ਇਨ ਵਿਟਰੋ ਫਰਟੀਲਾਈਜੇਸ਼ਨ/ ਆਈ ਵੀ ਐੱਫ ਨੇ ਬਹੁਤ ਸਾਰੇ ਬਾਂਝ ਜੋੜਿਆਂ ਦੇ ਸੁਪਨੇ ਨੂੰ ਪੂਰਾ ਕੀਤਾ ਹੈ | ਇਸ ਦੇ ਇਲਾਜ ਦੀ ਸਫਲਤਾ ਦਰ ਵਿਸ਼ਵ ਭਰ ਵਿੱਚ 40% ਅਤੇ ਭਾਰਤ ਵਿੱਚ 35% ਹੈ | ਇਸ ਤਕਨੀਕ ਤੋਂ ਇਲਾਵਾ ਆਈ. ਸੀ. ਐਸ. ਆਈ., ਆਈ. ਐਮ. ਐਸ. ਆਈ., ਸੀ. ਏ. ਐਸ. ਏ., ਟੇਸਾ, ਬਲਾਸਟੋਸਾਈਸਟ ਕਲਚਰ, ਲੇਜ਼ਰ ਹੈਚਿੰਗ, ਟਾਈਮ ਲੈਪਸ, ਐਾਬਰੋ ਮੋਨਿਟਰਿੰਗ ਵਰਗੀ ਆਈ. ਵੀ. ਐੱਫ਼. ‘ਚ ਨਵੀਆਂ ਵਿਕਸਿਤ ਤਕਨੀਕਾਂ ਨੇ ਆਈ. ਵੀ. ਐੱਫ਼. ਦੀ ਸਫਲਤਾ ਦਰ ‘ਚ ਵਾਧਾ ਹੀ ਨਹੀਂ ਕੀਤਾ ਹੈ, ਸਗੋਂ ਇਲਾਜ ਦਾ ਦਾਇਰੇ ਦਾ ਵੀ ਵਿਸਥਾਰ ਕੀਤਾ ਹੈ | ਆਈ ਸੀ ਐੱਸ ਈ ਤਕਨੀਕ ਵਿਚ ਇਕ ਵਧੀਆ ਸ਼ੁਕਰਾਣੂ ਦੀ ਚੋਣ ਕੀਤੀ ਜਾਂਦੀ ਹੈ ਅਤੇ ਫਿਰ ਕੰਚ ਦੀ ਸੂਈ ਦੀ ਮਦਦ ਨਾਲ ਅੰਡੇ ਵਿੱਚ ਇਜੇਕ੍ਟ ਕੀਤਾ ਜਾਂਦਾ ਹੈ | ਇਸ ਤਕਨੀਕ ਦੀ ਮਦਦ ਨਾਲ ਜਨਮ ਦਰ ਵਿਚ ਵਾਧਾ ਹੁੰਦਾ ਹੈ |
Source: http://beta.ajitjalandhar.com/news/20200228/2/2986138.cms#2986138