੇ ਪੁਰੁਸ਼ ਦੇ ਸ਼ਕਰਾਣੂ ਕਮਜ਼ੋਰ ਹਨ ਜਾ ਓਹਨਾ ਦੀ ਗੁਣਵੱਤਾ ਸਹੀ ਨਹੀਂ ਹੈ ਤਾ ਗਰ੍ਭਧਾਰਣ ਕਰਨ ਵਿਚ ਮੁਸ਼ਕਿਲ ਹੋ ਸਕਦੀ ਹੈ | ਇਸ ਤਕਨੀਕ ਦੇ ਦਵਾਰਾ ਸ਼ਕਰਾਣੂਆਂ ਦਾ ਇਲਾਜ ਕੀਤਾ ਜਾ ਸਕਦਾ ਹੈ | ਡਾਕਟਰ ਮਹਿਲਾ ਦੇ ਅੰਦਰ ਸ਼ਕਰਾਣੂ ਰੱਖਣ ਤੋਂ ਪਹਲਾਂ ਓਹਨਾ ਦੀ ਗੁਣਵੱਤਾ ਦੀ ਪੁਰਖ ਕਰਦੇ ਹਨ | ਪਰਖ ਤੋਂ ਬਾਅਦ ਇਲਾਜ ਅਤੇ ਉਸਤੋਂ ਬਾਦ ਮਹਿਲਾ ਦੀ ਬੱਚੇਦਾਨੀ ਦੇ ਅੰਦਰ ਰੱਖੇ ਜਾਂਦੇ ਹਨ |
– ਜੇ ਸ਼ਕਰਾਣੂਆਂ ਦੀ ਗਤੀਸ਼ਿਲਤਾ ਵਿਚ ਕਮੀ ਹੈ ਤਾ ਡਾਕਟਰ ਚੰਗੀ ਗਿਣਤੀ ਵਾਲੇ ਸ਼ਕਰਾਣੂ ਲੱਭ ਕੇ ਹੀ ਵਰਤੋਂ ਕਰਦੇ ਹਨ | ਗਰ੍ਭਧਾਰਣ ਵਿਚ ਮੁਸ਼ਕਿਲ ਪੈਦਾ ਕਰਨ ਵਾਲਿਆਂ ਸਾਰੀਆਂ ਚੀਜਾਂ ਦਾ ਇਲਾਜ ਕੀਤਾ ਜਾਂਦਾ ਹੈ |
ਆਈ.ਯੂ.ਆਈ ਗਰਭਾਵਸਥਾ –
੧. ਇਮਪਲਾਂਟੇਸ਼ਨ ਸਲੋਰਿੰਗ: – ਆਪਣੇ ਆਪ ਖੂਨ ਨਿਕਲਦਾ ਹੈ | ਇਸਦਾ ਮਤਲਬ ਹੈ ਕਿ ਭਰੂਣ ਆਪਣੇ ਆਪ ਨੂੰ ਬੱਚੇਦਾਨੀ ਅੰਦਰ ਸਹੀ ਕਰ ਰਰ੍ਹਾ ਹੈ ਅਤੇ ਉਸਦਾ ਵਿਕਾਸ ਹੋ ਰਿਹਾ ਹੈ |
ਕਈ ਮਾਮਲਿਆਂ ਵਿਚ ਖੂਨ ਨਹੀਂ ਵੀ ਨਿਕਲਦਾ , ਇਹ ਔਰਤ ਕਿ ਸਰੀਰਿਕ ਸਰੰਚਨਾ ਤੇ ਨਿਰਭਰ ਕਰਦਾ ਹੈ | ਜਾਇਦਾਤਾਰ ਮਾਮਲਿਆਂ ਵਿਚ ਪ੍ਰਕਿਰਿਆ ਪੂਰੀ ਹੋਣ ਤੋਂ ੬ ਤੋਂ ੮ ਹਫਤਿਆਂ ਬਾਦ ਕੂੰ ਆਉਣ ਲੱਗਦਾ ਹੈ |
੨. ਮਾਹਵਾਰੀ –
ਮਾਹਵਾਰੀ ਆਉਣ ਵਿਚ ਦੇਰੀ ਹੋ ਰਹੀ ਹੈ ਤਾ ਤੁਸੀਂ ਯਕੀਨੀ ਤੌਰ ਤੇ ਗਰਭਵਤੀ ਹੋ | ਇਸ ਬਾਰੇ ਤੁਸੀਂ ਆਪਣੇ ਡਾਕਟਰ ਨਾਲ ਸਲਾਹ ਕਰ ਸਕਦੇ ਹੋ |
੩. ਕਮਜ਼ੋਰੀ ਅਤੇ ਥਕਾਵਟ –
ਤੁਸੀਂ ਬਨਾਉਟੀ ਤੌਰ ਤੇ ਗਰ੍ਭਧਾਰਣ ਕਰ ਰਹੇ ਹੋ , ਇਸ ਬਾਰੇ ਤੁਹਾਡਾ ਸ਼ਰੀਰ ਵੱਖਰੀ ਪ੍ਰਤੀਕਿਰਿਆ ਕਰ ਸਕਦਾ ਹੈ ਤੁਸੀਂ ਕਮਜ਼ੋਰੀ , ਤਣਾਅ ਅਤੇ ਥਕਾਵਟ ਮਹਿਸੂਸ ਕਰ ਸਕਦੇ ਹੋ | ਸ਼ਰੀਰ ਵਿਚ ਬਹੁਤ ਸਾਰੀਆਂ ਹਾਰਮੋਨਸ ਦੀਆ ਤਬਦਿਲੀਆਂ ਹੁੰਦਿਆਂ ਹਨ | ਸ਼ਰੀਰ ਨੂੰ ਖੂਨ ਦੀ ਵੀ ਪਹਿਲਾਂ ਨਾਲੋਂ ਵੱਧ ਜਰੂਰਤ ਹੁੰਦੀ ਹੈਂ , ਜਿਸ ਕਰਕੇ ਸ਼ਰੀਰ ਵਿਚ ਹਿਲਜੁਲ ਹੋਣੀ ਲਾਜਮੀ ਹੈ |